Jan302023

List All Events

District level youth week program dedicated to Swami Vivekananda




ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਜਿਲ੍ਹਾ ਪੱਧਰ ਤੇ ਯੁਵਾ ਸਪਤਾਹ ਸਬੰਧੀ ਪ੍ਰੋਗਰਾਮ

ਸਰਕਾਰੀ ਕਾਲਜ ਰੋਪੜ ਵਿਖੇ
ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਜਿਲ੍ਹਾ ਪੱਧਰ ਤੇ ਯੁਵਾ ਸਪਤਾਹ ਸਬੰਧੀ ਪ੍ਰੋਗਰਾਮ ਦਾ ਆਯੋਜਨ
ਨੌਜਵਾਨ ਜਿੰਦਗੀ ਦਾ ਉਦੇਸ਼ ਮਿੱਥਣ, ਖੁਸ਼ ਹੋ ਕੇ ਪੂਰਾ ਕਰਨ ਅਤੇ ਵਿਰਾਸਤ ਨਾਲ ਜੁੜੇ ਰਹਿਣ – ਡਾ. ਪ੍ਰੀਤੀ ਯਾਦਵ


ਮਿਤੀ 30-01-2022, ਰੂਪਨਗਰ – ਕੈਪਟਨ ਮਨਤੇਜ ਸਿੰਘ ਚੀਮਾ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਅਤੇ ਪ੍ਰਿਸੀਪਲ ਜਤਿੰਦਰ ਸਿੰਘ ਗਿੱਲ ਸਰਕਾਰੀ ਕਾਲਜ ਰੋਪੜ ਦੀ ਸਰਪ੍ਰਸਤੀ ਹੇਠ ਰੈੱਡ ਰਿਬਨ ਕਲੱਬ ਅਤੇ ਕੌਮੀ ਸੇਵਾ ਯੋਜਨਾ ਵਿਭਾਗ ਦੇ ਸਹਿਯੋਗ ਨਾਲ ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਜਿਲ੍ਹਾ ਪੱਧਰ ਤੇ ਯੁਵਾ ਸਪਤਾਹ ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋ ਮਾਨਯੋਗ ਡਿਪਟੀ ਕਮਿਸ਼ਨਰ, ਰੂਪਨਗਰ, ਡਾ. ਪ੍ਰੀਤੀ ਯਾਦਵ ਨੇ ਸ਼ਿਰਕਤ ਕੀਤੀ। ਉਹਨਾਂ ਨੇ ਕਿਹਾ ਕੇ ਨੌਜਵਾਨ ਸਵਾਮੀ ਵਿਵੇਕਾਨੰਦ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਜਿੰਦਗੀ ਦਾ ਉਦੇਸ਼ ਮਿੱਥਣ, ਖੁਸ਼ ਹੋ ਕੇ ਪੂਰਾ ਕਰਨ ਅਤੇ ਵਿਰਾਸਤ ਨਾਲ ਜੁੜ ਕੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ, ਵੱਖ – ਵੱਖ ਕਾਲਜਾਂ ਤੋਂ ਆਏ ਪ੍ਰੋਫੈਸਰ ਸਾਹਿਬਾਨ/ਇੰਚਾਰਜ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਰਾਸ਼ਟਰੀ ਯੁਵਾ ਦਿਵਸ ਦੇ ਥੀਮ ‘ਵਿਕਸਿਤ ਯੁਵਾ ਵਿਕਸਿਤ ਭਾਰਤ’ ਤੇ ਚਾਨਣਾ ਪਾਇਆ। ਕੈਪਟਨ ਮਨਤੇਜ ਸਿੰਘ ਚੀਮਾ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਨੇ ਕਿਹਾ ਕੇ 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਜੈਯੰਤੀ ਮੌਕੇ ‘ਰਾਸ਼ਟਰੀ ਯੁਵਾ ਦਿਵਸ’ ਅਤੇ 12 -19 ਜਨਵਰੀ ਨੂੰ ਹਰ ਸਾਲ ਯੁਵਾ ਸਪਤਾਹ ਮਨਾਇਆ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਸਮਰਪਿਤ ਦੋ ਰੋਜ਼ਾ ਜਿਲ੍ਹਾ ਪੱਧਰੀ ਪ੍ਰੋਗਰਾਮ ਅਧੀਨ ਪਹਿਲੇ ਦਿਨ ਭਾਸ਼ਣ ਪ੍ਰਤੀਯੋਗਿਤਾ, ਪੋਸਟਰ ਮੇਕਿੰਗ, ਕੋਲਾਜ ਮੇਕਿੰਗ, ਸ਼ਲੋਗਨ ਲੇਖਣ ਅਤੇ ਕੁਇਜ਼ ਮੁਕਾਬਲਾ ਆਯੋਜਿਤ ਕੀਤਾ ਗਿਆ ਹੈ ਅਤੇ ਦੂਸਰੇ ਦਿਨ ਏਡਜ ਅਤੇ ਨਸ਼ਿਆਂ ਸਬੰਧੀ ਮੈਗਾ ਰੈਲੀ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੂਪਨਗਰ ਦੀਆਂ ਵਿਦਿਆਰਥਣਾ ਵੱਲੋਂ ਲੈਕਚਰਾਰ ਜਵਤਿੰਦਰ ਕੌਰ ਅਤੇ ਲੈਕਚਰਾਰ ਕੁਸ਼ਮ ਲਤਾ ਦੀ ਅਗਵਾਈ ਹੇਠ ਲੋਕ ਨਾਚ ਗਿੱਧਾ ਦੀ ਪੇਸ਼ਕਾਰੀ ਕੀਤੀ ਗਈ।

ਪ੍ਰੋਗਰਾਮ ਦੇ ਕਨਵੀਨਰ ਡਾ. ਅਨੁ ਸ਼ਰਮਾਂ ਨੇ ਦੱਸਿਆ ਕਿ ਭਾਸ਼ਣ ਪ੍ਰਤਿਯੋਗਿਤਾ ਵਿੱਚ ਸਿਮਰਨਜੀਤ ਕੌਰ (ਸਰਕਾਰੀ ਕਾਲਜ ਰੋਪੜ) ਨੇ ਪਹਿਲਾ, ਰਮਨੀਤ ਕੌਰ (ਸਰਕਾਰੀ ਕਾਲਜ ਰੋਪੜ) ਨੇ ਦੂਜਾ, ਕਰਨ ਬਜਾਜ (ਸ਼ਿਵਾਲਿਕ ਹਿਲਜ ਕਾਲਜ, ਪੱਟੀ ਨੰਗਲ) ਨੇ ਤੀਜਾ, ਪੋਸਟਰ ਮੇਕਿੰਗ ਅੰਡਰ-16 ਗਰੁੱਪ ਵਿੱਚ ਪਲਕ (ਸ.ਸ.ਸ.ਸਕੂਲ, ਘਨੌਲੀ) ਨੇ ਪਹਿਲਾ, ਰਿਤਿਕ (ਡੀ.ਏ.ਵੀ. ਪਬਲਿਕ ਸਕੂਲ, ਰੋਪੜ) ਨੇ ਦੂਜਾ, ਕਾਜਲ (ਗਾਂਧੀ ਸਕੂਲ, ਰੋਪੜ) ਨੇ ਤੀਜਾ, ਪੋਸਟਰ ਮੇਕਿੰਗ ਅਪਰ-16 ਗੁਰੱਪ ਵਿੱਚ ਰੋਸ਼ਨੀ ਸ਼ਰਮਾਂ (ਸਰਕਾਰੀ ਕਾਲਜ ਰੋਪੜ) ਨੇ ਪਹਿਲਾ, ਸੁਮੇਧਾ (ਸਰਕਾਰੀ ਕਾਲਜ ਰੋਪੜ) ਨੇ ਦੂਜਾ, ਸ਼ੈਲ ਪੁੱਤਰੀ (ਸ਼ਿਵਾਲਿਕ ਹਿਲਜ ਕਾਲਜ ਪੱਟੀ, ਨੰਗਲ) ਨੇ ਤੀਜਾ, ਅਤੇ ਕੋਲਾਜ ਮੇਕਿੰਗ ਵਿੱਚ ਸ਼ਿਵਾਲਿਕ ਕਾਲਜ ਆੱਫ ਫਾਰਮੇਸੀ, ਨਯਾਂ ਨੰਗਲ) ਦੀ ਵਿਦਿਆਰਥਣ ਆਂਚਲ ਸ਼ਰਮਾਂ, ਨਵਪ੍ਰੀਤ ਅਤੇ ਅਦਿਤੀ ਸ਼ਰਮਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਸਲੋਗਨ ਲੇਖਣ ਵਿੱਚ ਕਮਲਜੀਤ ਕੌਰ (ਸਰਕਾਰੀ ਕਾਲਜ ਰੋਪੜ) ਨੇ ਪਹਿਲਾ, ਵੰਸ਼ ਚੋਪੜਾ (ਸ਼ਿਵਾਲਿਕ ਕਾਲਜ ਆੱਫ ਫਾਰਮੇਸ਼ੀ, ਨਯਾਂ ਨੰਗਲ) ਨੇ ਦੂਜਾ, ਕੰਵਲਦੀਪ ਸਿੰਘ (ਸ਼੍ਰੀ ਦਸ਼ਮੇਸ਼ ਅਕੈਡਮੀ, ਆਨੰਦਪੁਰ ਸਾਹਿਬ) ਨੇ ਤੀਜਾ ਅਤੇ ਕੁਇਜ ਮੁਕਾਬਲੇ ਵਿੱਚ ਸਰਕਾਰੀ ਕਾਲਜ ਰੋਪੜ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕੁਇਜ਼ ਲਈ ਜਜਮੈਂਟ ਦੀ ਭੂਮਿਕਾ ਸੁਨੀਲ ਕੁਮਾਰ, ਭਾਸ਼ਣ ਪ੍ਰਤਿਯੋਗਿਤਾ ਵਿੱਚ ਡਾ. ਦਲਵਿੰਦਰ ਸਿੰਘ, ਪ੍ਰੋ. ਤਰਨਜੋਤ ਕੌਰ, ਡਾ. ਕੰਚਨ, ਪੋਸਟ ਮੇਕਿੰਗ/ਕੋਲਾਜ ਮੇਕਿੰਗ ਵਿੱਚ ਡਾ. ਹਰਜਸ ਕੌਰ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਕੁਲਵਿੰਦਰ ਕੌਰ ਅਤੇ ਸਲੋਗਨ ਲੇਖਨ ਸਬੰਧੀ ਡਾ. ਨਿਰਮਲ ਸਿੰਘ ਬਰਾੜ, ਪ੍ਰੋ. ਉਪਦੇਸ਼ਦੀਪ ਕੌਰ ਅਤੇ ਪ੍ਰੋ. ਨਵਜੋਤ ਕੌਰ ਨੇ ਨਿਭਾਈ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਪ੍ਰੋ. ਹਰਜੀਤ ਸਿੰਘ, ਪ੍ਰੋ. ਸ਼ਮਿੰਦਰ ਕੌਰ ਅਤੇ ਰੈੱਡ ਰਿਬਨ ਕਲੱਬ ਦੇ ਮੈਂਬਰ ਪ੍ਰੋ. ਰਵਨੀਤ ਕੌਰ ਅਤੇ ਪ੍ਰੋ. ਗੁਰਪ੍ਰੀਤ ਕੌਰ ਨੇ ਅਹਿਮ ਯੋਗਦਾਨ ਦਿੱਤਾ। ਇਸ ਮੌਕੇ ਡਾ. ਜਗਦੀਪ ਸਿੰਘ ਦੁਆ, ਯੁਵਕ ਸੇਵਾਵਾਂ ਰੂਪਨਗਰ ਦੇ ਕਰਮਚਾਰੀ ਜਗਜੀਤ ਰੰਧਾਵਾ ਤੋਂ ਇਲਾਵਾ ਵੱਖ – ਵੱਖ ਕਾਲਜਾਂ/ਸਕੂਲਾਂ ਦੇ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜਰ ਸਨ। ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ ਅਤੇ ਡਾ. ਜਤਿੰਦਰ ਕੁਮਾਰ ਨੇ ਕੀਤਾ।