Jan312024
List All Events
Report on educational tour to Punjabi University
ਵਿੱਦਿਅਕ ਟੂਰ ਸਬੰਧੀ ਰਿਪੋਰਟ
ਪੰਜਾਬੀ ਯੂਨੀਵਰਸਿਟੀ ਵੱਲੋਂ ਦਸਵਾਂ ਸਾਹਿਤ ਉਤਸਵ ਅਤੇ ਪੁਸਤਕ ਮੇਲਾ 30 ਜਨਵਰੀ, 2024 ਤੋਂ 3 ਫਰਵਰੀ 2024 ਤੱਕ ਯੂਨੀਵਰਸਿਟੀ ਕੈਂਪਸ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਅਧੀਨ ਸਰਕਾਰੀ ਕਾਲਜ ਰੋਪੜ ਵੱਲੋਂ 31-01-2024 ਨੂੰ ਪੁਸਤਕ ਮੇਲੇ ਵਿੱਚ ਸ਼ਿਰਕਤ ਕਰਨ ਲਈ ਵਿਦਿਆਰਥੀਆਂ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਲਿਜਾਇਆ ਗਿਆ। ਪੁਸਤਕ ਮੇਲੇ ਵਿੱਚ ਬੱਸਾਂ ਦੀ ਰਵਾਨਗੀ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੁਆਰਾ ਹਰੀ ਝੰਡੀ ਦੇ ਕੇ ਕੀਤੀ ਗਈ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੇ ਪੁਸਤਕ ਮੇਲੇ ਵਿਦਿਆਰਥੀਆਂ ਅੰਦਰ ਕਿਤਾਬਾਂ ਅਤੇ ਸਾਹਿਤ ਦੀ ਚਿਣਗ ਪੈਦਾ ਕਰਦੇ ਹਨ ਅਤੇ ਕਿਤਾਬਾਂ ਪੜ੍ਹਨ ਦੀ ਰੂਚੀ ਨੂੰ ਪ੍ਰਬਲ ਕਰਦੇ ਹਨ। ਰਵਾਨਗੀ ਮੌਕੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਪ੍ਰੋ. ਹਰਜੀਤ ਸਿੰਘ, ਡਾ. ਜਤਿੰਦਰ ਕੁਮਾਰ, ਡਾ. ਦਲਵਿੰਦਰ ਸਿੰਘ ਅਤੇ ਪ੍ਰੋ. ਅਰਵਿੰਦਰ ਕੌਰ ਵੀ ਹਾਜ਼ਰ ਸਨ।
ਪੁਸਤਕ ਮੇਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਤੋਂ ਇਲਾਵਾ ਵੱਖ-ਵੱਖ ਪਬਲੀਕੇਸ਼ਨਸ ਆਰਸੀ, ਲਾਹੋਰ, ਕੈਲੀਬਰ, ਨਵਯੁੱਗ, ਗ੍ਰੈਅਸਨ ਅਤੇ ਹੋਰ ਪਬਲੀਕੇਸ਼ਨਸ ਵੱਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ। ਜਿਨਾਂ ਵਿੱਚ ਪੰਜਾਬੀ, ਅੰਗਰੇਜੀ ਅਤੇ ਹਿੰਦੀ ਸਾਹਿਤ ਨਾਲ ਸਬੰਧਤ ਹਰ ਵੰਨਗੀ ਦੀਆਂ ਪੁਸਤਕਾਂ ਸ਼ਾਮਲ ਸਨ। ਇਸ ਤੋਂ ਇਲਾਵਾ ਬਾਲ ਸਾਹਿਤ, ਧਾਰਮਿਕ ਸਾਹਿਤ, ਵੱਖ-ਵੱਖ ਮੁਕਾਬਲੇ ਦੀਆਂ ਪੁਸਤਕਾਂ, ਕੈਲੀਓਗ੍ਰਾਫੀ, ਪੇਂਟਿੰਗ, ਰਵਾਇਤੀ ਬੁਣਤੀ ਅਤੇ ਹਸਤਕਲਾ ਪ੍ਰਦਰਸ਼ਨੀ ਆਦਿ ਦੇ ਨਮੂਨੇ ਸ਼ਾਮਲ ਸਨ। ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਦੀਆਂ ਪੁਸਤਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪੁਸਤਕਾਂ ਖਰੀਦੀਆਂ।
ਮੇਲੇ ਦੌਰਾਨ ਸਾਹਿਤਕ ਮੰਚ ਵੀ ਸਜਾਇਆ ਗਿਆ ਜਿਸ ਵਿੱਚ ਵਿਸ਼ੇਸ਼ ਮਹਿਮਾਨ ਡਾ. ਜਸਵਿੰਦਰ ਸਿੰਘ, ਡਾ.ਬਲਦੇਵ ਸਿੰਘ ਚੀਮਾ, ਡਾ. ਕਿਰਪਾਲ ਕਜਾਕ ਸ਼ਾਮਲ ਸਨ। ਅੰਤ ਵਿੱਚ ਇੱਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਜਿਸਦਾ ਵਿਦਿਆਰਥੀਆਂ ਨੂੰ ਭਰਪੂਰ ਆਨੰਦ ਮਾਣਿਆ। ਇਸ ਮੌਕੇ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਦੇ ਉੱਘੇ ਵਿਦਵਾਨਾਂ ਨਾਲ ਮਿਲਣ ਦਾ ਮੌਕਾ ਵੀ ਮਿਲਿਆ। ਇਸ ਵਿੱਦਿਅਕ ਟੂਰ ਦੀ ਅਗਵਾਈ ਪੌਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਖਜਿੰਦਰ ਕੌਰ, ਪ੍ਰੋ. ਉਪਦੇਸ਼ਦੀਪ ਕੌਰ, ਪ੍ਰੋ. ਹਰਸਿਮਰਤ ਕੌਰ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਰਾਜਿੰਦਰ ਕੌਰ, ਪ੍ਰੋ. ਹਰਦੀਪ ਕੌਰ, ਡਾ. ਅਨੂ ਸ਼ਰਮਾ, ਪ੍ਰੋ. ਰਵਨੀਤ ਕੌਰ, ਪ੍ਰੋ. ਗੁਰਪ੍ਰੀਤ ਸਿੰਘ ਅਤੇ ਪ੍ਰੋ. ਸ਼ਮਿੰਦਰ ਕੌਰ ਨੇ ਕੀਤੀ।
Report On Educational Tour 2024-01-31
Click View Album