List All Activities
ਹੋਮ ਸਾਇੰਸ ਵਿਭਾਗ ਦੀ ਰੁਜ਼ਗਾਰ ਬਿਊਰੋ ਵਿਖੇ ਆਨ ਲਾਈਨ ਸ਼ਿਰਕਤ
Department : HOME SCIENCE , Date : 03/06/2020 03/06/2020 , Venue : Online , Committee Convenor : Arvinder Kaur , Committee Co-Convenor : Navneet Kaur
Details :
Department : HOME SCIENCE , Date : 03/06/2020 03/06/2020 , Venue : Online , Committee Convenor : Arvinder Kaur , Committee Co-Convenor : Navneet Kaur
Details :
ਰੂਪਨਗਰ, 3 ਜੂਨ 2020 -
ਹੋਮ ਸਾਇੰਸ ਵਿਭਾਗ ਦੀ ਰੁਜ਼ਗਾਰ ਬਿਊਰੋ ਵਿਖੇ ਆਨ ਲਾਈਨ ਸ਼ਿਰਕਤ
ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਲੋਂ ਨੌਜਵਾਨਾਂ ਦੀ ਰੋਜ਼ਾਨਾਂ ਦੋ ਆਨ ਲਾਈਨ ਕਾਊਂਸਲਿੰਗ ਸੈਸ਼ਨ ਕੀਤੇ ਜਾ ਰਹੇ ਹਨ। ਸੋਨਾਲੀ ਗਿਰੀ ਡਿਪਟੀ ਕਮਿਸ਼ਨਰ, ਰੂਪਨਗਰ ਦੀ ਪ੍ਰਧਾਨਗੀ ਹੇਠ ਇਸ ਉਪਰਾਲੇ ਨੂੰ ਸਫਲ ਬਨਾਉਣ ਦੇ ਯਤਨ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਦਿਸ਼ਾ - ਨਿਰਦੇਸ਼ਾਂ ਅਨੁਸਾਰ ਮਿਸ਼ਨ ਘਰ- ਘਰ ਰੁਜ਼ਗਾਰ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਲੋਂ ਸਕੂਲਾਂ ਅਤੇ ਕਾਲਜ਼ਾਂ ਦੇ ਵਿਦਿਆਰਥੀਆਂ ਨੂੰ ਆਨ- ਲਾਈਨ ਵੀਡਿਓ ਕਾਨਫਰੰਸ ਰਾਹੀਂ ਕਾਊਂਸਲਿੰਗ ਦਿੱਤੀ ਜਾ ਰਹੀ ਹੈ।
ਇਸ ਦੇ ਚਲਦੇ ਸਰਕਾਰੀ ਕਾਲਜ ਰੂਪਨਗਰ ਦੇ ਹੋਮ ਸਾਇੰਸ ਦੇ ਵਿਭਾਗ ਨੇ ਇਸ ਆਨ ਲਾਈਨ ਕਾਊਂਸਲਿੰਗ ਵਿੱਚ ਭਾਗ ਲਿਆ। ਇਸ ਸੈਸ਼ਨ ਦੌਰਾਨ ਲੱਗਭਗ 90 ਪ੍ਰਾਰਥੀ ਸ਼ਾਮਿਲ ਹੋਏ। ਅਮਰਦੀਪ ਗੁਜਰਾਲ, ਵਧੀਕ ਡਿਪਟੀ ਕਮਿਸ਼ਨਰ, ਰੂਪਨਗਰ ਵਲੋਂ ਦਸਿਆ ਗਿਆ ਕਿ ਪੁਰਾਣੇ ਸਮੇ ਵਿੱਚ ਹੋਮ ਸਾਇੰਸ ਨੂੰ ਸਿਰਫ ਲੜ੍ਹਕੀਆਂ ਦਾ ਵਿਸ਼ਾ ਅਤੇ ਘਰ ਸੰਭਾਲਣ ਲਈ ਜਰੂਰੀ ਸਮਝਿਆ ਜਾਂਦਾ ਸੀ। ਇਸ ਬਦਲਦੇ ਸਮੇਂ ਵਿੱਚ ਇਹ ਕਿੱਤਾ ਹੁਣ ਸਿਰਫ ਲੜ੍ਹਕੀਆਂ ਅਤੇ ਸੁਚੇਰੇ ਢੰਗ ਨਾਲ ਘਰ ਸੰਭਾਲਣ ਤੱਕ ਸੀਮਤ ਨਹੀਂ ਹੈ। ਕਰੀਅਰ ਕਾਊਸਲਰ ਸੁਪ੍ਰੀਤ ਕੌਰ ਨੇ ਪ੍ਰਾਰਥੀਆਂ ਨੂੰ ਦੱਸਿਆ ਕਿ ਹੋਮ ਸਾਇੰਸ ਇੱਕ ਬਹੁਤ ਲਾਭਦਾਇਕ ਵਿਸ਼ਾ ਹੈ ਅਤੇ ਇਸ ਵਿੱਚ ਵਿਦਿਆਰਥੀ ਸਿਰਫ ਨੌਕਰੀ ਹੀ ਨਹੀਂ ਬਲਕਿ ਸਵੈ ਰੁਜ਼ਗਾਰ ਵੀ ਅਪਣਾ ਸਕਦਾ ਹੈ। ਇਸ ਵਿੱਚ ਪ੍ਰਾਰਥੀਆਂ ਨੂੰ ਅੱਗੇ ਦਸਦਿਆਂ ਕਿਹਾ ਕਿ ਕੁਕਿੰਗ, ਸਟੀਚਿੰਗ, ਟੇਬਲ ਸੈਟਿੰਗ , ਆਰਟ ਐਂਡ ਕਰਾਫਟ ਆਦਿ ਅੱਜ ਦੇ ਸਮੇਂ ਦੌਰਾਨ ਬਹੁਤ ਹੀ ਲੌੜੀਂਦੀ ਪੇਸ਼ੇ ਹਨ। ਜ਼ਿਨ੍ਹਾਂ ਦੀ ਮੰਗ ਦਿਨੋ ਚੰਡੀਗੜ੍ਹ ਵਲੋਂ ਸ਼ਿਰਕਤ ਕੀਤੀ ਗਈ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਮ ਸਾਇੰਸ ਵਿਚ ਅੱਗੇ ਪੜ੍ਹਾਈ ਦੇ ਮੌਕੇ ਅਤੇ ਆਨ ਸਵੈ ਰੋਜਗਾਰ ਅਪਣਾਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਘਰ ਬੈਠ ਕੇ ਵੀ ਪੜ੍ਹਾਈ ਦੇ ਨਾਲ- ਨਾਲ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ। ਅੱਗੇ ਵਧੇਰੀ ਜਾਣਕਾਰੀ ਦਿੰਦਿਆ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂ-ਟਿਊਬ ਦਾ ਸਹੀ ਉਪਯੋਗ ਕਰਦੇ ਹੋਏ ਆਪਣਾ ਕੰਮ ਬਿਨਾ ਪੈਸੇ ਨਿਵੇਸ਼ ਕੀਤਿਆਂ ਸ਼ੁਰੂ ਕਰ ਸਕਦੇ ਹਨ।
ਇਸ ਮੌਕੇ ਤੇ ਸਰਕਾਰੀ ਕਾਲਜ, ਰੂਪਨਗਰ ਦੇ ਹੋਮ ਸਾਇੰਸ ਵਿਭਾਗ ਦੇ ਅਸੀਸਟੈਟ ਪ੍ਰੋਫੈਸਰ ਅਰਵਿੰਦਰ ਕੌਰ ਨੇ ਵੀ ਪ੍ਰਾਰਥੀਆਂ ਨੂੰ ਪ੍ਰੇਰਿਤ ਕੀਤਾ। ਦੋ ਘੰਟੇ ਦੇ ਸੈਸਨ ਦੇ ਦੌਰਾਨ ਵਿਦਿਆਰਥੀਆਂ ਨੇ ਸਵਾਲ ਵੀ ਪੁੱਛੇ ਜਿਸ ਦਾ ਉਨ੍ਹਾਂ ਨੂੰ ਉਤਰ ਵੀ ਦਿੱਤਾ ਗਿਆ। ਰਵਿੰਦਰਪਾਲ ਸਿੰਘ, ਜ਼ਿਲ੍ਰਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਰੂਪਨਗਰ ਵਲੋਂ ਪ੍ਰਾਰਥੀਆਂ ਨੂੰ PGRKAM.COM ਤੇ ਆਨ-ਲਾਈਨ ਜਾ ਕੇ ਆਪਣਾ ਨਾਮ ਰਜਿਸਟਰ ਕਰਨ ਨੂੰ ਕਿਹਾ ਗਿਆ ਅਤੇ ਵਧੇਰੀ ਜਾਣਕਾਰੀ ਲਈ ਉਨ੍ਹਾਂ ਨੂੰ ਹੈਲਪ- ਲਾਈਨ ਨੰ: 85570- 10066 ਤੇ ਸੰਪਰਕ ਕਰਨ ਨੂੰ ਕਿਹਾ ਗਿਆ ਅਤੇ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਲੋਂ ਮੌਕੇ ਤੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।