Jul092024

List All Events

Regular academic and administrative audit visit




ਸਰਕਾਰੀ ਕਾਲਜ ਰੋਪੜ ਵਿਖੇ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੀ ਟੀਮ ਵੱਲੋਂ ਨਿਯਤਕਾਲੀ ਅਕਾਦਮਿਕ ਅਤੇ ਪ੍ਰਬੰਧਕੀ ਆਡਿਟ ਸਬੰਧੀ ਦੌਰਾ

ਮਿਤੀ 09-07-2024, ਰੂਪਨਗਰ, ਡਾਇਰੈਕਟਰ, ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੇ ਆਦੇਸ਼ਾ ਅਨੁਸਾਰ ਸਰਕਾਰੀ ਕਾਲਜਾਂ ਦਾ ਨਿਯਤਕਾਲੀ ਅਕਾਦਮਿਕ ਅਤੇ ਪ੍ਰਬੰਧਕੀ ਆਡਿਟ ਸੈਸ਼ਨ 2021-22 ਤੋਂ 2023-24 ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਕਾਲਜ ਦੀ ਅਕਾਦਮਿਕ ਅਤੇ ਪ੍ਰਬੰਧਕੀ ਕਾਰਗੁਜ਼ਾਰੀ ਦੀ ਜਾਣਕਾਰੀ ਲੈਣਾ, ਉਸਦਾ ਵਿਸ਼ਲੇਸ਼ਣ ਕਰਨਾ ਅਤੇ ਕਾਰਗੁਜ਼ਾਰੀ ਨੂੰ ਹੋਰ ਬੇਹਤਰ ਕਰਨ ਲਈ ਸੁਝਾਅ ਦੇਣਾ ਹੈ। ਇਸ ਦੇ ਤਹਿਤ ਕਾਲਜ ਵਿਖੇ ਉਚੇਰੀ ਸਿੱਖਿਆ ਵਿਭਾਗ ਦੀ ਟੀਮ ਦੇ ਚੇਅਰਮੈਨ ਡਾ. ਹਰਜਿੰਦਰ ਸਿੰਘ, ਡਿਪਟੀ ਡਾਇਰੈਕਟਰ, ਮੈਂਬਰ ਪ੍ਰਿੰਸੀਪਲ ਬਲਵਿੰਦਰ ਕੌਰ, ਗੌਰਮਿੰਟ ਕਾਲਜ ਆੱਫ ਐਜੂਕੇਸ਼ਨ, ਜਲੰਧਰ ਅਤੇ ਪ੍ਰੋ. ਨਵਨੀਤ ਜੀੜ ਵੱਲੋਂ ਕਾਲਜ ਵਿਖੇ ਦੌਰਾ ਕੀਤਾ ਗਿਆ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਉਚੇਰੀ ਸਿੱਖਿਆ ਵਿਭਾਗ ਦੀ ਟੀਮ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਅਤੇ ਜੀ ਆਇਆਂ ਕਿਹਾ।

ਕਾਲਜ ਵਿਖੇ ਪਹੁੰਚੀ ਟੀਮ ਵੱਲੋਂ ਕਾਲਜ ਸਬੰਧੀ ਜਾਣਕਾਰੀ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਸਬੰਧੀ ਵੇਰਵੇ, ਵਿਦਿਆਰਥੀਆਂ ਦੇ ਦਾਖ਼ਲੇ, ਨਤੀਜਾ, ਫੀਸਾਂ, ਵਜੀਫੇ, ਸਹਿ-ਵਿੱਦਿਅਕ ਗਤੀਵਿਧੀਆਂ, ਖੇਡਾਂ, ਪਲੇਸਮੈਂਟ, ਇਨੌਵੇਸ਼ਨ ਸਬੰਧੀ ਵੇਰਵਾ, ਯੂ.ਜੀ.ਸੀ./ ਨੈਕ/ ਐੱਨ.ਆਈ.ਆਰ.ਐੱਫ ਸਬੰਧੀ ਵੇਰਵਾ, ਇੰਨਫਰਾਸਟ੍ਰਕਚਰ, ਗ੍ਰਾਂਟਾ ਤੇ ਸਹੂਲਤਾਂ ਸਬੰਧੀ ਜਾਣਕਾਰੀ, ਇਮਾਰਤ ਦੀ ਸਾਂਭ ਸੰਭਾਲ ਸਬੰਧੀ ਉਪਰਾਲੇ, ਸੰਸਥਾ ਦੀ ਆਮਦਨ ਅਤੇ ਖਰਚ ਸਬੰਧੀ ਰਿਕਾਰਡ ਅਤੇ ਅੰਕੜਿਆਂ ਦਾ ਵਿਸ਼ਲੇਸ਼ਨ ਕੀਤਾ ਗਿਆ।

ਟੀਮ ਵੱਲੋਂ ਵੱਖ-ਵੱਖ ਵਿਭਾਗਾਂ, ਕਲਾਸ ਰੂਮ, ਕਾਲਜ ਲਾਇਬ੍ਰੇਰੀ, ਲੈਬੋਰੇਟਰੀ, ਹੋਸਟਲ, ਖੇਡ ਮੈਦਾਨ ਤੋਂ ਇਲਾਵਾ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਵੱਖ-ਵੱਖ ਸਹੂਲਤਾਂ ਦਾ ਵੀ ਨਿਰੀਖਣ ਕੀਤਾ ਗਿਆ। ਇਸ ਮੌਕੇ ਟੀਮ ਵੱਲੋਂ ਸੈਸ਼ਨ 2024-25 ਦਾ ਈ. ਪ੍ਰਾਸਪੈਕਟਸ ਰਲੀਜ ਕੀਤਾ ਗਿਆ ਅਤੇ ਕਾਲਜ ਕੈਂਪਸ ਵਿੱਚ ਛਾਂਦਾਰ ਰੁੱਖ ਵੀ ਲਗਾਏ। ਇਸ ਦੌਰਾਨ ਕਾਲਜ ਕੌਂਸਲ ਮੈਂਬਰ ਪ੍ਰੋ. ਹਰਜੀਤ ਸਿੰਘ, ਪ੍ਰੋ. ਮੀਨਾ ਕੁਮਾਰੀ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਤੋਂ ਇਲਾਵਾ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹਾਜ਼ਰ ਸੀ।

ਫੋਟੋ : ਕਾਲਜ ਕੈਂਪਸ ਵਿੱਚ ਛਾਂਦਾਰ ਰੁੱਖ ਲਗਾਉਂਦੇ ਹੋਏ ਡਾ. ਹਰਜਿੰਦਰ ਸਿੰਘ, ਡਿਪਟੀ ਡਾਇਰੈਕਟਰ, ਉਚੇਰੀ ਸਿੱਖਿਆ ਵਿਭਾਗ, ਪੰਜਾਬ

Image from related Gallery Visit Event Gallery

2024-07-09 Regular Academic And Administrative Audit Visit

Click View Album