Sep172022
List All Events
Rally held under Bhartiya Swachhta League
ਭਾਰਤੀ ਸਵੱਛਤਾ ਲੀਗ ਤਹਿਤ ਰੈਲੀ ਆਯੋਜਿਤ
ਰੂਪਨਗਰ: ਕੇਂਦਰ ਸਰਕਾਰ ਵੱਲੋਂ ਭਾਰਤੀ ਸਵੱਛਤਾ ਲੀਗ ਤਹਿਤ ਭਾਰਤੀ ਸਵੱਛਤਾ ਅਭਿਆਨ ਚਲਾਉਣ ਲਈ ਸ਼ੁਰੂ ਕੀਤੀ ਗਈ ਲੀਗ ਵਿਚ ਪ੍ਰਿਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਸਰਕਾਰੀ ਕਾਲਜ ਰੂਪਨਗਰ ਤੇ ਐਨ ਐਸ ਐਸ ਵਲੰਟੀਅਰ ਅਤੇ ਐਨ ਸੀ ਸੀ ਕੈਡਿਟ ਦੁਆਰਾ ਮਹਾਰਾਜਾ ਰਣਜੀਤ ਸਿੰਘ ਪਾਰਕ ਤੋਂ ਸ਼ੁਰੂ ਕਰਕੇ ਮਹਾਰਾਜਾ ਰਣਜੀਤ ਸਿੰਘ ਸੰਧੀ ਸਮਾਰਕ ਤੱਕ ਜਾਗਰੂਕਤਾ ਰੈਲੀ ਆਯੋਜਿਤ ਕੀਤੀ ਗਈ। ਇਹ ਰੈਲੀ ਦਫਤਰ ਨਗਰ ਕੌਂਸਲ ਰੂਪਨਗਰ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ। ਵਲੰਟੀਅਰਾਂ ਨੇ ਇਸ ਰੈਲੀ ਵਿਚ ਲੋਕਾਂ ਨੂੰ ਸਵੱਛਤਾ ਬਾਰੇ ਜਾਗਰੂਕ ਕੀਤਾ , ਸਿੰਗਲ ਯੂਜ਼ ਪਲਾਸਟਿਕ ਨਾ ਵਰਤਣ ਬਾਰੇ ਜਾਣਕਾਰੀ ਦਿੱਤੀ ਅਤੇ ਸਾਫ ਸਫਾਈ ਦਾ ਕੰਮ ਵੀ ਕੀਤਾ ਕੀਤਾ।ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਅਜਿਹੇ ਵਿਸ਼ਿਆਂ ਸਬੰਧੀ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਦੀ ਪ੍ਰੇਰਨਾ ਦਿੱਤੀ। ਐਨਐਸਐਸ ਪ੍ਰੋਗਰਾਮ ਆਫ਼ਿਸਰ ਅਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸਮਾਜ ਵਿਚ ਮੋਹਰੀ ਭੂਮਿਕਾ ਅਦਾ ਕਰਨ ਦੀ ਅਪੀਲ ਕੀਤੀ ਅਤੇ ਸਵੱਛਤਾ ਦੀ ਸਮਾਜਿਕ ਲੋੜ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਰੋਕਥਾਮ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਐਨਸੀਸੀ ਪ੍ਰੋਗਾਮ ਅਫਸਰ ਰਵਨੀਤ ਕੌਰ ਨੇ ਇਸ ਮੌਕੇ ਕਿੱਤੇ ਜਾ ਰਹੇ ਕੰਮਾਂ ਬਾਰੇ ਦੱਸਿਆ ਕਿ ਰੈਲੀ ਵਿਚ ਲਗਭਗ 150 ਐਨਐਸਐਸ ਵਲੰਟੀਅਰ ਅਤੇ 50 ਐਨਸੀਸੀ ਕੈਡੇਟ ਸ਼ਾਮਿਲ ਹੋਏ।ਇਸ ਮੌਕੇ ਵਾਈਸ ਪ੍ਰਿੰਸੀਪਲ ਡਾ.ਹਰਜਸ ਕੌਰ,ਡਾ.ਨਿਰਮਲ ਬਰਾੜ ਨੇ ,ਪ੍ਰੋ ਮੀਨਾ ਕੁਮਾਰੀ,ਡਾ.ਦਲਵਿਦਰ ਸਿੰਘ ਤੋਂ ਇਲਾਵਾ ਨਗਰ ਕੌਂਸਲ ਦਫ਼ਤਰ ਤੋਂ ਸੁਖਰਾਜ ਸਿੰਘ ਅਤੇ ਓਹਨਾ ਦੀ ਟੀਮ ਨੇ ਵਿਦਿਆਰਥੀਆਂ ਨੂੰ Tshirts ਅਤੇ ਰਿਫਰੈਸ਼ਮੈਂਟ ਵੀ ਦਿੱਤੀ।

Rally Held Under Bhartiya Swachhta League
Click View Album