Aug082024

List All Events

Sarbat Da Bhala Trust gifted RO System




ਸਰਕਾਰੀ ਕਾਲਜ ਰੋਪੜ ਨੂੰ ਸਰਬੱਤ ਦਾ ਭਲਾ ਟਰੱਸਟ ਵੱਲੋਂ ਆਰ.ਓ. ਸਿਸਟਮ ਭੇਟ

ਰੂਪਨਗਰ, ਮਿਤੀ 08-08-2024, ਡਾ.ਐੱਸ.ਪੀ. ਸਿੰਘ ਓਬਰਾਏ, ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ. ਵੱਲੋਂ ਵਿਦਿਆਰਥੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰੀ ਕਾਲਜ ਰੋਪੜ ਨੂੰ ਦੋ ਕਮਰਸ਼ੀਅਲ ਆਰ.ਓ. ਸਿਸਟਮ ਭੇਟ ਕੀਤੇ ਗਏ। ਉਦਘਾਟਨ ਮੌਕੇ ਡਾ. ਐੱਸ.ਪੀ. ਸਿੰਘ ਓਬਰਾਏ ਨੇ ਕਾਲਜ ਅਤੇ ਹੋਸਟਲ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆ ਅਤੇ ਕਾਲਜ ਦਾ ਪੁਰਾਣਾ ਵਿਦਿਆਰਥੀ ਹੋਣ ਦੇ ਨਾਤੇ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਉਹਨਾਂ ਨੇ ਜਲਦੀ ਹੀ ਕਾਲਜ ਲਾਇਬ੍ਰੇਰੀ ਲਈ ਤਿੰਨ ਏ.ਸੀ. ਦੇਣ ਦਾ ਵਾਅਦਾ ਵੀ ਕੀਤਾ। ਡਾ. ਸਰਬਜਿੰਦਰ ਸਿੰਘ, ਪ੍ਰੋਫੈਸਰ ਅਤੇ ਡੀਨ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (ਆਨਰੇਰੀ) ਵੀ ਉਚੇਚੇ ਤੌਰ ਤੇ ਹਾਜਰ ਹੋਏ ।

ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਦੀ ਸੁਵਿਧਾ ਲਈ ਆਰ.ਓ. ਸਿਸਟਮ ਦੀ ਸਖ਼ਤ ਜਰੂਰਤ ਸੀ । ਜੋ ਕਿ ਸਰਬੱਤ ਦੇ ਭਲਾ ਟਰੱਸਟ ਵੱਲੋਂ ਇਸ ਨੂੰ ਪੂਰਾ ਕੀਤਾ ਗਿਆ ਹੈ ਅਤੇ ਕਾਲਜ ਦੀ ਲਾਇਬ੍ਰੇਰੀ ਨੂੰ ਏ.ਸੀ. ਭੇਟ ਕਰਨ ਦੀ ਯੋਜਨਾ ਦੀ ਵੀ ਸ਼ਲਾਘਾ ਕੀਤੀ। ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਉਹਨਾਂ ਨੇ ਟਰੱਸਟ ਦਾ ਧੰਨਵਾਦ ਕੀਤਾ।

ਇਸ ਮੌਕੇ ਸ਼੍ਰੀ ਜਗਜੀਤ ਕੁਮਾਰ ਜੱਗੀ, ਪ੍ਰਧਾਨ ਸਰਬੱਤ ਦਾ ਭਲਾ ਟਰੱਸਟ ਰੋਪੜ, ਸ਼੍ਰੀ ਅਸ਼ਵਨੀ ਕੁਮਾਰ ਖੰਨਾ, ਸੀਨੀਅਰ ਉੱਪ ਪ੍ਰਧਾਨ, ਸ. ਗੁਰਵੀਰ ਸਿੰਘ ਓਬਰਾਏ, ਜਨਰਲ ਸਕੱਤਰ, ਸ. ਇੰਦਰਜੀਤ ਸਿੰਘ, ਸ. ਮਨਜੀਤ ਸਿੰਘ ਅਬਿਆਣਾ ਕਲਾਂ, ਸ਼੍ਰੀ ਮਦਨ ਗੁਪਤਾ, ਸ਼੍ਰੀ ਮਨਮੋਹਨ ਕਾਲੀਆ ਅਤੇ ਸ਼੍ਰੀ ਸੁਖਦੇਵ ਸ਼ਰਮਾ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸੁਖਜਿੰਦਰ ਕੌਰ, ਕਾਲਜ ਕੌਂਸਲ ਮੈਂਬਰ ਪ੍ਰੋ. ਹਰਜੀਤ ਸਿੰਘ, ਪ੍ਰੋ. ਮੀਨਾ ਕੁਮਾਰੀ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਡਾ. ਜਤਿੰਦਰ ਕੁਮਾਰ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਉਪਦੇਸ਼ਦੀਪ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਹਰਸਿਮਰਤ ਕੌਰ, ਪ੍ਰੋ. ਸ਼ਮਿੰਦਰ ਕੌਰ, ਡਾ. ਅਨੂ ਸ਼ਰਮਾ ਅਤੇ ਸਟਾਫ ਮੈਂਬਰ ਵੀ ਹਾਜ਼ਰ ਸਨ।

ਫੋਟੋ : ਕਾਲਜ ਵਿਖੇ ਕਮਰਸ਼ੀਅਲ ਆਰ.ਓ. ਸਿਸਟਮ ਦਾ ਉਦਘਾਟਨ ਕਰਦੇ ਹੋਏ, ਡਾ.ਐੱਸ.ਪੀ. ਸਿੰਘ ਓਬਰਾਏ, ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ।

Image from related Gallery Visit Event Gallery

2024-08-08 Sarbat Da Bhala Trust Gifted Ro System

Click View Album