Department : PUNJABI , Date : 21/02/2025 21/02/2025 , Venue : govt college ropar , Committee Convenor : harpreet kaur , Committee Co-Convenor : kamalpreet singh
Details :
੨੧ਫਰਵਰੀ ੨੦੨੫ ਨੂੰ ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਅਤੇ ਡਿਪਟੀ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਜਤਿੰਦਰ ਸਿੰਘ ਗਿੱਲ ਦੀ ਜੋਗ ਅਗਵਾਈ ਹੇਠ ਪੋਸਟ ਗ੍ਰੈਜੁਏਟ ਪੰਜਾਬੀ ਵਿਭਾਗ ਵਲੋਂ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਤ ਸਮਾਗਮ ਕਰਵਾਇਆ ਗਿਆ I ਇਸ ਦੇ ਮੁੱਖ ਮਹਿਮਾਨ ਸਰਦਾਰ ਗੁਰਵਿੰਦਰ ਸਿੰਘ ਜੋਹਲ ਪੀ.ਸੀ .ਐੱਸ.,ਆਰ.ਟੀ .ਓ .ਰੂਪਨਗਰ ਨੇ ਸਮਕਾਲੀ ਮਸਲਿਆਂ ਉੱਤੇ ਆਪਣੀਆਂ ਮੌਲਿਕ ਰਚਨਾਵਾਂ ਜਿਨ੍ਹਾਂ ਵਿੱਚੋਂ "ਸ਼ਾਲਾ ਸ਼ਾਨਾ ਉੱਚੀਆਂ ਰਹਿਣ ਪੰਜਾਬ ਦੀਆਂ "ਅਤੇ ਭਾਰਤ ਪਾਕਿਸਤਾਨ ਦੀ ਵੰਡ ਨਾਲ ਸਬੰਧਿਤ ਰਚਨਾ "ਦੋ ਭਾਈਆਂ ਵਿੱਚ ਵੰਡੀ ਹੋਈ "ਨਾਲ ਵਿਦਿਆਰਥੀਆਂ ਨੂੰ ਮੋਹ ਲਿਆ I ਵਿਸ਼ੇਸ਼ ਮਹਿਮਾਨ ਡਾਕਟਰ ਸ਼ਮਸ਼ੇਰ ਮੋਹੀ ਨੇ "ਮਾਤ ਭਾਸ਼ਾ ਦੀ ਇਤਿਹਾਸਕ ਮਹੱਤਤਾ ਅਤੇ ਅਜੌਕੇ ਸੰਦਰਭ "ਵਿਸ਼ੇ ਉੱਤੇ ਪੇਪਰ ਪੜ੍ਹਿਆ ਅਤੇ ਆਪਣੀਆਂ ਗ਼ਜ਼ਲਾਂ ਸੁਣਾਈਆਂ I ਜਾਦਗਾਰੀ ਸਾਹਿਤਕ ਟਰੱਸਟ ਦੇ ਪ੍ਰਧਾਨ ਜਤਿੰਦਰ ਕੌਰ ਮਾਹਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਆ I ਉੱਘੀ ਸਾਹਿਤਕਾਰ ਪਰਮਿੰਦਰ ਕੌਰ ,ਕਾਲਜ ਕੌਂਸ਼ਲ ਅਤੇ ਸਮੂਹ ਸਟਾਫ ਮੈਂਬਰ ਦਾ ਵਿਸ਼ੇਸ਼ ਜੋਗਦਾਨ ਰਿਹਾ