College Activites
Select to listen

QUIZ COMPETITION ON EBSB DAY


Department:

Deprecated: htmlspecialchars(): Passing null to parameter #1 ($string) of type string is deprecated in /home/u399619714/domains/govtcollegeropar.org/public_html/collegeActivityRecord.php on line 174
Date:
26/02/2020 to 26/02/2020
Venue:
CONFERENCE HALL
Committee Convenor:
Arvinder Kaur
Committee Co-Convenor:
Dr. Dalvinder Singh

Activity Details

Rupnagar:26/02/2020
ਸਰਕਾਰੀ ਕਾਲਜ ਦੇ ਏਕ ਭਾਰਤ ਸਰੇਸ਼ਠ ਭਾਰਤ ਕਲੱਬ ਵਲੋਂ ਕੁਇਜ਼ ਪ੍ਰੋਗਰਾਮ ਕਰਵਾਇਆ ਗਿਆ

ਭਾਰਤ ਸਰਕਾਰ ਦੇ ਮਨੁੱਖੀ ਸਰੋਤ ਮੰਤਰਾਲੇ ਦੇ ਆਦੇਸ਼ ਅਨੁਸਾਰ ਰੂਸਾ ਸਕੀਮ ਅਧੀਨ ਪ੍ਰਿੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ ਦੀ ਸਰਪ੍ਰਸਤੀ ਅਧੀਨ ਏਕ ਭਾਰਤ ਸਰੇਸ਼ਠ ਭਾਰਤ ਕਲੱਬ ਵਲੋਂ ਆਂਧਰਾ ਪ੍ਰਦੇਸ਼ ਨਾਲ ਸਬੰਧਤ ਕੁਇਜ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਸਰਕਾਰ ਦੇ ਅਜਿਹੇ ਪ੍ਰੋਗਰਾਮ ਅਸਲ ਵਿੱਚ ਵਿਦਿਆਰਥੀਆਂ ਦੀ ਸਖਸ਼ੀਅਤ ਉਸਾਰੀ ਦਾ ਆਧਾਰ ਬਣਦੇ ਹਨ। ਰੂਸਾ ਕੋਆਰਡੀਨੇਟਰ ਪ੍ਰੋ. ਜਤਿੰਦਰ ਸਿੰਘ ਨੇ ਏਕ ਭਾਰਤ ਸਰੇਸ਼ਠ ਭਾਰਤ ਪ੍ਰੋਗਰਾਮ ਦੀ ਮਹੱਤਤਾ ਉੱਤੇ ਚਾਨਣਾ ਪਾਇਆ।ਏਕ ਭਾਰਤ ਸਰੇਸ਼ਠ ਭਾਰਤ ਕਲੱਬ ਦੇ ਕੋਆਰਡੀਨੇਟਰ ਡਾ. ਦਲਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੁੰ ਅਜਿਹੇ ਪ੍ਰੋਗਰਾਮਾਂ ਰਾਹੀਂ ਆਂਧਰਾ ਪ੍ਰਦੇਸ਼ ਦੀ ਸਮੁੱਚੀ ਜਾਣਕਾਰੀ ਨਾਲ ਰੂਬਰੂ ਕਰਵਾਇਆ ਜਾਵੇਗਾ। ਪ੍ਰੌਗਰਾਮ ਦੇ ਨੋਡਲ ਅਫ਼ੳਮਪ;ਸਰ ਪ੍ਰੋ. ਅਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਤੇਲਗੂ ਭਾਸ਼ਾ ਅਤੇ ਆਂਧਰਾ ਪ੍ਰਦੇਸ਼ ਦੇ ਸੱਭਿਆਚਾਰ ਦੀ ਜਾਣਕਾਰੀ ਨਾਲ ਇੱਕ-ਮਿੱਕ ਹੋਣ ਲਈ ਪ੍ਰੇਰਨਾ ਦਿੱਤੀ। ਕੁਇਜ਼ ਟੀਮਾਂ ਦਾ ਨਾਮ ਆਂਧਰਾ ਪ੍ਰਦੇਸ਼ ਦੀਆਂ ਨਦੀਆਂ ਕਿਰਸ਼ਨਾ, ਮਾਲਦੇਵੀ, ਗੋਦਾਵਰੀ, ਸਾਬਰੀ ਅਤੇ ਪਲੇਰੂ ਦੇ ਨਾਮ ਤੇ ਰੱਖਿਆ ਗਿਆ। ਮਾਲਦੇਵੀ ਟੀਮ ਦੀ ਕੀਰਤੀ ਸ਼ਰਮਾ, ਨਵਨੀਤ ਕੌਰ, ਨਵਜੀਤ ਸਿੰਘ ਅਤੇ ਪਰਵਿੰਦਰ ਕੌਰ ਨੇ 45 ਅੰਕਾ ਨਾਲ ਪਹਿਲਾ, ਕਰਿਸ਼ਨਾ ਦੇ ਗੁਰਤੇਜ ਸਿੰਘ, ਗੌਰਵ, ਗੁਰਪਾਲ ਸਿੰਘ ਅਤੇ ਅਰਹੁਨ ਨੇ 40 ਅੰਕਾਂ ਨਾਲ ਦੂਜਾ ਅਤੇ ਸਾਬਰੀ ਟੀਮ ਦੀ ਕਮਲਜੀਤ ਕੌਰ, ਦਲਜੀਤ ਕੌਰ, ਅਮਨਪ੍ਰੀਤ ਕੌਰ ਅਤੇ ਮਹੇਸ਼ਵਰੀ ਸ਼ੁਕਲਾ ਨੇ 35 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਕੁਇਜ਼ ਮਾਸਟਰ ਦੀ ਭੂਮਿਕਾ ਡਾ. ਜਤਿੰਦਰ ਕੁਮਾਰ ਨੇ ਨਿਭਾਈ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਮਨਜੀਤ ਕੌਰ ਮਨਚੰਦਾ, ਪ੍ਰੋ. ਪ੍ਰਤਿਭਾ ਸੈਣੀ, ਪ੍ਰੋ. ਸਰਬਜੀਤ ਕੌਰ, ਪ੍ਰੋ ਹਰਜਸ ਕੌਰ ਡਾ. ਨਿਰਮਲ ਸਿੰਘ ਬਰਾੜ,ਪ੍ਰੋ. ਉਪਦੇਸ਼ਦੀਪ ਕੌਰ, ਪ੍ਰੋ. ਸ਼ੰਿਦਰ ਕੌਰ, ਪ੍ਰੋ. ਨਤਾਸ਼ਾ ਕਾਲੜਾ ਪ੍ਰੋ. ਨਵਨੀਤ ਕੌਰ ਅਤੇ ਸਟਾਫ਼ੳਮਪ; ਮੈਂਬਰ ਹਾਜ਼ਰ ਸਨ।

Photo Gallery
Attendance Sheets
5e64fc7f.pdf
View / Download