Sep082023
List All Events
National Nutrition Week was celebrated at Government College Ropar
ਸਰਕਾਰੀ ਕਾਲਜ ਰੋਪੜ ਵਿਖੇ ਨੈਸ਼ਨਲ ਨਿਊਟ੍ਰੀਸ਼ਨ ਹਫ਼ਤਾ ਮਨਾਇਆ ਗਿਆ
ਮਿਤੀ 08-09-2023, ਰੂਪਨਗਰ, ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਹੋਮ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਅਰਵਿੰਦਰ ਕੌਰ ਦੀ ਅਗਵਾਈ ਹੇਠ ਨੈਸ਼ਨਲ ਨਿਊਟ੍ਰੀਸ਼ਨ ਹਫ਼ਤਾ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਖੁਰਾਕ ਸਬੰਧੀ ਪਿੰਡਾਂ ਵਿੱਚ ਜਾ ਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੀ ਪ੍ਰਧਾਨਗੀ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ ਨੇ ਕੀਤੀ।
ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਨੈਸ਼ਨਲ ਨਿਊਟ੍ਰੀਸ਼ਨ ਹਫ਼ਤਾ 1 ਸਤੰਬਰ ਤੋਂ 7 ਸਤੰਬਰ ਤੱਕ ਹਰ ਸਾਲ ਮਨਾਇਆ ਜਾਂਦਾ ਹੈ। ਇਸ ਵਰ੍ਹੇ ਦੇ ਥੀਮ ‘ਸਾਰਿਆਂ ਲਈ ਸਿਹਤਮੰਦ ਅਤੇ ਕਿਫ਼ਾਇਤੀ ਖੁਰਾਕ’ਅਧੀਨ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ, ਕੋਲਾਜ਼ ਮੇਕਿੰਗ, ਕਾਰਟੂਨਿੰਗ, ਫੋਟੋਗ੍ਰਾਫੀ ਅਤੇ ਕੁਇਜ਼ ਦੇ ਮੁਕਾਬਲੇ ਕਰਵਾਏ ਗਏ। ਪੋਸਟਰ ਮੇਕਿੰਗ ਵਿੱਚ ਅੰਜਲੀ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ ਅਤੇ ਅਨਮੋਲਪ੍ਰੀਤ ਕੌਰ ਨੇ ਤੀਜਾ, ਕੋਲਾਜ ਮੇਕਿੰਗ ਵਿੱਚ ਰਮਨਪ੍ਰੀਤ ਕੌਰ ਨੇ ਪਹਿਲਾ, ਅਵਨੀਤ ਕੌਰ ਨੇ ਦੂਜਾ ਅਤੇ ਕਮਲਦੀਪ ਕੌਰ ਨੇ ਤੀਜਾ, ਕਰਟੂਨਿੰਗ ਵਿੱਚ ਨਿਸ਼ਾ ਨੇ ਪਹਿਲਾ, ਜਸ਼ਨਦੀਪ ਕੌਰ ਨੇ ਦੂਜਾ ਅਤੇ ਜਸਪ੍ਰੀਤ ਕੌਰ ਨੇ ਤੀਜਾ, ਕੁਇਜ਼ ਵਿੱਚ ਅਰਸ਼ੀਆ ਨੇਗੀ ਨੇ ਪਹਿਲਾ, ਰੀਨਾ ਨੇ ਦੂਜਾ ਅਤੇ ਗੁਰਸ਼ਰਨ ਨੇ ਤੀਜਾ ਸਥਾਨ ਹਾਸਲ ਕੀਤਾ। ਹੋਮ ਸਾਇੰਸ ਵਿਭਾਗ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਮੰਚ ਸੰਚਾਲਨ ਕੀਤਾ। ਕੌਮਲਪ੍ਰੀਤ ਕੌਰ ਨੇ ਨੈਸ਼ਨਲ ਨਿਊਟ੍ਰੀਸ਼ਨ ਵੀਕ ਦੇ ਇਤਿਹਾਸ, ਅੰਜਲੀ ਨੇ ਹੋਮ ਸਾਇੰਸ ਵਿਸ਼ੇ ਵਿੱਚ ਰੁਜਗਾਰ ਦੇ ਮੌਕੇ, ਖੁਸ਼ਬੂ ਨਿਸ਼ਾਨ ਨੇ ਇਸ ਸਾਲ ਦੇ ਥੀਮ, ਅਤੇ ਅਨਮੋਲਪ੍ਰੀਤ ਨੇ ਸੰਤੁਲਿਤ ਖੁਰਾਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਰੁਬੀ ਕੁਮਾਰੀ ਨੇ ਸੰਤੁਲਿਤ ਖੁਰਾਕ ਸਬੰਧੀ ਰੰਗੋਲੀ ਬਣਾਈ।
ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਰਿਤੇਸ਼ ਕੁਮਾਰ, ਰਜਾਕ ਅਲੀ, ਰਾਜਵਿੰਦਰ ਸਿੰਘ, ਸੰਦੀਪ ਸਿੰਘ, ਜਸਪਾਲ ਸਿੰਘ ਅਤੇ ਰੁਮਾਨੀ ਨੇ ਵਿਸ਼ੇਸ ਯੋਗਦਾਨ ਦਿੱਤਾ। ਇਸ ਮੌਕੇ ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ. ਮੀਨਾ ਕੁਮਾਰੀ, ਪ੍ਰੋ. ਹਰਜੀਤ ਸਿੰਘ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾ ਦੇ ਮੁਖੀ ਸਾਹਿਬਾਨ ਵੀ ਹਾਜ਼ਰ ਸਨ।
National Nutrition Week Was Celebrated At Government College Ropar
Click View Album