List All Activities


NATIONAL YOUTH DAY CELEBRATIONS

Department : , Date : 17/01/2020 17/01/2020 , Venue : COLLEGE HALL , Committee Convenor : JATINDER GILL , Committee Co-Convenor : ARVINDER KAUR,SHAMINDER KAUR,DALVINDER SINGH,NIRMAL SINGH
Details :

ਸਰਕਾਰੀ ਕਾਲਜ ਰੋਪੜ ਵਿਖੇ ਰਾਸ਼ਟਰੀ ਯੁਵਾ ਸਪਤਾਹ ਅਤੇ ਸੜਕ ਸੁਰੱਖਿਆ ਅਵੇਅਰਨੈੱਸ ਪ੍ਰੋਗਰਾਮ ਤਹਿਤ ਸਮਾਗਮ ਆਯੋਜਿਤ
ਰੂਪਨਗਰ, 17 ਜਨਵਰੀ ( )- ਭਾਰਤ ਸਰਕਾਰ ਦੇ ਆਦੇਸ਼ਾਂ ਅਤੇ ਰੈੱਡ ਰਿਬਨ ਕਲੱਬ ਦੇ ਸਾਲਾਨਾ ਪ੍ਰੋਗਰਾਮ ਐਨ.ਸੀ.ਸੀ., ਐਨ.ਐਸ.ਐਸ. ਦੇ ਸਹਿਯੋਗ ਨਾਲ ਸਰਕਾਰੀ ਕਾਲਜ ਵਿਖੇ ਪਿ੍ਰੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ ਦੀ ਸਰਪ੍ਰਸਤੀ ਹੇਠ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੱੁਖ ਮਹਿਮਾਨ ਐਸ.ਡੀ.ਐਮ. ਸ੍ਰੀਮਤੀ ਹਰਜੋਤ ਕੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਯੁਵਾ ਦਿਵਸ ਸਬੰਧੀ ਜਾਣਕਾਰੀ ਦਿੱਤੀ ਅਤੇ ਸੜਕ ਸੁਰੱਖਿਆ ਸਬੰਧੀ ‘ਡਰਾਈਵ ਸੈਂਸੀਵਲੀ, ਡਰਾਈਵ ਰਿਸਪੋਸੀਵਲੀ’ ਦੇ ਮੰਤਰ ਨੂੰ ਧਾਰਨ ਕਰਨ ਲਈ ਕਿਹਾ। ਕਾਲਜ ਪਿ੍ਰੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਨਰੋਏ ਸਮਾਜ ਦੀ ਸਿਰਜਣਾ ਲਈ ਆਪਣੇ ਫ਼ਰਜ਼ਾਂ ਨੂੰ ਪਛਾਣਨ ਦੀ ਗੱਲ ਕੀਤੀ। ਉਨ੍ਹਾਂ ਨੇ ਆਏ ਮੁੱਖ ਮਹਿਮਾਨਾਂ ਨੂੰ ਜੀ ਆਇਆ ਵੀ ਆਖਿਆ। ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਜਤਿੰਦਰ ਸਿੰਘ ਗਿੱਲ ਨੇ ਰਾਸ਼ਟਰੀ ਯੁਵਾ ਦਿਵਸ ਦੀ ਮਹੱਤਤਾ ਅਤੇ ਮਨਾਏ ਜਾ ਰਹੇ ਰਾਸ਼ਟਰੀ ਯੁਵਾ ਸਪਤਾਹ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ। ਇਸ ਮੌਕੇ ਸੜਕ ਸੁਰੱਖਿਆ ਸਪਤਾਹ ਤਹਿਤ ਪੰਜਾਬ ਵਿਜ਼ਨ ਜ਼ੀਰੋ ਦੀ ਰੋਡ ਸੇਫ਼ਟੀ ਐਸੋਸੀਏਟ ਸਵਾਤੀ ਸ਼ਰਮਾ ਨੇ ਪੰਜਾਬ ਵਿਚ ਸੜਕੀ ਹਾਦਸਿਆਂ ਦੇ ਅੰਕੜਿਆਂ ਸਮੇਤ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਸਮੱਸਿਆ ਬਾਰੇ ਜਾਗਰੂਕ ਕੀਤਾ। ਐਨ.ਐਸ.ਐਸ. ਵਲੰਟੀਅਰ ਅਤੇ ਰੈੱਡ ਰਿਬਨ ਕਲੱਬ ਦੇ ਮੈਂਬਰਾਂ ਰੁਪਿੰਦਰ ਕੌਰ ਨੇ ਸਵਾਮੀ ਵਿਵੇਕਾਨੰਦ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਅਤੇ ਗਗਨਦੀਪ ਕੌਰ ਨੇ ਸੜਕ ਸੁਰੱਖਿਆ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਰੈੱਡ ਰਿਬਨ ਕਲੱਬ ਦੇ ਕਨਵੀਨਰ ਡਾ. ਜਤਿੰਦਰ ਕੁਮਾਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ ਨੇ ਬਾਖ਼ੂਬੀ ਅਦਾ ਕੀਤਾ। ਇਸ ਮੌਕੇ ਕਾਲਜ ਕੌਂਸਲ ਦੇ ਮੈਂਬਰ ਪ੍ਰੋ. ਸਰਵਜੀਤ ਕੌਰ, ਪੋ੍ਰ. ਮੀਰਾਂ ਰਾਣੀ, ਪ੍ਰੋ. ਹਰਜਸ ਕੌਰ ਤੋਂ ਇਲਾਵਾ ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਕੁਲਬੀਰ ਕੌਰ, ਪ੍ਰੋ. ਮੀਨਾਕਸ਼ੀ, ਪ੍ਰੋ. ਉਪਦੇਸ਼ਦੀਪ ਕੌਰ, ਡਾ. ਦਲਵਿੰਦਰ ਸਿੰਘ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਸ਼ਮਿੰਦਰ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।