Apr172025
List All Events
Survey Report Breastfeeding weaning and child care practices among young mothers of Ropar district
ਸਰਵੇਖਣ ਰਿਪੋਰਟ - ਰੋਪੜ ਜ਼ਿਲ੍ਹੇ ਦੀਆਂ ਨੌਜਵਾਨ ਮਾਵਾਂ ਵਿੱਚ ਦੁਧ ਪਲਾਣਾ, ਛਡਵਾਈ ਅਤੇ ਬੱਚਿਆਂ ਦੀ ਸੰਭਾਲ ਨਾਲ ਸੰਬੰਧਤ ਅਭਿਆਸ
Rupnagar, 17th April 2025
ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਗਿੱਲ ਜੀ ਦੀ ਅਗਵਾਈ ਹੇਠ ਹੋਮ ਸਾਇੰਸ ਵਿਭਾਗ ਵੱਲੋਂ ਬੀਏ ਆਖਰੀ ਸਾਲ ਦੀਆਂ ਵਿਦਿਆਰਥਣਾਂ ਨੇ ਨੌਜਵਾਨ ਮਾਵਾਂ ਵਿਚ ਬੱਚਿਆਂ ਦੀ ਸੰਭਾਲ, ਛਡਵਾਈ ਅਤੇ ਦੁਧ ਪਲਾਣ ਦੇ ਤਰੀਕਿਆਂ ਨੂੰ ਲੈ ਕੇ ਇੱਕ ਸਰਵੇਖਣ ਕਰਵਾਇਆ। ਇਹ ਸਰਵੇਖਣ ਰੋਪੜ ਜ਼ਿਲ੍ਹੇ ਦੀਆਂ 65 ਮਾਵਾਂ 'ਤੇ ਆਧਾਰਿਤ ਹੈ। ਸਰਵੇਖਣ ਰਿਪੋਰਟ ਨੂੰ ਪ੍ਰੋ. ਅਰਵਿੰਦਰ ਕੌਰ ਵੱਲੋਂ ਤਿਆਰ ਕੀਤਾ ਗਿਆ।
ਇਸ ਸਰਵੇਖਣ ਰਾਹੀਂ ਇਹ ਪਤਾ ਲੱਗਾ ਕਿ ਵਧੇਰੇ ਸਿੱਖਿਆ ਪ੍ਰਾਪਤ ਮਾਵਾਂ ਕੋਲ ਬੱਚਿਆਂ ਦੀ ਪਾਲਣਾ ਸੰਬੰਧੀ ਵਧੀਆ ਜਾਣਕਾਰੀ ਸੀ। ਹਾਲਾਂਕਿ ਕੁਝ ਖੇਤਰਾਂ ਵਿੱਚ ਅਜੇ ਵੀ ਜਾਗਰੂਕਤਾ ਦੀ ਲੋੜ ਹੈ, ਖਾਸ ਕਰਕੇ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਦੇਣ, ਛਡਵਾਈ ਦੀ ਉਮਰ, ਅਤੇ ਖੁਰਾਕ ਵਿੱਚ ਸਾਫ ਸਫਾਈ ਸੰਬੰਧੀ।
ਇਹ ਯਤਨ ਹੋਮ ਸਾਇੰਸ ਵਿਭਾਗ ਵੱਲੋਂ ਮਾਂ-ਬੱਚਾ ਸਿਹਤ ਸੰਬੰਧੀ ਜਾਗਰੂਕਤਾ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
2025-04-17 Survey On Breastfeeding And Child Care
Click View Album