Sep032024
List All Events
NAAC granted A-GRADE to College
ਸਰਕਾਰੀ ਕਾਲਜ ਰੋਪੜ ਨੇ ਨੈਕ ‘ਏ’ ਗ੍ਰੇਡ ਕੀਤਾ ਪ੍ਰਾਪਤ
ਸਟਾਫ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ
ਨੈਕ ਪੀਅਰ ਟੀਮ ਨੇ 16 ਅਤੇ 17 ਅਗਸਤ, 2024 ਨੂੰ ਕਾਲਜ ਦਾ ਕੀਤਾ ਸੀ ਦੌਰਾ
ਮਿਤੀ 24-08-2024, ਰੂਪਨਗਰ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਖੁਦਮੁਖਤਿਆਰ ਸੰਸਥਾ ਨੈਕ (ਨੈਸ਼ਨਲ ਅਸੈਸਮੇਂਟ ਐਂਡ ਐਕਰੀਡੀਟੇਸ਼ਨ ਕੌਂਸਲ) ਵੱਲੋਂ ਸਰਕਾਰੀ ਕਾਲਜ ਰੋਪੜ ਨੂੰ ‘ਏ’ ਗ੍ਰੇਡ ਪ੍ਰਦਾਨ ਕੀਤਾ ਗਿਆ ਹੈ। ਇਸ ਸਬੰਧੀ ਕਾਲਜ ਦੇ ਸਮੂਹ ਟੀਚਿੰਗ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕਾਲਜ ਵਿਖੇ ਮਿਤੀ 16 ਅਤੇ 17 ਅਗਸਤ ਨੂੰ ਨੈਕ ਦੀ ਪੀਅਰ ਟੀਮ ਵੱਲੋਂ ਦੌਰਾ ਕੀਤਾ ਗਿਆ। ਨੈਕ ਪੀਅਰ ਟੀਮ ਦੇ ਚੇਅਰਪਰਸਨ ਡਾ. ਸੁਹਾਸ ਪੈਡਨੇਕਰ, ਸਾਬਕਾ ਵਾਈਸ ਚਾਂਸਲਰ, ਯੂਨੀਵਰਸਿਟੀ ਆੱਫ ਮੁੰਬਈ, ਮਹਾਰਾਸ਼ਟਰਾ, ਮੈਂਬਰ ਕੋਆਰਡੀਨੇਟਰ ਡਾ. ਸੁਭੁਰਾਜ ਸ਼੍ਰੀਨਿਵਾਸਾ ਰਾਘਵਨ, ਪ੍ਰੋਫੈਸਰ ਅਤੇ ਮੁਖੀ, ਡਿਪਾਰਟਮੈਂਟ ਆੱਫ ਲਾਇਬ੍ਰੇਰੀ ਸਾਇੰਸ ਐਂਡ ਇੰਨਫੋਰਮੈਸ਼ਨ ਸਾਇੰਸ ਭਾਰਤੀਦਸ਼ਨ ਯੂਨੀਵਰਸਿਟੀ, ਤਿਰੀਚੁਪੱਲੀ, ਤਾਮਿਲਨਾਡੂ ਅਤੇ ਡਾ. ਚੈਤੰਨਯਾ ਬੋਰਾ, ਪ੍ਰਿੰਸੀਪਲ, ਤਿਨਸੁਕੀਆ ਕਾਮਰਸ ਕਾਲਜ, ਤਿਨਸੁਕੀਆ, ਆਸਾਮ ਵੱਲੋਂ ਕਾਲਜ ਵਿਖੇ ਵੱਖ-ਵੱਖ ਮਾਪਦੰਡਾਂ ਦਾ ਮੁਲਾਂਕਣ ਕੀਤਾ ਗਿਆ, ਜਿਸ ਦੇ ਆਧਾਰ ਤੇ ਨੈਕ ਵੱਲੋਂ ਕਾਲਜ ਨੂੰ ‘ਏ’ ਗ੍ਰੇਡ ਨਾਲ ਪ੍ਰਮਾਣਿਤ ਕੀਤਾ ਗਿਆ ਹੈ। ਉਹਨਾਂ ਨੇ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ, ਪੰਜਾਬ, ਸਮੂਹ ਟੀਚਿੰਗ, ਨਾਨ ਟੀਚਿੰਗ ਸਟਾਫ, ਵਿਦਿਆਰਥੀ ਤੇ ਉਹਨਾਂ ਦੇ ਮਾਪਿਆਂ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ। ਬਿਹਤਰ ਗ੍ਰੇਡ ਦੀ ਪ੍ਰਾਪਤੀ ਤੇ ਹਲਕਾ ਵਿਧਾਇਕ ਸ਼੍ਰੀ ਦਿਨੇਸ਼ ਚੱਢਾ, ਪ੍ਰੋ. ਵਿਸ਼ਾਲ ਗੋਇਲ, ਮੁਖੀ, ਕੰਪਿਊਟਰ ਸਾਇੰਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਆਰ.ਐੱਸ. ਪਰਮਾਰ ਤੋਂ ਇਲਾਵਾ ਅਹਿਮ ਸਖਸ਼ੀਅਤਾਂ ਨੇ ਵਧਾਈ ਪੇਸ਼ ਕੀਤੀ।
ਆਈ.ਕਿਊ.ਏ.ਸੀ. ਦੇ ਕੋਆਰਡੀਨੇਟਰ ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਨੈਕ ਪੀਅਰ ਟੀਮ ਵੱਲੋਂ ਸੱਤ ਮਾਪਦੰਡਾਂ ਦੇ ਆਧਾਰ ਤੇ ਕਾਲਜ ਦਾ ਮੁਲਾਂਕਣ ਕੀਤਾ ਗਿਆ। ਜਿਸ ਵਿੱਚ ਪਾਠਕ੍ਰਮ ਦੇ ਪਹਿਲੂ, ਅਧਿਆਪਨ-ਸਿੱਖਣ ਤੇ ਮੁਲਾਂਕਣ, ਖੋਜ ਨਵੀਨਤਾ ਤੇ ਵਿਸਥਾਰ, ਬੁਨਿਆਦੀ ਢਾਂਚਾ ਤੇ ਸਿੱਖਣ ਦੇ ਸਰੋਤ, ਵਿਦਿਆਰਥੀ ਸਹਾਇਤਾ ਤੇ ਪ੍ਰਗਤੀ, ਸਾਸ਼ਨ, ਅਗਵਾਈ ਤੇ ਪ੍ਰਬੰਧਨ, ਸੰਸਥਾਗਤ ਕਦਰਾਂ-ਕੀਮਤਾਂ ਤੇ ਅਭਿਆਸ ਸ਼ਾਮਲ ਹਨ। ਇਸਦੇ ਆਧਾਰ ਤੇ ਕਾਲਜ ਨੇ 3.1 ਸੀ.ਜੀ.ਪੀ.ਏ. ਸਕੋਰ ਪ੍ਰਾਪਤ ਕਰਕੇ ਪੰਜਾਬ ਦੇ ਮੋਹਰੀ ਕਾਲਜਾਂ ਵਿੱਚ ਆਪਣਾ ਨਾਮ ਦਰਜ ਕੀਤਾ ਹੈ।
ਕਾਲਜ ਨੂੰ ਬਿਹਤਰ ਗ੍ਰੇਡ ਮਿਲਣ ਤੇ ਕਾਲਜ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਿਹਾ ਅਤੇ ਖਬਰ ਸੁਣਦੇ ਹੀ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ, ਸਾਬਕਾ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਪ੍ਰੋ. ਬੀ.ਐੱਸ. ਸਤਿਆਲ, ਰਜਿਸਟਰਾਰ, ਲੈਮਰਿਨ ਟੈੱਕ ਯੂਨੀਵਰਸਿਟੀ, ਗਣਿਤ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਪ੍ਰਤਿਭਾ ਸੈਣੀ, ਹੋਮ ਸਾਇੰਸ ਵਿਭਾਗ ਦੇ ਸਾਬਕਾ ਮੁਖੀ ਡਾ. ਜਸਬੀਰ ਕੌਰ, ਓਲਡ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਪ੍ਰਭਜੀਤ ਸਿੰਘ ਤੋਂ ਇਲਾਵਾ ਸ਼੍ਰੀਮਤੀ ਕਿਰਨਪ੍ਰੀਤ ਕੌਰ ਗਿੱਲ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦੇਣ ਲਈ ਉਚੇਚੇ ਤੌਰ ਤੇ ਹਾਜ਼ਰ ਹੋਏ।
ਫੋਟੋ : ਕਾਲਜ ਦੀ ਵਿਰਾਸਤੀ ਇਮਾਰਤ ਅਤੇ ਕਾਲਜ ਦਾ ਦੌਰਾ ਕਰਨ ਪਹੁੰਚੀ ਨੈਕ ਪੀਅਰ ਟੀਮ ।
2024-09-03 Naac Granted A-grade To College
Click View Album