Sep202022

List All Events

Clean drinking water facility dedicated to students




ਸਵੱਛ ਪੀਣ ਵਾਲੇ ਪਾਣੀ ਦੀ ਸੁਵਿਧਾ ਵਿਦਿਆਰਥੀਆਂ ਨੂੰ ਸਮਰਪਿਤ

ਰੂਪਨਗਰ: ਸਰਕਾਰੀ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਸਵੱਛ ਪੀਣ ਵਾਲੇ ਪਾਣੀ ਦੀ ਸੁਵਿਧਾ ਪ੍ਰਦਾਨ ਕਰਦੇ ਹੋਏ ਵਾਟਰ ਕੂਲਰ ਅਤੇ ਆਰ ਓ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ। ਉਹਨਾਂ ਨੇ ਸਵੱਛ ਪਾਣੀ ਮੁਹੱਈਆ ਕਰਵਾਉਣ ਸਬੰਧੀ ਕਮੇਟੀ ਪ੍ਰੋ.ਮੀਨਾ ਕੁਮਾਰੀ,ਪ੍ਰੋ.ਉਪਦੇਸਦੀਪ ਕੌਰ,ਪ੍ਰੋ.ਸਮਿੰਦਰ ਕੌਰ,ਪ੍ਰੋ.ਸੁਰਿੰਦਰ ਸਿੰਘ,ਸ੍ਰੀ ਜੋਧ ਸਿੰਘ ਅਤੇ ਸ੍ਰੀ ਰਣਜੀਤ ਸਿੰਘ ਦੀ ਸ਼ਲਾਘਾ ਕੀਤੀ।ਰੂਸਾ ਕੋਆਰਡੀਨੇਟਰ ਪ੍ਰੋ.ਅਜੈ ਕੁਮਾਰ ਨੇ ਦੱਸਿਆ ਕਿ ਇਹ ਸੁਵਿਧਾ ਰੂਸਾ ਗਰਾਂਟ ਅਧੀਨ ਪ੍ਰਦਾਨ ਕੀਤੀ ਗਈ ਹੈ। ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ ਨੇ ਪਾਣੀ ਦੀ ਸੁਚੱਜੀ ਵਰਤੋਂ ਅਤੇ ਬੱਚਤ ਸਬੰਧੀ ਪ੍ਰੇਰਨਾ ਦਿੱਤੀ। ਇਸ ਮੌਕੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਡਾ.ਨਿਰਮਲ ਬਰਾੜ,ਡਾ.ਦਲਵਿੰਦਰ ਸਿੰਘ ਪ੍ਰੋ ਅਰਵਿੰਦਰ ਕੌਰ ਅਤੇ ਪ੍ਰੋ.ਹਰਜੀਤ ਸਿੰਘ ਤੋਂ ਇਲਾਵਾ ਐਨ ਐਸ ਐਸ ਵਲੰਟੀਅਰ ਵੀ ਹਾਜ਼ਰ ਸਨ।