ਬੀ.ਕਾਮ. ਭਾਗ ਪਹਿਲਾ (ਸਮੈਸਟਰ 1 ਅਤੇ 2) ਕੁੱਲ ਸੀਟਾਂ 120
ਦਾਖਲੇ ਲਈ ਯੋਗਤਾ
ਉਮੀਦਵਾਰ ਨੇ 10+2 (ਕਾਮਰਸ ਜਾਂ ਆਰਟਸ) ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਕਿਸੇ ਹੋਰ ਪ੍ਰਵਾਨਤ ਬੋਰਡ ਜਾਂ ਸੰਸਥਾਂ ਤੋਂ ਹੇਠ ਲਿਖੇ ਅਨੁਸਾਰ ਪਾਸ ਕੀਤੀ ਹੋਵੇ।
- 40% ਜੇਕਰ 10+2 ਕਾਮਰਸ ਗਰੁੱਪ ਵਿਚ ਹੈ।
- 45% ਜੇਕਰ 10+2 ਆਰਟਸ ਗਰੁੱਪ ਵਿਚ ਹੈ ਅਤੇ ਉਮੀਦਵਾਰ ਕੋਲ ਕਾਮਰਸ/ਅਕਾਊਂਟ/ਮੈਥ/ਅਰਥ
ਸ਼ਾਸਤਰ/ਮੈਨੇਜਮੈਂਟ ਵਿੱਚੋਂ ਇਕ ਵਿਸ਼ਾ ਹੋਣਾ ਲਾਜ਼ਮੀ ਹੈ।
- 50% ਉਹਨਾਂ ਉਮੀਦਵਾਰਾਂ ਲਈ ਜੋ ਕਿ (1) ਅਤੇ (2) ਵਿੱਚ ਨਹੀਂ ਆਉਂਦੇ।
- 10+2 ਵਿੱਚ ਰੀ-ਅਪੀਅਰ ਵਾਲੇ ਉਮੀਦਵਾਰ ਨੂੰ ਬੀ.ਕਾਮ. ਭਾਗ ਪਹਿਲਾ ਸਮੈਸਟਰ ਪਹਿਲਾ ਦਾਖ਼ਲਾ ਨਹੀਂ ਮਿਲੇਗਾ।
ਜਰੂਰੀ ਨੋਟ :
1) ਦਾਖ਼ਲਾ ਮੈਰਿਟ ਅਤੇ ਨਿਰਧਾਰਿਤ ਨਿਯਮਾਂ ਦੇ ਆਧਾਰ ਤੇ ਹੋਵੇਗਾ।
2) ਬੀ.ਕਾਮ ਭਾਗ ਪਹਿਲਾ (ਸਮੈਸਟਰ-ਦੂਜਾ) ਵਿਚ ਵਿਦਿਆਰਥੀਆਂ ਲਈ Drug Abuse:Problems, Managment and Prevention ਵਿਸ਼ਾ ਪੜ੍ਹਨਾ ਅਤੇ ਪਾਸ ਕਰਨਾ ਲਾਜ਼ਮੀ ਹੋਵੇਗਾ।
ਬੀ.ਕਾਮ. ਭਾਗ ਦੂਜਾ (ਸਮੈਸਟਰ 3 ਅਤੇ 4) ਕੁੱਲ ਸੀਟਾਂ 120
ਦਾਖਲੇ ਲਈ ਯੋਗਤਾ
- ਤੀਸਰੇ ਸਮੈਸਟਰ ਦੇ ਵਿੱਚ ਦਾਖ਼ਲੇ ਲਈ ਵਿਦਿਆਰਥੀ ਨੂੰ ਪਹਿਲੇ ਦੋ ਸਮੈਸਟਰ (ਪਹਿਲੇ ਸਾਲ) ਦੇ ਘੱਟੋ-ਘੱਟ 50% ਪੇਪਰ ਪਾਸ ਕਰਨੇ ਲਾਜ਼ਮੀ ਹਨ। ਜੇਕਰ ਤੀਸਰੇ ਸਮੈਸਟਰ ਦੇ ਦਾਖ਼ਲੇ ਵੇਲੇ, ਦੂਸਰੇ ਸਮੈਸਟਰ ਦਾ ਨਤੀਜਾ ਨਹੀਂ ਆਇਆ ਤਾਂ ਦਾਖ਼ਲਾ ਆਰਜ਼ੀ ਤੌਰ ਤੇ ਕੀਤਾ ਜਾ ਸਕਦਾ ਹੈ ਪਰ ਵਿਦਿਆਰਥੀ ਤੀਜੇ ਸਮੈਸਟਰ ਦੇ ਇਮਤਿਹਾਨ ਤਾਂ ਹੀ ਦੇ ਸਕਦਾ ਹੈ ਜੇਕਰ ਉਹ ਪਿਛਲੇ ਦੋ ਸਮੈਸਟਰ ਦੇ 50% ਪੇਪਰਾਂ ਵਿੱਚੋਂ ਪਾਸ ਹੋਵੇਗਾ।
ਜਰੂਰੀ ਨੋਟ : ਬੀ.ਕਾਮ. ਭਾਗ -2 ਸਮੈਸਟਰ ਚੌਥਾ ਵਿਚ Enviorment & Road Safety Awareness ਵਿਸ਼ਾ ਪੜ੍ਹਨਾ ਅਤੇ ਪਾਸ ਕਰਨਾ ਲਾਜ਼ਮੀ ਹੈ।
ਬੀ.ਕਾਮ. ਭਾਗ ਤੀਜਾ (ਸਮੈਸਟਰ 5 ਅਤੇ 6) ਕੁੱਲ ਸੀਟਾਂ 120
ਦਾਖਲੇ ਲਈ ਯੋਗਤਾ
ਬੀ.ਕਾਮ. III ਸਮੈਸਟਰ ਪੰਜਵਾਂ:
- ਪੰਜਵੇਂ ਸਮੈਸਟਰ ਵਿੱਚ ਦਾਖ਼ਲੇ ਲਈ, ਪਹਿਲਾ ਅਤੇ ਦੂਸਰਾ ਸਮੈਸਟਰ ਪੂਰਾ ਪਾਸ (ਕੋਈ ਰੀ-ਅਪੀਅਰ ਨਹੀਂ) ਅਤੇ ਤੀਸਰਾ ਅਤੇ ਚੌਥਾ ਸਮੈਸਟਰ 50% ਪਾਸ ਹੋਣਾ ਚਾਹੀਦਾ ਹੈ।
- ਛੇਵੇਂ ਸਮੈਸਟਰ ਦੇ ਦਾਖ਼ਲੇ ਲਈ ਪਹਿਲੇ, ਦੂਸਰੇ ਅਤੇ ਤੀਸਰੇ ਸਮੈਸਟਰ ਦੇ 100% ਇਮਤਿਹਾਨ ਪਾਸ ਹੋਣੇ ਲਾਜ਼ਮੀ ਹਨ। ਚੌਥੇ ਅਤੇ ਪੰਜਵੇਂ ਸਮੈਸਟਰ ਦੇ 50% ਪੇਪਰ ਪਾਸ ਹੋਣੇ ਜ਼ਰੂਰੀ ਹਨ।