Jan252025

List All Events

Inauguration of the Workshop for Specialized Training Courses at Government College Ropar




ਸਰਕਾਰੀ ਕਾਲਜ ਰੋਪੜ ਵਿਖੇ ਕਿੱਤਾ ਮੁਖੀ ਸਿਖਲਾਈ ਕੋਰਸਾਂ ਦੀ ਵਰਕਸ਼ਾਪ ਦਾ ਆਗਾਜ਼



ਮਿਤੀ 25-01-2025, ਰੂਪਨਗਰ, ਉਚੇਰੀ ਸਿੱਖਿਆ ਵਿਭਾਗ, ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਨਾਲ ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਕੈਰੀਅਰ ਕੌਂਸਲਿੰਗ ਅਤੇ ਗਾਈਡੈਂਸ ਸੈੱਲ ਦੀ ਅਗਵਾਈ ਹੇਠ ਕਿੱਤਾ ਮੁਖੀ ਸਿਖਲਾਈ ਕੋਰਸਾਂ ਦੀ ਵਰਕਸ਼ਾਪ ਲਗਾਈ ਜਾ ਰਹੀ ਹੈ। ਜਿਸਦਾ ਉਦਘਾਟਨ ਮੁੱਖ ਮਹਿਮਾਨ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਜੀ ਨੇ ਆਗਾਜ਼ ਕੀਤਾ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਲਈ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਲਈ ਧੰਨਵਾਦ ਕੀਤਾ। ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੇ ਵਿਕਾਸ ਲਈ ਹਰ ਸੰਭਵ ਯਤਨ ਕਰ ਰਹੀ ਹੈ ਉਹਨਾਂ ਨੇ ਕਾਲਜ ਨੂੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਤਰ੍ਹਾਂ ਦੀ ਸਹਾਇਤਾ ਦੇਣ ਦੀ ਵਚਨਬੱਧਤਾ ਦੁਹਰਾਈ।

ਕੈਰੀਅਰ ਕੌਂਸਲਿੰਗ ਅਤੇ ਅਤੇ ਗਾਈਡੈਂਸ ਸੈੱਲ ਦੇ ਕਨਵੀਨਰ ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਸੈਸ਼ਨ 2024-25 ਲਈ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਗ੍ਰਾਂਟ ਅਧੀਨ 12 ਕਿੱਤਾ ਮੁਖੀ ਕੋਰਸਾਂ ਤਹਿਤ ਐਡਵਾਂਸ ਬਿਊਟੀ ਪਾਰਲਰ, ਫਰਿਜ ਅਤੇ ਏ.ਸੀ. ਰਿਪੇਅਰ, ਵੀਡਿਓ ਐਡੀਟਿੰਗ, ਜੂਟ ਪ੍ਰੋਡਕਟ ਮੇਕਿੰਗ, ਪੱਤਲ ਦੇ ਕੱਪ ਤੇ ਪਲੇਟ ਮੇਕਿੰਗ, ਮਸ਼ਰੂਮ ਦੀ ਖੇਤੀ, ਬੇਸਿਕ ਆੱਫ ਬੇਕਰੀ, ਫਲਾਵਰ ਅਰੈਂਜਮੈਂਟ ਸਕਿੱਲ, ਪਰਸਨੈਲਿਟੀ ਡਿਵੈਲਪਮੈਂਟ ਅਤੇ ਕਮਿਊਨੀਕੇਸ਼ਨ ਸਕਿੱਲ, ਕੈਰੀਅਰ ਰੈਡੀਨੈੱਸ ਉਜਿੰਕ ਏ.ਆਈ. ਟੂਲ ਅਤੇ ਆਰਟੀਫਿਸ਼ੀਅਲ ਜੂਵੈਲਰੀ ਮੈਕਿੰਗ ਆਦਿ ਕੋਰਸਾਂ ਲਈ ਪੰਦਰਾ ਰੋਜਾ ਵਰਕਸ਼ਾਪ ਅਧੀਨ ਸਿਖਲਾਈ ਦਿੱਤੀ। ਉਹਨਾਂ ਨੇ ਦੱਸਿਆ ਕਿ ਇਹਨਾਂ ਕੋਰਸਾਂ ਵਿੱਚ 500 ਤੋਂ ਵੱਧ ਵਿਦਿਆਰਥੀ ਲਾਭ ਲੈ ਰਹੇ ਹਨ। ਇਸ ਮੌਕੇ ਚੌਧਰੀ ਹੁਸ਼ਨ ਲਾਲ, ਐਡਵੋਕੇਟ ਸਤਨਾਮ ਸਿੰਘ, ਸ਼੍ਰੀ ਰਾਮ ਕੁਮਾਰ ਮੁਕਾਰੀ, ਚੇਅਰਮੈਨ ਇੰਮਪਰੂਵਮੈਂਟ ਟਰੱਸਟ, ਰੂਪਨਗਰ, ਸ਼੍ਰੀ ਰਾਮ ਸਰੂਪ ਸਰਪੰਚ, ਸੈਣੀ ਮਾਜਰਾ, ਸ੍ਰੀ ਬਲਵੰਤ ਸਿੰਘ ਗਿੱਲ ਤੋਂ ਇਲਾਵਾ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸੁਖਜਿੰਦਰ ਕੌਰ, ਕਾਲਜ ਕੌਂਸਲ ਮੈਂਬਰ ਪ੍ਰੋ.ਮੀਨਾ ਕੁਮਾਰੀ, ਪ੍ਰੋ. ਹਰਜੀਤ ਸਿੰਘ, ਡਾ. ਨਿਰਮਲ ਸਿੰਘ ਬਰਾੜ ਅਤੇ ਕਾਲਜ ਬਰਸਰ ਡਾ. ਦਲਵਿੰਦਰ ਸਿੰਘ ਵੀ ਹਾਜ਼ਰ ਸਨ।

Image from related Gallery Visit Event Gallery

2025-01-25 Workshop For Specialized Training Courses

Click View Album