Events & College News
Select to listen
Back to All Events
Mar
14
2026

2026-03-14 GCR Alumni Meet Held Milaap-2026




ਸਰਕਾਰੀ ਕਾਲਜ ਰੋਪੜ ਵਿਖੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਮਿਲਾਪ -2026 ਵਿਦਿਆਰਥੀਆਂ ਨੇ ਕਾਲਜ ਵਿੱਚ ਬਿਤਾਏ ਪਲ਼ ਅਤੇ ਯਾਦਾਂ ਕੀਤੀਆਂ ਤਾਜੀਆਂ

ਰੂਪਨਗਰ, ਮਿਤੀ 14-03-2026 : ਸਰਕਾਰੀ ਕਾਲਜ ਰੋਪੜ ਵਿਖੇ ਓਲਡ ਸਟੂਡੈਂਟਸ ਐਸੋਸੀਏਸ਼ਨ ਦੇ ਚੀਫ ਪੈਟਰਨ ਕਮ ਪ੍ਰਿੰਸੀਪਲ ਸ. ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਕਨਵੀਨਰ ਡਾ. ਦਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਪ੍ਰੋਗਰਾਮ ‘ਮਿਲਾਪ-2026’ ਦੌਰਾਨ ਵਿਦਿਆਰਥੀਆਂ ਨੇ ਕਾਲਜ ਵਿੱਚ ਬਿਤਾਏ ਪਲ਼ ਅਤੇ ਯਾਦਾਂ ਸਾਂਝੀਆਂ ਕੀਤੀਆਂ। ਜਿਸਦਾ ਆਗਾਜ਼ ਕਾਲਜ ਸ਼ਬਦ ਨਾਲ ਹੋਇਆ। ਪ੍ਰਿੰਸੀਪਲ ਸ. ਜਤਿੰਦਰ ਸਿੰਘ ਗਿੱਲ ਨੇ ਹਾਜ਼ਰ ਹੋਏ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਕਾਲਜ ਦੀਆਂ ਅਹਿਮ ਪ੍ਰਾਪਤੀਆਂ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕਾਲਜ ਦੀ ਨੈਕ ਗ੍ਰੇਡੇਸ਼ਨ ਦੇ ‘ਏ’ ਗ੍ਰੇਡ ਹਾਸਲ ਕਰਨ ਵਿੱਚ ਕਾਲਜ ਦੀ ਓ.ਐੱਸ.ਏ. ਦਾ ਅਹਿਮ ਜਿਕਰ ਹੈ। ਓ.ਐੱਸ.ਏ. ਪੈਟਰਨ ਸ਼੍ਰੀ ਆਰ.ਐੱਸ. ਪਰਮਾਰ ਨੇ ਕਾਲਜ ਪ੍ਰਿੰਸੀਪਲ ਦੇ ਇਸ ਪ੍ਰੋਗਰਾਮ ਸਬੰਧੀ ਉੱਦਮ ਦੀ ਸ਼ਲਾਘਾ ਕੀਤੀ ਅਤੇ ਆਪਣੇ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦਾ ਵਚਨ ਦਿੱਤਾ। ਓ.ਐੱਸ.ਏ. ਪ੍ਰਧਾਨ ਪ੍ਰੋ. ਪ੍ਰਭਜੀਤ ਸਿੰਘ ਨੇ ਵਿਦਿਆਰਥੀ ਮਿਲਣੀ ਵਿੱਚ ਪਹੁੰਚੇ ਵਿਦਿਆਰਥੀਆਂ ਦੀ ਜਾਣ – ਪਛਾਣ ਕਰਵਾਈ ਅਤੇ ਸਕੱਤਰ ਪ੍ਰੋ. ਅਰਵਿੰਦਰ ਕੌਰ ਨੇ ਕਾਲਜ ਦੀ ਬਿਹਤਰੀ ਲਈ ਪੀ.ਪੀ.ਟੀ ਰਾਹੀਂ ਓ.ਐੱਸ.ਏ ਦੀਆਂ ਪ੍ਰਾਪਤੀਆਂ ਅਤੇ ਨਵੇਂ ਉਦੇਸ਼ਾਂ ਲਈ ਟੀਚਾ ਚੁਨਣ ਬਾਰੇ ਤੱਥਾਂ ਤੇ ਆਧਾਰਤ ਗੱਲ ਕੀਤੀ।

ਵਿਦਿਆਰਥੀ ਮਿਲਣੀ ਵਿੱਚ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਅੱਜ ਦੇ ਸਿਨੇਮਾ ਦੇ ਮਸ਼ਹੂਰ ਅਦਾਕਾਰ ਸ. ਸ਼ਵਿੰਦਰ ਮਾਹਲ ਨੇ ਓ.ਐੱਸ.ਏ. ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਕਾਲਜ ਨਾਲ ਜੁੜੀਆਂ ਯਾਦਾਂ ਸਾਂਝੀਆਂ ਅਤੇ ਤਾਜੀਆਂ ਕੀਤੀਆਂ। ਸ. ਦਲਜੀਤ ਸਿੰਘ, ਪੀ.ਸੀ.ਐੱਸ. (ਰਿਟਾ.) ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਓ.ਐੱਸ.ਏ. ਦੇ ਪ੍ਰਧਾਨ ਜੀ ਦੇ ਪ੍ਰਿੰਸੀਪਲ ਸਾਹਿਬ ਨੂੰ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧਤਾ ਜਾਹਿਰ ਕੀਤੀ। ਉਹਨਾਂ ਸਮੇਂ ਦੇ ਪ੍ਰੋਫੈਸਰਾਂ ਨੂੰ ਯਾਦ ਕੀਤਾ ਅਤੇ ਉਹਨਾਂ ਪ੍ਰਤੀ ਸ਼ਰਧਾ ਅਰਪਿਤ ਕੀਤੀ। ਪ੍ਰੋਗਰਾਮ ਦੌਰਾਨ ਕਾਲਜ ਦੇ ਪੁਰਾਣੇ ਵਿਦਿਆਰਥੀ ਸ. ਦਲਜੀਤ ਸਿੰਘ ਰਾਣਾ, ਡੀ.ਆਈ.ਜੀ. ਪੰਜਾਬ (ਰਿਟਾ.) ਨੇ ਵੀ ਓ.ਐੱਸ.ਏ. ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਦਾ ਮੈਂਬਰ ਹੋਣਾ ਮਾਣ ਵਾਲੀ ਗੱਲ ਹੈ। ਐਡਵੋਕੇਟ ਸ਼੍ਰੀ ਚੇਤਨ ਅਗਰਵਾਲ, ਐਡਵੋਕੇਟ ਕੇ.ਐੱਸ. ਕੌਂਡਲ, ਐਡਵੋਕੇਟ ਚਰਨਜੀਤ ਸਿੰਘ ਘਈ, ਐਡਵੋਕੇਟ ਸਰਬਜੀਤ ਸਿੰਘ, ਡਾ. ਬੀ.ਐੱਸ. ਅਟਵਾਲ, ਸ੍ਰੀ. ਡੀ.ਪੀ. ਸਾਂਗਰ, (ਰਿਟਾ.) ਆਈ.ਐੱਫ.ਐੱਸ., ਪ੍ਰੋ. ਜਗਪਾਲ ਸਿੰਘ, ਰਾਜ ਕੁਮਾਰ (ਰਿਟਾ.)ਐਕਸੀਅਨ, ਸ. ਇੰਦਰਜੀਤ ਸਿੰਘ, ਸ਼੍ਰੀਮਤੀ ਭਗਵੰਤ ਕੌਰ, ਆਰ.ਪੀ. ਸਿੰਘ (ਰਿਟਾ. ਆਈ.ਆਰ.ਐੱਸ.), ਡਾ. ਕੇਸਰ ਸਿੰਘ ਭੰਗੂ, ਪ੍ਰਸਿੱਧ ਅਰਥ ਸ਼ਾਸਤਰੀ, ਸ਼੍ਰੀ ਮਤੀ ਸ਼ਕੁੰਤਲਾ ਦੇਵੀ (ਪ੍ਰਿੰਸੀਪਲ ਰਿਟਾਇਰਡ), ਸ਼੍ਰੀ ਦਰਸ਼ਨ ਸਿੰਘ ਥਿੰਦ ਤੋਂ ਇਲਾਵਾ ਸਮੂਹ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਅਨੁਭਵ ਅਤੇ ਯਾਦਾਂ ਸਾਂਝੀਆਂ ਕਰਦੇ ਹੋਏ ਕਾਲਜ ਪ੍ਰਤੀ ਆਪਣਾ ਸਤਿਕਾਰ ਭੇਟ ਕੀਤਾ।

ਇਸ ਮੌਕੇ ਰੰਗਾ-ਰੰਗ ਪ੍ਰੋਗਰਾਮ ਵਿੱਚ ਪ੍ਰੋ. ਹਰਦੀਪ ਕੌਰ ਅਤੇ ਪ੍ਰੋ. ਮਨਦੀਪ ਕੌਰ ਨੇ ਗੀਤ ਪੇਸ਼ ਕੀਤੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਕੋਰੀਓਗ੍ਰਾਫੀ ਅਤੇ ਝੂੰਮਰ ਦੀ ਖੁਬਸੂਰਤ ਪੇਸ਼ਕਾਰੀ ਕੀਤੀ ਗਈ। ਪ੍ਰੋ.ਲਵਲੀਨ ਕੌਰ ਨੇ ਆਪਣੀ ਲਿਖੀ ਕਵਿਤਾ ਨਾਲ ਕਾਲਜ ਵਿੱਚ ਬਿਤਾਏ ਪੱਲਾਂ ਨੂੰ ਯਾਦ ਕੀਤਾ । ਡਾ. ਦਲਵਿੰਦਰ ਸਿੰਘ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਅਤੇ ਸ਼ਿਰਕਤ ਕਰਨ ਲਈ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਮੀਨਾ ਕੁਮਾਰੀ, ਕਾਲਜ ਕੌਂਸਲ ਮੈਂਬਰ ਪ੍ਰੋ. ਹਰਜੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ। ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ ਅਤੇ ਡਾ. ਜਤਿੰਦਰ ਕੁਮਾਰ ਨੇ ਕੀਤਾ।

ਫੋਟੋ : ਮਿਲਾਪ-2026 ਦੀਆਂ ਝਲਕੀਆਂ ।

Event Gallery