Oct062022

List All Events

Cyber Awareness Day celebrated on 2022-10-06
ਸਰਕਾਰੀ ਕਾਲਜ ਰੂਪਨਗਰ ਵਿਖੇ ਸਾਇਬਰ ਜਾਗਰੂਕਤਾ ਦਿਵਸ ਮਨਾਇਆ

ਮਿਤੀ 06-10-2022, ਰੂਪਨਗਰ : ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲਾ ਦੇ ਆਦੇਸ਼ਾ ਅਤੇ ਡਾਇਰੈਕਟਰ, ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਰਕਾਰੀ ਕਾਲਜ ਰੂਪਨਗਰ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਕੰਪਿਊਟਰ ਵਿਭਾਗ (ਐਚ.ਈ.ਆਈ.ਐਸ.) ਦੇ ਸਹਿਯੋਗ ਨਾਲ ਸਾਇਬਰ ਜਾਗਰੂਕਤਾ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਸਾਇਬਰ ਜਾਗਰੂਕਤਾ ਦਿਵਸ ਦੇ ਸੰਦਰਭ ਵਿੱਚ ਵਿਦਿਆਰਥੀਆਂ ਦੇ ਰੂਬਰੂ ਹੁੰਦਿਆ ਕਿਹਾ ਕਿ ਸਾਨੂੰ ਸਾਇਬਰ ਕਰਾਇਮ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਲੈਣੀ ਚਾਹੀਦੀ ਹੈ ਅਤੇ ਇਸ ਸਬੰਧੀ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰੋ. ਜੁਪਿੰਦਰ ਕੌਰ ਨੇ ‘ਸਾਇਬਰ ਅਟੈਕ ਅਤੇ ਸਾਇਬਰ ਟੈਰਾਰਿਜਮ’ ਬਾਰੇ ਮੁੱਢਲੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਸਾਨੂੰ ਆਪਣਾ ਆਧਾਰ ਨੰਬਰ, ਨਿੱਜੀ ਜਾਣਕਾਰੀ, ਵੰਨ ਟਾਈਮ ਪਾਸਵਰਡ, ਬੈਂਕ ਖਾਤਿਆਂ ਸਬੰਧੀ ਸੂਚਨਾਂ ਅਤੇ ਹੋਰ ਨਿੱਜੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਜਾਂ ਅਨ-ਅਧਿਕਾਰਤ ਵੈਬਸਾਈਟ ਤੇ ਸਾਂਝੀ ਨਹੀਂ ਕਰਨੀ ਚਾਹੀਦੀ। ਵਿਸ਼ੇਸ਼ ਤੋਰ ਤੇ ਸੋਸ਼ਲ ਮੀਡੀਆ ਤੇ ਮਨ ਲੁਭਾਉ ਲਿੰਕ ਬਿਨਾਂ ਜਾਣਕਾਰੀ ਤੋਂ ਓਪਨ ਨਹੀਂ ਕਰਨੇ ਚਾਹੀਦੇ। ਪ੍ਰੋ. ਸੋਨੀਆ ਸ਼ਰਮਾ ਨੇ ਜੀ ਆਇਆ ਕਿਹਾ ਅਤੇ ਪ੍ਰੋ. ਨਵਜੋਤ ਕੌਰ ਨੇ ਧੰਨਵਾਦ ਕੀਤਾ। ਇਸ ਮੌਕੇ ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ. ਹਰਜੀਤ ਸਿੰਘ, ਪ੍ਰੋ. ਮੀਨਾ ਕੁਮਾਰੀ, ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਸ਼ਮਿੰਦਰ ਕੌਰ ਤੋਂ ਇਲਾਵਾ ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਮਨਦੀਪ ਕੌਰ ਅਤੇ ਵਿਦਿਆਰਥੀ ਹਾਜਰ ਸਨ।Image from related Gallery Visit Event Gallery

Cyber Awareness Day Celebrated 2022-10-06

Click View Album