May102023

List All Events

Under the Green Initiative, an exhibition and sale counter of products made from Best Out of Waste was set up




ਗ੍ਰੀਨ ਇਨੀਸ਼ੀਏਟਿਵ ਦੇ ਤਹਿਤ ਬੈਸਟ ਅਉਟ ਆਫ਼ ਵੇਸਟ ਤੋਂ ਬਣੀਆਂ ਵਸਤਾਂ ਦਾ ਪ੍ਰਦਰਸ਼ਨੀ ਅਤੇ ਸੇਲ ਕਾਉਂਟਰ ਲਗਾਇਆ



ਸਰਕਾਰੀ ਕਾਲਜ ਰੋਪੜ ਦੇ ਹੋਮ ਸਾਇੰਸ ਵਿਭਾਗ ਅਤੇ ਜਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਟੇਟ ਓਪਨ ਯੂਨੀਵਰਸਿਟੀ ਦੇ ਵਿਿਦਆਰਥੀਆਂ ਦਾ ਉੱਦਮ (ਗ੍ਰੀਨ ਇਨੀਸ਼ੀਏਟਿਵ ਦੇ ਤਹਿਤ ਬੈਸਟ ਅਉਟ ਆਫ਼ ਵੇਸਟ ਤੋਂ ਬਣੀਆਂ ਵਸਤਾਂ ਦਾ ਪ੍ਰਦਰਸ਼ਨੀ ਅਤੇ ਸੇਲ ਕਾਉਂਟਰ ਲਗਾਇਆ)

ਮਿਤੀ: 10-5-2023 ਸਰਕਾਰੀ ਕਾਲਜ ਰੋਪੜ ਦੇ ਹੋਮ ਸਾਇੰਸ ਵਿਭਾਗ ਅਤੇ ਜਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਟੇਟ ਓਪਨ ਯੂਨੀਵਰਸਿਟੀ ਦੇ ਅੰਤਰਗਤ ਵਿਭਾਗ ਵਿੱਚ ਚੱਲ ਰਹੇ ਫੈਸਨ ਡਿਜ਼ਾਈਂਿਨੰਗ ਦੇ ਵਿਿਦਆਰਥੀਆਂ ਨੇ ਗ੍ਰੀਨ ਇਨੀਸ਼ੀਏਟਿਵ ਦੇ ਤਹਿਤ ਬੈਸਟ ਅਉਟ ਆਫ਼ ਵੇਸਟ ਦੇ ਸਿਧਾਂਤ ਨੂੰ ਮੁੱਖ ਰੱਖਦਿਆਂ ਕਾਲਜ ਦੇ ਸਾਰੇ ਵਿਭਾਗਾਂ ਤੋਂ ਵੇਸਟ ਪੇਪਰ ਇਕੱਤਰ ਕਰਕੇ ਵੱਖ-ਵਖ ਕਿਸਮ ਜਰੂਰਤ ਦਆਂਿ ਵਸਤਾਂ ਬਣਾਈਆਂ। ਫੈਸ਼ਨ ਡਿਜ਼ਾਈਨਿੰਗ ਦੇ ਵਿਿਦਆਰਥੀਆਂ ਨੇ ਪੁਰਾਣੇ ਕੱਪੜਿਆਂ ਤੋਂ ਬੈਗ, ਰੋਟੀ ਰੈਪ ਅਤੇ ਹੋਰ ਘਰੇਲੂ ਜ਼ਰੂਰਤ ਦਆਂਿ ਵਸਤਾਂ ਬਣਾਈਆਂ, ਜਿਸਦਾ ਕਾਲਜ ਦੇ ਹੋਮ ਸਿਇੰਸ ਵਿਭਾਗ ਵਿੱਚ ਪ੍ਰਦਰਸ਼ਨੀ ਅਤੇ ਸੇਲ ਕਾਉਂਟਰ ਲਗਾਇਆ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਨੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਵਿਿਦਆਰਥੀਆਂ ਦੀਆਂ ਬਣਾਈਆਂ ਕਲਾ ਕਿਰਤਾਂ ਅਤੇ ਵਸਤਾਂ ਦੀ ਸਰਾਹਨਾ ਕੀਤੀ। ਉਨ੍ਹਾਂ ਵਿਿਦਆਰਥੀਆਂ ਦੁਆਰਾ ਬਣਾਈਆਂ ਵਸਤਾਂ ਦੀ ਖਰੀਦ ਵੀ ਕੀਤੀ। ਵਿਭਾਗ ਦੇ ਮੁਖੀ ਅਰਵਿੰਦਰ ਕੌਰ ਨੇ ਦੱਸਿਆ ਕਿ ਇਹ ਵਿਿਦਆਰਥੀਆਂ ਦੀ ਕਰੜੀ ਮਿਹਨਤ ਦਾ ਨਤੀਜਾ ਹੈ ਅਤੇ ਇਹ ਅਜੋਕੇ ਸਮਾਜ ਦੀ ਪ੍ਰਮੁੱਖ ਜ਼ਰੂਰਤ ਬਣਦੀ ਜਾ ਰਹੀ ਹੈ ਕਿ ਅਸੀਂ ਆਪਣੇ ਨਾ ਵਰਤਣਯੋਗ ਅਤੇ ਪੁਰਾਣੀਆਂ ਵਸਤਾਂ ਦਾ ਸਹੀ ਇਸਤੇਮਾਲ ਕਰੀਏ ਅਤੇ ਵਾਤਾਵਰਣ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਈਏ। ਇਸ ਮੌਕੇ ਬੀ.ਏ ਭਾਗ ਦੂਜਾ ਦੇ ਹੋਮ ਸਾਇੰਸ ਦੇ ਵਿਿਦਆਰਥੀਆਂ ਨੇ ਟਾਈ ਐਂਡ ਡਾਈ ਦੇ ਰੰਗੇ ਦੁਪੱਟੇ ਮੁੱਖ ਆਕਰਸ਼ਨ ਦਾ ਕੇਂਦਰ ਰਹੇ। ਇਸ ਮੌਕੇ ਜਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਟੇਟ ਓਪਨ ਯੂਨੀਵਰਸਿਟੀ ਦੇ ਸਟੱਡੀ ਸੈਂਟਰ ਦੇ ਕਨਵੀਨਰ ਡਾ. ਜਤਿੰਦਰ ਕੁਮਾਰ ਨੇ ਦੱਸਿਆ ਕਿ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਵਿਿਦਆਰਥੀਆਂ ਵਿੱਚ ਬਹੁਤ ਹੀ ਮਕਬੂਲ ਹੈ ਅਤੇ ਇਸ ਨਾਲ ਵਿਿਦਆਰਥੀਆਂ ਨਾ ਸਿਰਫ ਘਰ ਵਿੱਚ ਫਾਇਦਾ ਉਠਾ ਸਕਦੇ ਹਨ ਸਗੋਂ ਆਪਣੇ ਪੈਰਾਂ ਤੇ ਖੜ੍ਹੇ ਹੋਣ ਦਾ ਵੀ ਮੌਕਾ ਵੀ ਪੈਦਾ ਕਰ ਸਕਦੇ ਹਨ। ਨਵੇਂ ਸ਼ੈਸ਼ਨ ਵਿੱਚ ਵਿਿਦਆਰਥੀ ਇਸ ਕੋਰਸ ਵਿੱਚ ਦਾਖ਼ਲੇ ਲਈ ਕਾਫ਼ੀ ਉਤਸਾਹਿਤ ਹਨ। ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰਾਂ ਨੇ ਪ੍ਰਦਾਰਸ਼ਨੀ ਵਿੱਚ ਹਿੱਸਾ ਲਿਆ ਅਤੇ ਖਰੀਦੋ-ਫ਼ਰੋਖਤ ਵੀ ਕੀਤੀ। ਇਸ ਪ੍ਰਦਰਸ਼ਨੀ ਨੂੰ ਸਫ਼ਲਤਾ ਪੂਰਵਕ ਆਯੋਜਿਤ ਕਰਨ ਵਿੱਚ ਪ੍ਰੋ. ਪ੍ਰਵੀਨ ਕੌਰ, ਡਾ. ਆਰਤੀ ਅਤੇ ਵਿਿਦਆਰਥੀ ਪਰਮਜੀਤ ਕੌਰ, ਕ੍ਰਿਸ਼ਮਾ, ਸਿਮਰਨਜੀਤ ਕੌਰ, ਪ੍ਰੀਤ ਮੰਡੇਰ, ਅਨੀਤਾ, ਕੋਮਲਦੀਪ ਕੌਰ, ਰਿਤੇਸ਼, ਸਿਮਰਨ,ਅਮਨਦੀਪ ਕੌਰ, ਨਿਧੀ ਪਠਾਨੀਆ, ਗੋਲਡੀ ਸਿੰਘ, ਅਨਮੋਲਦੀਪ ਕੌਰ, ਕਿਰਨ, ਸੁਖਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਕਾਲਜ ਕਾਉਂਸਲ ਮੈਂਬਰ ਡਾ. ਹਰਜਸ ਕੌਰ, ਡਾ. ਦਲਵਿੰਦਰ ਸਿੰਘ, ਡਾ. ਸੋਖਜਿੰਦਰ ਕੌਰ, ਪ੍ਰੋ. ਮੀਨਾ ਵਿਸ਼ੇਸ਼ ਤੌਰ ਤੋ ਹਾਜ਼ਰ ਸਨ। ਵਿਭਾਗ ਦੇ ਕਰਮਚਾਰੀ ਨੀਲਮ ਰਾਣੀ ਅਤੇ ਵੀਰ ਪਾਲ ਨੇ ਵੀ ਪ੍ਰਦਰਸ਼ਨੀ ਨੂਮ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਨ ਦਿੱਤਾ।

Image from related Gallery Visit Event Gallery

Best Out Of Waste

Click View Album