Sep282024
List All Events
Library Book Study Review Series (5) Organized by PG Punjabi Dept
ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਸਰਕਾਰੀ ਕਾਲਜ ਰੋਪੜ ਵੱਲੋਂ ਲਾਈਬ੍ਰੇਰੀ ਪੁਸਤਕ ਅਧਿਐਨ ਸਮੀਖਿਆ ਲੜੀ (5)ਆਯੋਜਿਤ
ਮਿਤੀ 28-09-2024, ਰੂਪਨਗਰ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਸਰਕਾਰੀ ਕਾਲਜ ਰੋਪੜ ਵੱਲੋਂ ਡਾਇਰੈਕਟੋਰੇਟ ਉਚੇਰੀ ਸਿੱਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਦਿਆਰਥੀਆਂ ਨੂੰ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਹਿੱਤ ਲੜੀ ਦੇ ਪੰਜਵੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਖਜਿੰਦਰ ਕੌਰ ਨੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਕਾਲਜ ਦੀ ਲਾਇਬ੍ਰੇਰੀ ਦਾ ਭਰਪੂਰ ਲਾਭ ਲੈਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਦੱਸਿਆ ਕਿ ਕਿਤਾਬਾਂ ਉਹਨਾਂ ਨੂੰ ਜੀਵਨ ਦੇ ਤਜਰਬੇ ਸਿਖਾ ਕੇ ਸਹੀ ਰਸਤੇ ਤੋਰਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਦੇ ਮੌਕੇ ਯਾਦ ਕਰਦਿਆਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਚਾਰਾਂ ਤੇ ਅਮਲ ਕਰਨ ਲਈ ਆਖਿਆ । ਲਾਇਬ੍ਰੇਰੀ ਪੁਸਤਕ ਅਧਿਐਨ ਲੜੀ ਦੇ ਤਹਿਤ ਸੈਮੀਨਾਰ ਦੇ ਮੁੱਖ ਵਕਤਾ ਪ੍ਰੋ. ਬਲਜਿੰਦਰ ਕੌਰ ਨੇ ਡਾ .ਟੀ .ਆਰ.ਸ਼ਰਮਾ ਦੀ “ਸੁਪਨਿਆ ਤੋ ਨਾ ਡਰੋ “ ਪੁਸਤਕ ਤੇ ਚਰਚਾ ਕੀਤੀ। ਉਨ੍ਹਾਂ ਸਾਰੇ ਲੇਖਾਂ ਨੂੰ ਖਾਸ ਤੌਰ ਤੇ ਵਿਦਿਆਰਥੀ ਨਜਰੀਏ ਨਾਲ ਪੜਚੋਲ ਕੇ ਉਹਨਾਂ ਨੂੰ ਜੀਵਨ ਜਿਊਣ ਦੀ ਜਾਂਚ ਅਤੇ ਆਪਣੇ ਮੰਜਿਲ ਤੇ ਪਹੁੰਚਣ ਲਈ ਸਹੀ ਰਾਹ ਚੁਣਨ ਲਈ ਪ੍ਰੇਰਿਆ।ਪ੍ਰੋ : ਹਰਦੀਪ ਕੌਰ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਤੇ ਐੱਮ.ਏ ਪੰਜਾਬੀ ਭਾਗ ਦੂਜਾ ਦੇ ਵਿਦਿਆਰਥੀ ਬਲਪ੍ਰੀਤ ਸਿੰਘ ਨੇ ਵੀ ਇਸ ਪੁਸਤਕ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋ. ਉਪਦੇਸਦੀਪ ਕੌਰ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਪ੍ਰੋਫੈਸਰ ਸਾਹਿਬਾਨ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਰਜਿਸਟਰਾਰ ਪ੍ਰੋਫੈਸਰ ਮੀਨਾ ਕੁਮਾਰੀ, ਪ੍ਰੋ. ਹਰਸਿਮਰਤ ਕੌਰ, ਪ੍ਰੋ ਰਜਿੰਦਰ ਕੌਰ , ਪ੍ਰੋ. ਤਰਨਜੋਤ ਕੌਰ ਅਤੇ ਡਾ : ਨਰਿੰਦਰ ਕੌਰ ਸ਼ਾਮਲ ਸਨ।
2024-09-28 Library Book Study Review Series (5) Organized By Pg Punjabi Dept
Click View Album