Jan252025

List All Events

Inspection of Digital Classrooms by Constituency MLA Advocate Dinesh Chadha




ਸਰਕਾਰੀ ਕਾਲਜ ਰੋਪੜ ਵਿਖੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਡਿਜ਼ੀਟਲ ਕਲਾਸ ਰੂਮਾਂ ਦਾ ਮੁਆਇਨਾ



ਮਿਤੀ 25-01-2025, ਰੂਪਨਗਰ, ਉਚੇਰੀ ਸਿੱਖਿਆ ਵਿਭਾਗ, ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਨਾਲ ਸਰਕਾਰੀ ਕਾਲਜ ਰੋਪੜ ਵਿਖੇ ਬਣਾਏ ਜਾ ਰਹੇ ਡਿਜ਼ੀਟਲ ਕਲਾਸ ਰੂਮਾਂ ਦਾ ਹਲਕਾ ਵਿਧਾਇਕ ਰੂਪਨਗਰ, ਐਡਵੋਕੇਟ ਦਿਨੇਸ਼ ਚੱਢਾ ਨੇ ਮੁਆਇਨਾ ਕੀਤਾ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਪ੍ਰਣਾਲੀ ਨਾਲ ਜੋੜਨ ਲਈ ਹਰ ਤਰ੍ਹਾਂ ਦੇ ਯਤਨ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਵਿਦਿਆਰਥੀ ਅਜਿਹੇ ਯਤਨਾਂ ਨਾਲ ਸਮੇਂ ਦੇ ਹਾਣੀ ਹੋ ਸਕਣਗੇ। ਕਾਲਜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਪੰਜਾਬ ਸਰਕਾਰ ਦੇ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੇ ਉਚੇਰੀ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਅਤੇ ਹਲਕਾ ਵਿਧਾਇਕ ਰੂਪਨਗਰ ਸ਼੍ਰੀ ਦਿਨੇਸ਼ ਚੱਢਾ ਜੀ ਦਾ ਕਾਲਜ ਨੂੰ ਦਿੱਤੀਆਂ ਗ੍ਰਾਂਟਾ ਲਈ ਤਹਿ ਦਿਲੋਂ ਧੰਨਵਾਦ ਕੀਤਾ।

ਕੈਰੀਅਰ ਕੌਂਸਲਿੰਗ ਅਤੇ ਅਤੇ ਗਾਈਡੈਂਸ ਸੈੱਲ ਦੇ ਕਨਵੀਨਰ ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਸੈਸ਼ਨ 2024-25 ਲਈ ਪੰਜਾਬ ਸਰਕਾਰ ਵੱਲੋਂ ਡਿਜੀਟਲ ਕਲਾਸ ਰੂਮ ਅਤੇ ਈ.ਕੰਟੈਂਟ ਲਈ 9.36 ਲੱਖ ਰੁਪਏ, ਵੋਕੇਸ਼ਨਲ ਅਤੇ ਸਕਿੱਲ ਓਰੀਐਂਟੇਸ਼ਨ ਕੋਰਸਾਂ ਲਈ 3 ਲੱਖ ਰੁਪਏ ਅਤੇ ਇੰਡਸਟ੍ਰੀਅਲ ਵਿਜਿਟ ਅਤੇ ਐਕਸਪੋਜਰ ਸਕੀਮ ਤਹਿਤ 1.87 ਲੱਖ ਰੁਪਏ ਪ੍ਰਾਪਤ ਹੋਏ ਹਨ।

ਉਹਨਾਂ ਨੇ ਦੱਸਿਆ ਕਿ ਇਹਨਾਂ ਗ੍ਰਾਂਟਾ ਨਾਲ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਵੱਡਾ ਲਾਭ ਪ੍ਰਾਪਤ ਹੋਵੇਗਾ। ਇਸ ਮੌਕੇ ਚੌਧਰੀ ਹੁਸ਼ਨ ਲਾਲ, ਐਡਵੋਕੇਟ ਸਤਨਾਮ ਸਿੰਘ, ਸ਼੍ਰੀ ਰਾਮ ਕੁਮਾਰ ਮੁਕਾਰੀ, ਚੇਅਰਮੈਨ ਇੰਮਪਰੂਵਮੈਂਟ ਟਰੱਸਟ, ਰੂਪਨਗਰ, ਸ਼੍ਰੀ ਰਾਮ ਸਰੂਪ ਸਰਪੰਚ, ਸੈਣੀ ਮਾਜਰਾ, ਸ੍ਰੀ ਬਲਵੰਤ ਸਿੰਘ ਗਿੱਲ ਤੋਂ ਇਲਾਵਾ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸੁਖਜਿੰਦਰ ਕੌਰ, ਕਾਲਜ ਕੌਂਸਲ ਮੈਂਬਰ ਪ੍ਰੋ.ਮੀਨਾ ਕੁਮਾਰੀ, ਪ੍ਰੋ. ਹਰਜੀਤ ਸਿੰਘ, ਡਾ. ਨਿਰਮਲ ਸਿੰਘ ਬਰਾੜ ਅਤੇ ਕਾਲਜ ਬਰਸਰ ਡਾ. ਦਲਵਿੰਦਰ ਸਿੰਘ ਵੀ ਹਾਜ਼ਰ ਸਨ।