Feb212024

List All Events

Active clothing industry visit by students




ਵਿਦਿਆਰਥੀਆਂ ਵੱਲੋਂ ਐਕਟਿਵ ਕਲੋਥਿੰਗ ਇੰਡਸਟਰੀ ਦਾ ਦੌਰਾ

ਮਿਤੀ 21-02-2024, ਰੂਪਨਗਰ, ਪੰਜਾਬ ਸਰਕਾਰ ਤੋਂ ਪ੍ਰਾਪਤ ਵਿੱਤੀ ਗ੍ਰਾਂਟ ਤਹਿਤ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਕਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਦੇ ਕਨਵੀਨਰ ਪ੍ਰੋ. ਅਰਵਿੰਦਰ ਕੌਰ ਦੀ ਅਗਵਾਈ ਹੇਠ ਹੁਨਰ ਸੁਧਾਰ ਅਤੇ ਵਿਦਿਆਰਥੀ ਵਿਕਾਸ ਦੇ ਉਦੇਸ਼ ਤਹਿਤ ਵਿਦਿਆਰਥੀਆਂ ਵੱਲੋਂ ਐਕਟਿਵ ਕਲੋਥਿੰਗ ਇੰਡਸਟਰੀ, ਬਡਾਲੀ ਆਲ਼ਾ ਸਿੰਘ, ਫਤਹਿਗੜ੍ਹ ਸਾਹਿਬ ਦਾ ਦੌਰਾ ਕੀਤਾ ਗਿਆ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਤੋਂ ਪ੍ਰਾਪਤ ਹੋਈ ਵਿੱਤੀ ਗ੍ਰਾਂਟ ਨਾਲ ਵਿਦਿਆਰਥੀਆਂ ਲਈ ਕਿੱਤੇ ਨਾਲ ਸਬੰਧਤ ਉਦਯੋਗਿਕ ਇਕਾਈਆਂ ਦੇ ਦੌਰੇ ਕਰਵਾਏ ਜਾ ਰਹੇ ਹਨ ਅਤੇ ਉਹਨਾਂ ਨੇ ਹਰੀ ਝੰਡੀ ਦੇ ਕੇ ਵਿਦਿਆਰਥੀਆਂ ਨੂੰ ਇਸ ਦੌਰੇ ਲਈ ਰਵਾਨਾ ਕੀਤਾ। ਉਹਨਾਂ ਨੇ ਕਿਹਾ ਕਿ ਅਜਿਹੇ ਉਦਯੋਗਿਕ ਦੌਰਿਆਂ ਨਾਲ ਵਿਦਿਆਰਥੀਆਂ ਵਿੱਚ ਚੰਗੇ ਉੱਦਮੀ ਬਣਨ ਲਈ ਉਤਸ਼ਾਹ ਪੈਦਾ ਹੋਵੇਗਾ।

ਪ੍ਰੋ. ਅਰਵਿੰਦਰ ਕੌਰ, ਡਾ. ਦਲਵਿੰਦਰ ਸਿੰਘ, ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਕੀਰਤੀ ਭਾਗੀਰਥ ਅਤੇ ਪ੍ਰੋ. ਜਗਜੀਤ ਸਿੰਘ ਦੀ ਅਗਵਾਈ ਹੇਠ 100 ਵਿਦਿਆਰਥੀਆਂ ਵੱਲੋਂ ਐਕਟਿਕ ਕਲੋਥਿੰਗ ਇੰਡਸਟਰੀ, ਬਡਾਲੀ ਆਲ਼ਾ ਸਿੰਘ, ਫਤਹਿਗੜ੍ਹ ਸਾਹਿਬ ਦਾ ਦੌਰਾ ਕੀਤਾ ਗਿਆ। ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਾਜੇਸ਼ ਮਹਿਰਾ ਅਤੇ ਸੀ.ਈ.ਓ. ਕਲਿਕਾ ਮਹਿਰਾ ਨੇ ਵਿਦਿਆਰਥੀਆਂ ਨੂੰ ਯੁਨਿਟ ਬਾਰੇ ਜਾਣਕਾਰੀ ਹਾਸਲ ਕਰਨ ਦੀ ਆਗਿਆ ਦਿੱਤੀ। ਐੱਚ.ਆਰ. ਹੈੱਡ ਰਾਜੀਵ ਖੰਨਾਂ ਨੇ ਵਿਦਿਆਰਥੀਆਂ ਨੂੰ 25-25 ਦੇ ਗਰੁੱਪਾਂ ਵਿੱਚ ਵੰਡ ਕੇ ਯੁਨਿਟ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਅਤੇ ਕਪੜੇ ਦੀ ਬੁਣਾਈ ਤੇ ਉਣਾਈ ਸਬੰਧੀ ਵੀ ਵਿਵਹਾਰਕ ਜਾਣਕਾਰੀ ਦਿੱਤੀ।

ਇੰਡਸਟਰੀ ਦੇ ਮੈਨੇਜਰ ਜਤਿਨ ਖੁਰਾਨਾ ਅਤੇ ਐੱਚ.ਆਰ ਐਗਜੀਕਿਊਟਿਵ ਕਰਨ ਸਿੰਘ ਨੇ ਧਾਗੇ ਅਤੇ ਕੱਪੜਿਆਂ ਤੇ ਲੱਗਣ ਵਾਲੇ ਟੈਗ ਦੀ ਸਟੋਰੇਜ, ਕੱਪੜਿਆਂ ਦੀ ਬੁਣਾਈ, ਧੁਆਈ, ਫਿਨਿਸ਼ਿੰਗ ਅਤੇ ਪੈਕਿੰਗ ਸਬੰਧੀ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ ਅਤੇ ਪੂਰੇ ਯੁਨਿਟ ਦਾ ਦੌਰਾ ਕਰਵਾਉਂਦੇ ਸਮੇਂ ਮਸ਼ੀਨਾਂ ਬਾਰੇ ਅਤੇ ਰਿਸਰਚ ਲੈਬ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ। ਵਾਪਸੀ ਸਮੇਂ ਵਿਦਿਆਰਥੀਆਂ ਨੇ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਦਰਸ਼ਨ ਕੀਤੇ ਅਤੇ ਫਤਹਿਬੁਰਜ, ਚੱਪੜਚਿੜੀ ਵੀ ਦੇਖਿਆ।
<
ਇਹ ਦੌਰਾ ਵਿਦਿਆਰਥੀਆਂ ਲਈ ਟੈਕਸਟਾਈਲ ਇੰਡਸਟਰੀ ਵਿੱਚ ਹੁੰਦੇ ਸਾਰੇ ਕੰਮਾ ਦੀ ਜਾਣਕਾਰੀ ਹਾਸਲ ਕਰਨ ਲਈ ਵਧੀਆ ਮੌਕਾ ਰਿਹਾ। ਯੁਨਿਟ ਵੱਲੋਂ ਚਾਹਵਾਨ ਵਿਦਿਆਰਥੀਆਂ ਨੂੰ ਟ੍ਰੇਨਿੰਗ ਅਤੇ ਪਲੇਸਮੈਂਟ ਲਈ ਹਰ ਤਰ੍ਹਾ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ।

ਫੋਟੋ : ਉਦਯੋਗਿਕ ਇਕਾਈ ਦੇ ਦੌਰੇ ਦੀਆਂ ਝਲਕੀਆਂ ।

Image from related Gallery Visit Event Gallery

Active Clothing Industry Visit By Students

Click View Album