May182024
List All Events
International Museum Day was celebrated at Archaeological Museum Ropar
ਪੁਰਾਤੱਤਵ ਅਜਾਇਬ ਘਰ ਰੋਪੜ ਵਿਖੇ ਅੰਤਰ-ਰਾਸ਼ਟਰੀ ਮਿਊਜੀਅਮ ਦਿਵਸ ਮਨਾਇਆ ਗਿਆ
ਮਿਤੀ, 18-05-2024, ਰੂਪਨਗਰ, ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਰਾਤੱਤਵ ਅਜਾਇਬ ਘਰ, ਰੋਪੜ ਦੇ ਅਸਿਸਟੈਂਟ ਸੁਪਰਡੈਂਟ, ਸ਼੍ਰੀ ਜਤਿੰਦਰਾ ਸ਼ਰਮਾ ਦੀ ਅਗਵਾਈ ਹੇਠ ਅੰਤਰ-ਰਾਸ਼ਟਰੀ ਮਿਊਜੀਅਮ ਦਿਵਸ ਮਨਾਇਆ ਗਿਆ। ਜਿਸ ਵਿੱਚ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਡਾ. ਨਿਰਮਲ ਸਿੰਘ ਬਰਾੜ ਵਿਸ਼ੇਸ਼ ਮਹਿਮਾਨ ਵਜੋ ਹਾਜਰ ਹੋਏ। ਇਸ ਮੌਕੇ ਭਾਰਤੀ ਸੰਸਕ੍ਰਿਤੀ ਅਤੇ ਪੁਰਾਤੱਤਵ ਅਜਾਇਬ ਘਰ ਸਬੰਧੀ ਜਾਗਰੁਕਤਾ ਪੈਦਾ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਹੋਮ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਅਰਵਿੰਦਰ ਕੌਰ ਅਤੇ ਡਾ. ਦਲਵਿੰਦਰ ਸਿੰਘ ਨੇ ਨਿਭਾਈ।
br>
ਮੁੱਖ ਮਹਿਮਾਨ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਸਾਡੀ ਅਮੀਰ ਸੱਭਿਅਤਾ ਤੇ ਮਾਣ ਹੋਣਾ ਚਾਹੀਦਾ ਹੈ ਅਤੇ ਸਾਨੂੰ ਪੁਰਾਤੱਤਵ ਅਜਾਇਬ ਘਰ ਵਿੱਚ ਜਾ ਕੇ ਇਸ ਸਬੰਧੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਵਿਸ਼ੇਸ਼ ਮਹਿਮਾਨ ਡਾ. ਨਿਰਮਲ ਸਿੰਘ ਬਰਾੜ ਨੇ ਪੁਰਾਤਨ ਸਭਿਅਤਾ ਨੂੰ ਦਰਸ਼ਾਉਂਦੇ ਡਰਾਇੰਗ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਡਰਾਇੰਗ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਦੀ ਵਿਦਿਆਰਥਣ ਕੁਮਾਰੀ ਭਾਰਤੀ ਨੇ ਪਹਿਲਾ, ਗੁਰੂਕੁਲ ਪਬਲਿਕ ਹਾਈ ਸਕੂਲ, ਰੋਪੜ ਦੀ ਸ਼ਿਖਾ ਨੇ ਦੂਜਾ, ਡੀ.ਏ.ਵੀ. ਪਬਲਿਕ ਸਕੂਲ, ਰੋਪੜ ਦੀ ਨਿਸ਼ਾ ਅਤੇ ਗੁਰੂਕੁਲ ਪਬਲਿਕ ਸਕੂਲ ਰੋਪੜ ਦੀ ਚਾਹਤਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਰੋਪੜ ਦੀ ਵਿਦਿਆਰਥਣ ਨਵਪ੍ਰੀਤ ਕੌਰ ਨੂੰ ਹੋਂਸਲਾ ਅਫ਼ਜਾਈ ਇਨਾਮ ਦਿੱਤਾ ਗਿਆ।
ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਰਪ੍ਰੀਤ ਕੌਰ, ਹਰਵੀਰ ਕੌਰ, ਰਜਨੀ, ਲਭਜੋਤ ਕੌਰ, ਅਮਰਦੀਪ ਕੌਰ, ਇੰਦੂ ਸੈਣੀ ਵੀ ਹਾਜਰ ਸਨ। ਮੰਚ ਸੰਚਾਲਨ ਉਪਾਸਨਾ ਸੈਣੀ ਨੇ ਵਧੀਆ ਤਰੀਕੇ ਨਾਲ ਕੀਤਾ ਅਤੇ ਅੰਤਰ-ਰਾਸ਼ਟਰੀ ਮਿਊਜੀਅਮ ਦਿਵਸ ਸਬੰਧੀ ਜਾਣਕਾਰੀ ਵੀ ਦਿੱਤੀ।
ਫੋਟੋ : ਮਨਾਏ ਗਏ ਅੰਤਰ-ਰਾਸ਼ਟਰੀ ਮਿਊਜੀਅਮ ਦਿਵਸ ਦੀਆਂ ਝਲਕੀਆਂ।
2024-05-18 International Museum Day Was Celebrated At Archaeological Museum Ropar
Click View Album