Department : , Date : 31/10/2019 31/10/2019 , Venue : OPEN AIR THEATER , Committee Convenor : JATINDER GILL , Committee Co-Convenor : ARVINDER KAUR,SHAMINDER KAUR,DALVINDER SINGH,NIRMAL SINGH
Details :
ਸਰਕਾਰੀ ਕਾਲਜ ਰੂਪਨਗਰ ਵਿਖੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਡਾ. ਸੰਤ ਸੁਰਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਰੈੱਡ ਰਿਬਨ ਕਲੱਬ, ਐਨ.ਐਸ.ਐਸ., ਐਨ.ਸੀ.ਸੀ ਅਤੇ ਕੈਰੀਅਰ ਕਾਊਂਸਲਿੰਗ ਐਂਡ ਗਈਡੈਂਸ ਸੈੱਲ ਰਾਹੀਂ ਰਾਸ਼ਟਰੀ ਏਕਤਾ ਦਿਵਸ ਅਤੇ ਵਿਜਿਲੈਂਸ ਅਵੇਅਰਨੈਸ ਵੀਕ ਤੇ ਸੈਮੀਨਾਰ ਅਤੇ ਸਹੁੰ ਚੁੱਕ ਸਮਾਗਮ ਅਤੇ ਅੰਬੂਜਾ ਸੀਮਿੰਟ ਲਿਮਿਟਡ ਦੇ ਸਹਿਯੋਗ ਨਾਲ ‘ਇੰਪੋਰਟੈਂਸ ਆਫ ਸਕਿੱਲਿੰਗ ਫਾਰ ਲਾਈਵਲੀਹੁੱਡ’ ਸੈਮੀਨਾਰ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿੱਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਜਗਜੀਤ ਸਿੰਘ ਨੇ ਇਸ ਮੌਕੇ ਆਏ ਵਿਦਵਾਨਾਂ ਨੂੰ ਜੀ ਆਇਆਂ ਨੂੰ ਕਿਹਾ। ਰਾਸ਼ਟਰੀ ਏਕਤਾ ਦਿਵਸ ਅਤੇ ਪੰਜਾਬ ਸਰਕਾਰ ਦੀ ਬੱਡੀ ਪ੍ਰੋਗਰਾਮ ਸਬੰਧੀ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਬੀ.ਐਸ.ਸਤਿਆਲ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਵਿਜਿਲੈਂਸ ਅਵੇਅਰਨੈਸ ਵੀਕ ਦੇ ਸੰਦਰਭ ਵਿੱਚ ਡਾ. ਸ਼ਿਵ ਕੁਮਾਰ ਸ਼ਰਮਾਂ, ਅਡੀਸ਼ਨਲ ਡਾਇਰੈਕਟਰ, ਨਾਈਲੈਟਸ, ਰੋਪੜ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਸ਼੍ਰੀ ਰਮੇਸ਼ ਠਾਕੁਰ ਨੇ ਸਕਿੱਲਿੰਗ ਫਾਰ ਲਾਈਵਲੀਹੁੱਡ ਵਿਸ਼ੇ ਤੇ ਅੰਬੂਜਾ ਸੀਮਿੰਟ ਲਿਮਿਟਡ ਦੀ ਉੱਦਮਾਂ ਸਬੰਧੀ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ। ਇਸ ਮੌਕੇ ਫਿਲਾਸਫੀ, ਹਿੰਦੀ ਅਤੇ ਹੋਮ ਸਾਇੰਸ ਵਿਭਾਗ ਦੇ ਇਕੱਠੇ ਸਹਿਯੋਗ ਨਾਲ ਅੱਜ ਦੇ ਦਿਵਸ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਵਿੱਚ ਅੰਕਿਤਾ ਤਿਵਾਰੀ ਨੇ ਪਹਿਲਾ, ਵੈਭਵ ਨੇ ਦੂਜਾ ਅਤੇ ਕੀਰਤੀ ਸ਼ਰਮਾਂ ਨੇ ਤੀਜਾ ਸਥਾਨ ਹਾਸਲ ਕੀਤਾ, ਲੇਖ ਮੁਕਾਬਲੇ ਵਿੱਚ ਜੋਤੀ ਕੁਮਾਰੀ ਨੇ ਪਹਿਲਾ, ਅੰਜਲੀ ਨੇ ਦੂਜਾ ਅਤੇ ਅਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸਲੋਗਨ ਮੁਕਾਬਲੇ ਵਿੱਚ ਵਰਧਮਾਨ ਜੈਨ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਜਾ, ਸਕਿੱਲ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਗੁਰਲੀਨ ਕੌਰ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਦਿੱਤਾ ਗਿਆ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸੈਨਿਕ ਸਿੰਘ ਨੇ ਪਹਿਲਾ, ਮੰਜੂ ਨੇ ਦੂਜਾ ਅਤੇ ਸ਼ਾਕਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ। ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਰਾਸ਼ਟਰੀ ਪੱਧਰ ਤੇ ਇਨਾਮ ਜੇਤੂ ਵਿਦਿਆਰਥੀਆਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਕਾਲਜ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ.ਸੰਤ ਸੁਰਿੰਦਰਪਾਲ ਸਿੰਘ ਨੇ ਅੱਜ ਦੇ ਦਿਨ ਦੀ ਮਹੱਤਤਾ ਅਤੇ ਸਹੁੰ ਨੂੰ ਆਪਣੇ ਜੀਵਨ ਵਿੱਚ ਧਾਰਨ ਲਈ ਪ੍ਰੇਰਿਤ ਕੀਤਾ ਅਤੇ ਆਏ ਮਹਿਮਾਨਾਂ ਦਾ ਕਾਲਜ ਵਿੱਚ ਆਉਣ ਤੇ ਧੰਨਵਾਦ ਵੀ ਕੀਤਾ। ਡਾ. ਜਤਿੰਦਰ ਕੁਮਾਰ ਨੇ ਸਮੁੱਚੇ ਸਮਾਗਮ ਦਾ ਸਟੇਜ ਸੰਚਾਲਨ ਕੀਤਾ। ਇਸ ਮੌਕ ਕਾਲਜ ਕਾਊਂਸਲ ਸਮੇਤ ਸਮੂਹ ਪ੍ਰੋਫੈਸਰ ਅਤੇ ਨਾਨ ਟੀਚਿੰਗ ਸਟਾਫ ਹਾਜਰ ਰਿਹਾ।