Feb282023

List All Events

National Science Day celebrated




ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਮਿਤੀ 28-02-2023, ਰੂਪਨਗਰ, ਜਿਲ੍ਹੇ ਦੀ ਵਿੱਦਿਅਕ ਸੰਸਥਾ ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਡਾ. ਦਲਵਿੰਦਰ ਸਿੰਘ, ਚੇਅਰਪਰਮੇਨ, ਸਰ.ਸੀ.ਵੀ.ਰਮਨ ਸਾਇੰਸ ਸੁਸਾਇਟੀ ਦੀ ਅਗਵਾਈ ਅਧੀਨ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਰਾਸ਼ਟਰੀ ਵਿਗਿਆਨ ਦਿਵਸ ਦੇ ਥੀਮ ‘ਗਲੋਬਲ ਤੰਦਰੁਸਤੀ ਲਈ ਗਲੋਬਲ ਵਿਗਿਆਨ’ ਤੇ ਚਾਨਣਾਂ ਪਾਇਆ। ਉਹਨਾਂ ਨੇ ਵਿਦਿਆਰਥੀਆਂ ਨੂੰ ਵਰਤਮਾਨ ਵਿਗਿਆਨਕ ਪ੍ਰਾਪਤੀਆਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ – ਨਾਲ ਖੁਦ ਵਿਗਿਆਨਕ ਪ੍ਰਯੋਗ ਕਰਨ ਲਈ ਪ੍ਰੇਰਨਾ ਦਿੱਤੀ। ਡਾ. ਦਲਵਿੰਦਰ ਸਿੰਘ ਨੇ ਰਾਸ਼ਟਰੀ ਵਿਗਿਆਨ ਦਿਵਸ ਮੌਕੇ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਤੇ ਚਾਨਣਾਂ ਪਾਇਆ ਅਤੇ ਜੀ ਆਇਆਂ ਕਿਹਾ। ਇਨੋਵੇਸ਼ਨ ਮਿਸ਼ਨ ਪੰਜਾਬ ਦੇ ਅਧਿਰਾਜ ਆਹਲੂਵਾਲੀਆ ਨੇ ‘ਸਟਾਰਟਅੱਪ ਦੇ ਜਰੀਏ ਸਮੱਸਿਆਵਾਂ ਦੀ ਪਛਾਣ ਅਤੇ ਹੱਲ’ ਤੇ ਜਾਣਕਾਰੀ ਦਿੰਦਿਆ ਕਿਹਾ ਕਿ ਵਿਦਿਆਰਥੀ ਨੂੰ ਇਨੋਵੇਸ਼ਨ ਲਈ ਨਵੇਂ ਵਿਚਾਰਾਂ ਨਾਲ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੈਡਮ ਸੁਪ੍ਰਿਯਾ ਨੇ ਉਦਮੀ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ।

ਪ੍ਰੋ. ਅਜੇ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਦੇ ਮਾਡਲ ਮੇਕਿੰਗ, ਕੁਇਜ਼, ਪੀ.ਪੀ.ਟੀ, ਪੋਸਟਰ ਮੇਕਿੰਗ ਅਤੇ ਬੇਸਟ ਆਉਟ ਆੱਫ ਵੈਸਟ ਮੁਕਾਬਲੇ ਕਰਵਾਏ ਗਏ। ਮਾਡਲ ਮੇਕਿੰਗ ਮੁਕਾਬਲੇ ਵਿੱਚ ਰਾਧਾ/ਸੀਮਾ ਨੇ ਪਹਿਲਾ, ਅਭੈ ਬੈਂਸ/ਅਭਿਸ਼ੇਕ ਨੇ ਦੂਜਾ, ਸੁਮੇਧਾ/ਕ੍ਰਿਤਿਕਾ ਨੇ ਤੀਜਾ, ਕੁਇਜ਼ ਵਿੱਚ ਅਦਿਤਯਾ ਗੁਪਤਾ/ਪ੍ਰਾਚੀ ਭੱਲਾ/ਨਵਨੀਤ ਕੌਰ/ਰਵਜੋਤ ਕੌਰ ਨੇ ਪਹਿਲਾ, ਰਾਹੁਲ/ਅਕ੍ਰਿਤੀ ਤਿਵਾੜੀ/ਗਗਨਦੀਪ ਵਿਰਦੀ/ਰਾਹੁਲ ਕੁਮਾਰ ਨੇ ਦੂਜਾ, ਪ੍ਰਭਜੋਤ ਕੌਰ/ਸਿਮਰਨ ਸਿੰਘ/ਨੀਤਾ ਜੋਸ਼ੀ/ਪ੍ਰੇਰਨਾ ਨੇ ਤੀਜਾ, ਪੀ.ਪੀ.ਟੀ ਵਿੱਚ ਨੀਤਾ ਜੋਸ਼ੀ ਨੇ ਪਹਿਲਾ, ਖੁਸ਼ਦੀਪ ਕੌਰ ਨੇ ਦੂਜਾ, ਰਾਹੁਲ ਕੁਮਾਰ ਨੇ ਤੀਜਾ, ਪੋਸਟਰ ਮੇਕਿੰਗ ਵਿੱਚ ਸਿਮਰਪ੍ਰੀਤ ਕੌਰ ਨੇ ਪਹਿਲਾ, ਆਰਤੀ ਨੇ ਦੂਜਾ, ਰਿਤਿਕਾ ਸੰਦਲ ਨੇ ਤੀਜਾ ਅਤੇ ਬੇਸਟ ਆਉਟ ਆੱਫ ਵੈਸਟ ਵਿੱਚ ਸਾਹਿਲ ਸੈਣੀ/ਜਸਪਾਲ ਸਿੰਘ ਨੇ ਪਹਿਲਾ, ਸੁਮੇਧਾ/ਕ੍ਰਿਤਿਕਾ ਨੇ ਦੂਜਾ ਰੋਮਾਨੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਪ੍ਰੋ. ਦੀਪੇਂਦਰ ਸਿੰਘ, ਪ੍ਰੋ. ਜਗਜੀਤ ਸਿੰਘ, ਪ੍ਰੋ. ਕਰੁਣਾ ਚੌਧਰੀ, ਪ੍ਰੋ.ਸ਼ਿਖਾ ਚੌਧਰੀ, ਪ੍ਰੋ. ਪੂਜਾ ਵਰਮਾ, ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਬੁਸ਼ਰਾ ਖਾਨਮ, ਪ੍ਰੋ. ਕਿਰਤੀ ਭਾਗੀਰਥ, ਪ੍ਰੋ. ਸੁਰਿੰਦਰ ਸਿੰਘ ਨੇ ਅਹਿਮ ਸਹਿਯੋਗ ਦਿੱਤਾ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕੌਂਸਲ ਮੈਂਬਰ ਪ੍ਰੋ. ਹਰਜੀਤ ਸਿੰਘ, ਪ੍ਰੋ. ਮੀਨਾ ਕੁਮਾਰੀ ਤੋਂ ਇਲਾਵਾ ਡਾ. ਨਿਰਮਲ ਬਰਾੜ, ਡਾ. ਜਤਿੰਦਰ ਕੁਮਾਰ, ਪ੍ਰੋ. ਸ਼ਮਿੰਦਰ ਕੌਰ, ਪ੍ਰੋ. ਅਰਵਿੰਦਰ ਕੌਰ, ਡਾ. ਹਰਪ੍ਰੀਤ ਕੌਰ, ਡਾ. ਨੀਰੂ ਚੋਪੜਾ ਆਦਿ ਸਟਾਫ ਮੈਂਬਰ ਹਾਜ਼ਰ ਸਨ। ਮੰਚ ਸੰਚਾਲਨ ਪ੍ਰੋ. ਗੁਰਪ੍ਰੀਤ ਕੌਰ ਅਤੇ ਪ੍ਰੋ. ਰਾਜਬੀਰ ਕੌਰ ਨੇ ਕੀਤਾ।