ਉਪਲਬਧ ਕੋਰਸਾਂ ਵਿਚ ਦਾਖਲੇ ਲਈ ਯੋਗਤਾ, ਵਿਸ਼ੇ ਅਤੇ ਸੀਟਾਂ ਦਾ ਵੇਰਵਾ

ਬੀ.ਏ. ਭਾਗ ਪਹਿਲਾ (ਸਮੈਸਟਰ 1 ਅਤੇ 2) ਕੁੱਲ ਸੀਟਾਂ 650

ਦਾਖਲੇ ਲਈ ਯੋਗਤਾ

  • ਉਮੀਦਵਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਕਿਸੇ ਹੋਰ ਪ੍ਰਵਾਨਿਤ ਬੋਰਡ/ ਸੰਸਥਾ ਤੋਂ 10+2 (ਆਰਟਸ) ਜਾਂ ਉਸ ਦੇ ਬਰਾਬਰ ਦਾ ਮਾਨਤਾ ਪ੍ਰਾਪਤ ਇਮਤਿਹਾਨ ਪਾਸ ਕੀਤਾ ਹੋਵੇ।
  • ਸਾਇੰਸ ਜਾਂ ਕਾਮਰਸ ਦੇ ਵਿਸ਼ਿਆਂ ਨਾਲ 10+2 ਕਰਨ ਵਾਲੇ ਵਿਦਿਆਰਥੀ ਵੀ ਬੀ.ਏ. ਭਾਗ-1 ਵਿਚ ਦਾਖਲਾ ਲੈ ਸਕਦੇ ਹਨ।

ਵਿਸ਼ੇ –

 1) ਅੰਗਰੇਜੀ ਲਾਜ਼ਮੀ (English Compulsory )

  • ਪੰਜਾਬੀ ਲਾਜ਼ਮੀ/ ਪੰਜਾਬੀ ਮੁੱਢਲਾ ਗਿਆਨ (Punjabi Compulsory/ Punjabi Mudhla Gyan)

ਇਸ ਤੋਂ ਇਲਾਵਾ ਹੇਠ ਲਿਖੇ ਗਰੁੱਪਾਂ ਵਿਚੋਂ ਕੋਈ ਤਿੰਨ ਗਰੁੱਪ ਚੁਣ ਕੇ ਹਰੇਕ ਗਰੁੱਪ ਵਿਚੋਂ ਸਿਰਫ ਇੱਕ –ਇੱਕ ਵਿਸ਼ਾ ਲਿਆ ਜਾ ਸਕਦਾ ਹੈ।

ਗਰੁੱਪ-1

ਗਰੁੱਪ-2

ਗਰੁੱਪ- 3

ਗਰੁੱਪ-4

ਗਰੁੱਪ-5

ਗਰੁੱਪ-6

ਇਕਨਾਮਿਕਸ

ਇਤਿਹਾਸ

ਗਣਿਤ

ਫਿਲਾਸਫੀ

ਪੰਜਾਬੀ ਸਾਹਿਤ

ਹਿੰਦੀ ਸਾਹਿਤਯ

ਇੰਗਲਿਸ਼ ਲਿਟਰੇਚਰ

ਰਾਜਨੀਤੀ ਸ਼ਾਸਤਰ

ਪੁਲਿਸ ਪ੍ਰਸ਼ਾਸਨ

ਲੋਕ ਪ੍ਰਸ਼ਾਸਨ

ਹੋਮ ਸਾਇੰਸ

ਸਰੀਰਕ ਸਿੱਖਿਆ

ਮਿਊਜਿਕ ਇੰਸਟਰੂਮੈਂਟਲ

ਜੌਗਰਫੀ

ਮਿਊਜਿਕ ਵੋਕਲ

ਕੰਪਿਊਟਰ ਸਾਇੰਸ

ਜ਼ਰੂਰੀ ਨੋਟ-

  • ਬੀ.ਏ ਭਾਗ ਪਹਿਲਾ ਵਿਚ ਸਿਰਫ ਉਹ ਵਿਦਿਆਰਥੀ ਗਣਿਤ ਦਾ ਵਿਸ਼ਾ ਲੈ ਸਕਦਾ ਹੈ, ਜਿਸ ਨੇ 10+2 ਦਾ ਇਮਤਿਹਾਨ ਗਣਿਤ ਵਿਸ਼ੇ ਨਾਲ ਪਾਸ ਕੀਤਾ ਹੋਵੇ।
  • ਬੀ.ਏ ਭਾਗ ਪਹਿਲਾ ਵਿਚ ਸਰੀਰਕ ਸਿੱਖਿਆ ਦਾ ਦਾਖਲਾ ਖਿਡਾਰੀਆਂ ਦੀ ਯੋਗਤਾ ਅਤੇ ਸਰੀਰਕ ਟੈਸਟ ਦੇ ਆਧਾਰ ਤੇ ਹੋਵੇਗਾ।
  • ਬੀ.ਏ ਭਾਗ ਪਹਿਲਾ ਵਿਚ ਕੰਪਿਊਟਰ ਸਾਇੰਸ਼ ਵਿਸ਼ੇ ਦੀਆਂ ਸੀਟਾਂ ਸੀਮਿਤ ਹਨ, ਇਹ ਵਿਸ਼ਾ ਮੈਰਿਟ ਦੇ ਆਧਾਰ ਤੇ ਦਿੱਤਾ ਜਾਵੇਗਾ।
  • ਯੂਨੀਵਰਸਿਟੀ ਹਦਾਇਤਾਂ ਮੁਤਾਬਕ ਪ੍ਰੈਕਟੀਕਲ ਦੇ ਕੇਵਲ ਦੋ ਵਿਸ਼ੇ ਹੀ ਲਏ ਜਾ ਸਕਦੇ ਹਨ।
  • ਜਿਨ੍ਹਾਂ ਵਿਸ਼ਿਆਂ ਵਿਚ 25 ਤੋਂ ਘੱਟ ਵਿਦਿਆਰਥੀ ਹੋਣਗੇ, ਉਹ ਵਿਸ਼ੇ ਬੰਦ ਕਰਨ ਦਾ ਅਧਿਕਾਰ ਕਾਲਜ ਨੂੰ ਹੋਵੇਗਾ ਅਤੇ ਉਸ ਸੂਰਤ ਵਿਚ ਵਿਦਿਆਰਥੀਆਂ ਨੂੰ ਉੱਪਰ ਦਿੱਤੇ ਗਰੁੱਪਾਂ ਅਨੁਸਾਰ ਹੀ ਵਿਸ਼ੇ ਦੀ ਚੋਣ ਕਰਨੀ ਪਵੇਗੀ।
  • ਬੀ.ਏ ਭਾਗ ਪਹਿਲਾ (ਸਮੈਸਟਰ-ਦੂਜਾ) ਵਿਚ ਵਿਦਿਆਰਥੀਆਂ ਲਈ Drug Abuse:Problems, Managment and Prevention ਵਿਸ਼ਾ ਪੜ੍ਹਨਾ ਅਤੇ ਪਾਸ ਕਰਨਾ ਲਾਜ਼ਮੀ ਹੋਵੇਗਾ।

ਬੀ.ਏ. ਭਾਗ ਦੂਜਾ (ਸਮੈਸਟਰ 3 ਅਤੇ 4) ਕੁੱਲ ਸੀਟਾਂ 650

ਦਾਖਲੇ ਲਈ ਯੋਗਤਾ

ਬੀ.ਏ. ਭਾਗ -2 ਸਮੈਸਟਰ ਤੀਜਾ ਵਿਚ ਓਹੀ ਵਿਦਿਆਰਥੀ ਦਾਖਲਾ ਲੈ ਸਕਦੇ ਹਨ, ਜਿਨ੍ਹਾਂ ਨੇ ਬੀ.ਏ-1 (ਸਮੈਸਟਰ -1 ਅਤੇ 2) ਵਿਚੋਂ 50% ਪੇਪਰ ਪਾਸ ਕੀਤੇ ਹੋਣ।

ਜ਼ਰੂਰੀ ਨੋਟ-

  • ਬੀ.ਏ. ਭਾਗ ਦੂਜਾ (ਸਮੈਸਟਰ-3,4) ਵਿਚ ਉਹੀ ਵਿਸ਼ੇ ਲਏ ਜਾਣਗੇ, ਜਿਹੜੇ ਬੀ.ਏ.-1 ਵਿਚ ਲਏ ਗਏ ਸਨ। ਭਾਵ ਪਹਿਲਾਂ ਲਏ ਗਏ ਵਿਸ਼ਿਆਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।
  • ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਿਤ ਬਾਹਰਲੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਇਸ ਕਲਾਸ ਵਿਚ ਦਾਖਲਾ ਤਦ ਹੀ ਮਿਲੇਗਾ ਜੇਕਰ ਉਨ੍ਹਾਂ ਦਾ ਵਿਸ਼ਾ ਗਰੁੱਪ ਇਸ ਕਾਲਜ ਵਿਚ ਉੱਪਲਬਧ ਹੋਵੇਗਾ।
  • ਜੌਗਰਫੀ ਵਿਸ਼ੇ ਵਿਚ ਬੀ.ਏ. ਭਾਗ ਪਹਿਲਾ ਵਿਚ 50% ਅੰਕ ਲੈਣ ਵਾਲੇ ਵਿਦਿਆਰਥੀ ਜੌਗਰਫੀ ਆਨਰਜ਼ ਵਿਸ਼ਾ ਲੈ ਸਕਦੇ ਹਨ।
  • ਬੀ.ਏ. ਭਾਗ -2 ਸਮੈਸਟਰ ਚੌਥਾ ਵਿਚ Enviorment & Road Safety Awareness ਵਿਸ਼ਾ ਪੜ੍ਹਨਾ ਅਤੇ ਪਾਸ ਕਰਨਾ ਲਾਜ਼ਮੀ ਹੈ।

ਬੀ.ਏ. ਭਾਗ ਤੀਜਾ (ਸਮੈਸਟਰ 5 ਅਤੇ 6) ਕੁੱਲ ਸੀਟਾਂ 650

ਦਾਖਲੇ ਲਈ ਯੋਗਤਾ

ਬੀ.ਏ. ਭਾਗ -3 ਸਮੈਸਟਰ ਪੰਜਵਾਂ ਵਿਚ ਓਹੀ ਵਿਦਿਆਰਥੀ ਦਾਖਲਾ ਲੈ ਸਕਦੇ ਹਨ, ਜਿਨ੍ਹਾਂ ਨੇ ਬੀ.ਏ-1,2 (ਸਮੈਸਟਰ -1,2,3 ਅਤੇ 4) ਵਿਚੋਂ 50% ਪੇਪਰ ਪਾਸ ਕੀਤੇ ਹੋਣ।

ਜ਼ਰੂਰੀ ਨੋਟ : -

ਜੇਕਰ ਤੀਸਰੇ ਸਮੈਸਟਰ ਦੇ ਦਾਖ਼ਲੇ ਵੇਲ਼ੇ, ਦੂਸਰੇ ਸਮੈਸਟਰ ਦਾ ਨਤੀਜਾ ਨਹੀਂ ਆਇਆ ਤਾਂ ਦਾਖ਼ਲਾ ਆਰਜ਼ੀ ਤੌਰ ਤੇ ਕੀਤਾ ਜਾ ਸਕਦਾ ਹੈ ਪਰ ਵਿਦਿਆਰਥੀ ਤੀਜੇ ਸਮੈਸਟਰ ਦੇ ਇਮਤਿਹਾਨ ਤਾਂ ਹੀ ਦੇ ਸਕਦਾ ਹੈ ਜੇਕਰ ਉਹ ਪਿਛਲੇ ਦੋ ਸਮੈਸਟਰ ਦੇ 50% ਪੇਪਰਾਂ ਵਿੱਚੋਂ ਪਾਸ ਹੋਵੇਗਾ।

ਇਸ ਤਰ੍ਹਾਂ ਜੇਕਰ ਚੌਥੇ ਸਮੈਸਟਰ ਦਾ ਰਿਜ਼ਲਟ ਨਹੀਂ ਆਇਆ ਤਾਂ ਵਿਦਿਆਰਥੀ ਪੰਜਵੇਂ ਸਮੈਸਟਰ ਵਿੱਚ ਆਰਜ਼ੀ ਤੌਰ ਤੇ ਦਾਖ਼ਲ ਕੀਤਾ ਜਾ ਸਕਦਾ ਹੈ ਪ੍ਰੰਤੂ ਉਹ ਪੰਜਵੇਂ ਸਮੈਸਟਰ ਦੀ ਪ੍ਰੀਖਿਆ ਤਾਂ ਹੀ ਦੇ ਸਕਦਾ ਹੈ ਜੇਕਰ ਉਸਨੇ ਪਿਛਲੇ ਸਮੈਸਟਰ ਦੇ ਕੁੱਲ ਪੇਪਰਾਂ ਵਿੱਚੋਂ 50% ਪੇਪਰ ਪਾਸ ਕੀਤੇ ਹੋਣ।

In BA stream the students can opt for courses namely:

» Punjabi(compulsory)
» Punjabi(elective)
» English(compulsory)
» English(elective)
» History
» Political Science
» Economics
» Geography
» Philosophy
» Physical Education
» Public Administration
» Maths
» Home Science
» Computer Science
» Police Administration


Notifications and Ordinances