Sep062022
List All Events
Organized lectures on drug prevention and mental health
ਨਸ਼ਿਆਂ ਦੀ ਰੋਕਥਾਮ ਅਤੇ ਮਾਨਸਿਕ ਸਿਹਤ ਸਬੰਧੀ ਲੈਕਚਰ ਆਯੋਜਿਤ
ਰੂਪਨਗਰ: ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਿਆਂ ਦੀ ਰੋਕਥਾਮ ਅਤੇ ਦੇਸ਼ ਵਿਚ ਮਨਾਏ ਜਾ ਰਹੇ ਪੋਸ਼ਣ ਹਫ਼ਤਾ ਤਹਿਤ ਮਾਨਸਿਕ ਸਿਹਤ ਵਿਸੇ ਸਬੰਧੀ ਪ੍ਰਿਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਸਰਕਾਰੀ ਕਾਲਜ ਰੂਪਨਗਰ ਵਿਖੇ ਲੈਕਚਰ ਆਯੋਜਿਤ ਕੀਤਾ ਗਿਆ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਅਜਿਹੇ ਵਿਸ਼ਿਆਂ ਸਬੰਧੀ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਦੀ ਪ੍ਰੇਰਨਾ ਦਿੱਤੀ।ਸਿਵਲ ਹਸਪਤਾਲ ਰੂਪਨਗਰ ਦੀ ਕੌਂਸਲਰ ਜਸਜੀਤ ਕੌਰ ਨੇ ਨਸ਼ਿਆਂ ਦੀ ਰੋਕਥਾਮ ਲਈ ਵਿਦਿਆਰਥੀਆਂ ਨੂੰ ਸਮਾਜ ਵਿਚ ਮੋਹਰੀ ਭੂਮਿਕਾ ਅਦਾ ਕਰਨ ਦੀ ਅਪੀਲ ਕੀਤੀ ਅਤੇ ਸਿਵਲ ਹਸਪਤਾਲ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਸਿਵਲ ਹਸਪਤਾਲ ਦੀ ਸਾਈਕੋਲੋਜਿਸਟ ਮੋਨਿਕਾ ਸੈਣੀ ਨੇ ਮਾਨਸਿਕ ਸਿਹਤ ਵਿਸੇ ਸਬੰਧੀ ਜਾਣਕਾਰੀ ਦਿੰਦਿਆਂ ਸਮੇਂ ਸਿਰ ਸੌਣ ਤੇ ਜਾਗਣ, ਮੋਬਾਇਲ ਫੋਨ ਦੀ ਸਹੀ ਵਰਤੋਂ, ਆਸ਼ਾਵਾਦੀ ਜੀਵਨ ਅਤੇ ਸੰਤੁਲਿਤ ਖ਼ੁਰਾਕ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ.ਨਿਰਮਲ ਬਰਾੜ ਨੇ ਬੱਡੀ ਪ੍ਰੋਗਰਾਮ ਅਤੇ ਪ੍ਰੋ.ਅਰਵਿੰਦਰ ਕੌਰ ਨੇ ਸੰਤੁਲਿਤ ਖੁਰਾਕ ਬਾਰੇ ਵਿਚਾਰ ਸਾਂਝੇ ਕੀਤੇ। ਵਾਈਸ ਪ੍ਰਿੰਸੀਪਲ ਡਾ.ਹਰਜਸ ਕੌਰ,ਪ੍ਰੋ ਮੀਨਾ ਕੁਮਾਰੀ,ਡਾ.ਦਲਵਿਦਰ ਸਿੰਘ,ਪ੍ਰੋ.ਰਵਨੀਤ ਕੌਰ,ਪ੍ਰੋ.ਮਨਪ੍ਰੀਤ ਕੌਰ ਤੋਂ ਇਲਾਵਾ ਐਂਨ ਐਸ ਐਸ ਦੇ ਵਲੰਟੀਅਰਜ਼ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
Organized Lectures On Drug Prevention And Mental Health
Click View Album