NSS Registration for Session 2024-25 Open
List All Activities


ਪੁਆਧੀ ਕਵੀ ਦਰਬਾਰ

Department : PUNJABI , Date : 24/11/2022 24/11/2022 , Venue : HEIS , Committee Convenor : sukhjinder kaur , Committee Co-Convenor : updeshdeep kaur
Details :

 ਪੁਆਧੀ ਕਵੀ ਦਰਬਾਰ

24  ਨਵੰਬਰ 2022 ਨੂੰ ਡੀ.ਪੀ. ਆਈ. ਕਾਲਜਾਂ ਪੰਜਾਬ ਦੋ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਸਰਕਾਰੀ ਕਾਲਜ, ਰੋਪੜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਮਾਤ ਭਾਸ਼ਾ ਨੂੰ ਸਮਰਪਿਤ ਪੁਆਧੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਹਰਜੋਤ ਸਿੰਘ ਬੈਂਸ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਨੇ ਸ਼ਿਰਕਤ ਕੀਤੀ । ਹਰਜੋਤ ਸਿੰਘ ਬੈਂਸ ਨੇ  ਆਪਣੇ ਖੇਤਰ ਦੀ ਮਾਤ ਭਾਸ਼ਾ ਨੂੰ ਪ੍ਰਫੁੱਲਤ ਤੇ ਉਤਸ਼ਾਹਿਤ ਕਰਨ ਲਈ ਵਿਦਿਆਰਥੀਆਂ ਨੂੰ ਪਰੇਦਿਆਂ ਕਿਹਾ ਕਿ ਸਾਨੂ ਆਪਣੀ ਮਾਤ ਭਾਸ਼ਾ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਹਰ ਉਪਭਾਸ਼ਾ ਦੀ ਆਪਣੀ ਮਹੱਤਤਾ ਹੁੰਦੀ ਹੈ। ਇਸ ਲਈ ਇਸ ਨੂੰ ਕਦੇ ਵੀ ਅਣਗੋਲੇ ਨਹੀਂ ਕਰਨਾ ਚਾਹੀਦਾ। ਉਸ ਨੇ ਕਿਹਾ ਕਿ ਪੁਆਧੀ ਭਾਸ਼ਾ ਇੱਕ ਵਿਲੱਖਣ ਉਪਭਾਸ਼ਾ ਹੈ। ਜਿਸ ਵਿੱਚ ਸਾਹਿਤ ਰਚਨਾ ਕਰਨਾ ਸਮੇਂ ਦੀ ਲੋੜ ਹੈ।ਇਸ ਮੌਕੇ ਪੁਆਧੀ ਕਵੀਆਂ ਵਿੱਚੋ ਮੋਹਣੀ ਤੂਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਿਦਿਆਰਥੀ ਫੈਸ਼ਨ ਦੇ ਦੌਰ  ਵਿੱਚ ਆਪਣੇ ਰਿਸ਼ਤਿਆਂ ਦਾ ਨਿੱਘ ਮਹਿਸੂਸ ਨਾ ਕਰਕੇ ਵਿਦੇਸ਼ੀ ਭਾਸ਼ਾਵਾਂ ਦੇ ਸ਼ਬਦ ਅੰਟੀ ਦਾ ਜ਼ਿਆਦਾ ਪ੍ਰਯੋਗ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਚਾਚੇ ਮਾਮੇ ਤਾਏ ਆਦਿ ਸ਼ਬਦ ਵਰਤ ਕੇ ਅਪਣੱਤ ਦਾ ਸਬੂਤ ਦੇਣਾ

ਚਾਹੀਦਾ ਹੈ। ਗੁਰਮੀਤ ਸਿੰਘ ਬੈਦਵਾਨ ਨੇ ‘ ਬੋਲੀ ਰੁਲਗੀ ਮਾਰ੍ਹੀ ਓਏ ‘ ਕਵਿਤਾ ਸੁਣਾਈ , ਗੁਰਚਰਨ ਪੁਆਧੀ, ਰੋਮੀ ਘੜਾਮੇ ਵਾਲਾ, ਗੁਰਪ੍ਰੀਤ ਨਿਆਮੀਆਂ, ਸਤਵਿੰਦਰ ਧੜ੍ਹਾਕ, ਭੁਪਿੰਦਰ ਮਟੌਰ, ਪ੍ਰੋ, ਸੁਨੀਤਾ ਰਾਣੀ, ਹਰਪ੍ਰੀਤ ਧਰਮਗੜ੍ਹ, ਲਖਵੀਰ ਦਾਉਦਪੂਰ,

Downloads »

Download College Prospectus