College Activites
Select to listen

Seminar on the topic 'Artificial Intelligence (AI) for Self-reliant India' at Government College Ropar


Department:
COMPUTER SCIENCE (HEIS)
Date:
27/03/2026 to 27/03/2026
Venue:
CONFRENCE HALL
Committee Convenor:
SHAMINDER KAUR
Committee Co-Convenor:
JUPINDER KAUR

Activity Details

ਮਿਤੀ 09-02-2026 ਰੂਪਨਗਰ,  ਸਰਕਾਰੀ ਕਾਲਜ ਰੋਪੜ ਵਿਖੇ ਏ. ਆਈ. ਸੀ. ਟੀ. ਈ. ਅਤੇ ਆਈ.ਆਈ.ਸੀ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਐੱਚ.ਈ.ਆਈ.ਐਸ.ਵਿਭਾਗ ਵੱਲੋਂ  ਵਿਦਿਆਰਥੀਆਂ ਦੇ ਗਿਆਨ ਨੂੰ ਵਧਾਉਣ ਲਈ 'ਸੇਫ ਐਂਡ ਟਰਸਟਿਡ ਏ ਆਈ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਪ੍ਰੋ . ਮਨਪ੍ਰੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਸੈਸ਼ਨ ਦੀ ਸ਼ੁਰੂਆਤ ਮੁੱਖ ਵਕਤਾ ਪ੍ਰੋ.ਅਰੁਣਾ ਰਾਣੀ ਅਸਿਸਟੈਂਟ ਪ੍ਰੋ. ਲੇਮਰਿੰਨ ਟੈੱਕ ਸਕਿਲਜ਼ ਯੂਨੀਵਰਸਿਟੀ ਦੁਆਰਾ ਕੀਤੀ ਗਈ ਉਨ੍ਹਾਂ ਨੇ  ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਨੁੱਖੀ ਜ਼ਿੰਦਗੀ ਵਿੱਚ ਅਹਿਮੀਅਤ ਤੇ ਉਸਦੀ ਵਰਤੋਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਸੈਮੀਨਾਰ ਦੌਰਾਨ ਵੱਖ ਵੱਖ ਬੁਲਾਰਿਆਂ ਜਿਨ੍ਹਾਂ ਵਿਚ ਅਸ਼ਵਿਤਾ ਅਤੇ ਸੰਤੋਸ਼  ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਬੁਨਿਆਦੀ ਧਾਰਨਾਵਾਂ ਦੀ ਵਿਆਖਿਆ ਕਰਦਿਆਂ ਸਿਹਤ ਸੰਭਾਲ, ਸਿੱਖਿਆ, ਬੈਂਕਿੰਗ ਅਤੇ ਉਦਯੋਗ ਵਰਗੇ ਵੱਖ-ਵੱਖ ਖੇਤਰਾਂ ਵਿੱਚ ਇਸਦੇ ਉਪਯੋਗਾਂ 'ਤੇ ਚਰਚਾ ਕੀਤੀ ਅਤੇ ਮਸ਼ੀਨ ਲਰਨਿੰਗ, ਡੇਟਾ ਵਿਸ਼ਲੇਸ਼ਣ ਅਤੇ ਆਟੋਮੇਸ਼ਨ ਦੀ ਮਹੱਤਤਾ 'ਤੇ ਵੀ ਚਾਨਣਾ ਪਾਇਆ ਅਤੇ  ਵਿਦਿਆਰਥੀਆਂ ਨੂੰ ਭਵਿੱਖ ਦੀਆਂ ਉਦਯੋਗਿਕ ਮੰਗਾਂ ਨੂੰ ਪੂਰਾ ਕਰਨ ਲਈ ਤਕਨੀਕੀ ਹੁਨਰ ਵਿਕਸਤ ਕਰਨ ਲਈ ਉਤਸ਼ਾਹਿਤ ਕੀਤਾ। ਸੈਮੀਨਾਰ ਵਿੱਚ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਰੀਅਰ ਅਤੇ ਨਵੀਨਤਾਵਾਂ ਨਾਲ ਸਬੰਧਤ ਸਵਾਲ ਪੁੱਛੇ। ਇਸ ਮੌਕੇ  ਆਈ. ਆਈ. ਸੀ. ਦੇ ਮੁਖੀ ਪ੍ਰੋ. ਅਰਵਿੰਦਰ ਕੌਰ  ਨੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਹੱਤਤਾ ਬਾਰੇ ਦੱਸਿਆ। ਐਚ. ਈ.ਆਈ. ਐਸ ਦੇ ਸਕੱਤਰ ਪ੍ਰੋ.ਸ਼ਮਿੰਦਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਸਮੇਂ ਸਮੇਂ ਹੋਣ ਵਾਲੀਆਂ  ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ। ਪ੍ਰੋ.ਜੁਪਿੰਦਰ ਕੌਰ ਨੇ ਆਏ ਹੋਏ ਗੈਸਟ ਤੇ ਬੁਲਾਰਿਆਂ ਦਾ ਵਿਦਿਆਰਥੀਆਂ ਨੂੰ ਅਹਿਮ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ.ਜੁਪਿੰਦਰ ਕੌਰ ਅਤੇ  ਪ੍ਰੋ.ਮਨਪ੍ਰੀਤ ਸਿੰਘ ਨੇ ਬਾਖੂਬੀ ਨਿਭਾਈ।ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਐਚ. ਈ.ਆਈ. ਐਸ . ਵਿਭਾਗ ਦੇ ਪ੍ਰੋ. ਮਨਪ੍ਰੀਤ ਕੌਰ ,ਪ੍ਰੋ ਮਨਦੀਪ ਕੌਰ, ਡਾ.ਮਨਦੀਪ ਕੌਰ, ਪ੍ਰੋ. ਨਵਜੋਤ ਕੌਰ, ਪ੍ਰੋ. ਲਛਮੀ ,ਪ੍ਰੋ.ਗੁਰਪ੍ਰੀਤ ਕੌਰ, ਡਾ. ਵਿਕਰਮਜੀਤ ਸਿੰਘ ਅਤੇ ਪ੍ਰੋ.ਤਜਿੰਦਰ ਕੌਰ ਤੋਂ ਇਲਾਵਾ ਕਾਲਜ ਦੇ ਹੋਰ ਸਟਾਫ ਮੈਂਬਰ ਅਤੇ ਲਗਭਗ 100 ਵਿਦਿਆਰਥੀ ਹਾਜ਼ਰ ਸਨ।

Photo Gallery
Attendance Sheets
69f1c8a4.jpeg
View / Download