Mar112024
List All Events
Reunion of Old Students at Government College Ropar - 2024
ਸਰਕਾਰੀ ਕਾਲਜ ਰੋਪੜ ਵਿਖੇ ਮਿਲਾਪ - 2024 ਦੌਰਾਨ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ
ਪੁਰਾਣੇ ਵਿਦਿਆਰਥੀਆਂ ਨੇ ਕਾਲਜ ਵਿੱਚ ਬਿਤਾਏ ਯਾਦਗਾਰੀ ਪਲ਼ ਅਤੇ ਯਾਦਾਂ ਕੀਤੀਆਂ ਸਾਝੀਆਂ
ਰੂਪਨਗਰ, ਮਿਤੀ 11-03-2024 : ਜਿਲ੍ਹੇ ਦੀ ਸਿਰਮੌਰ ਵਿੱਦਿਅਕ ਸੰਸਥਾ ਸਰਕਾਰੀ ਕਾਲਜ ਰੋਪੜ ਵਿਖੇ ਓਲਡ ਸਟੂਡੈਂਟਸ ਐਸੋਸੀਏਸ਼ਨ ਦੇ ਚੀਫ ਪੈਟਰਨ ਕਮ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਕਨਵੀਨਰ ਡਾ. ਦਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਪ੍ਰੋਗਰਾਮ ‘ਮਿਲਾਪ-2024’ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਆਗਾਜ਼ ਕਾਲਜ ਸ਼ਬਦ ਨਾਲ ਹੋਇਆ ਅਤੇ ਉਦਘਾਟਨ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਸ਼ਮਾਂ ਰੌਸ਼ਨ ਕਰਕੇ ਕੀਤਾ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਪੁਰਾਣੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ 1945 ਤੋਂ ਸਥਾਪਤ ਇਸ ਵਿੱਦਿਅਕ ਸੰਸਥਾ ਦੀਆਂ ਅਹਿਮ ਪ੍ਰਾਪਤੀਆਂ ਸਬੰਧੀ ਜਾਣਕਾਰੀ ਦਿੱਤੀ। ਓ.ਐੱਸ.ਏ. ਪ੍ਰਧਾਨ ਪ੍ਰੋ. ਪ੍ਰਭਜੀਤ ਸਿੰਘ ਨੇ ਵਿਦਿਆਰਥੀ ਮਿਲਣੀ ਵਿੱਚ ਪਹੁੰਚੇ ਪੁਰਾਣੇ ਵਿਦਿਆਰਥੀਆਂ ਦੀ ਜਾਣ – ਪਛਾਣ ਕਰਵਾਈ ਅਤੇ ਸ. ਇੰਦਰਪਾਲ ਸਿੰਘ ਚੱਢਾ ਨੇ ਕਾਲਜ ਦੀ ਬਿਹਤਰੀ ਲਈ ਓ.ਐੱਸ.ਏ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਓ.ਐੱਸ.ਏ. ਦੇ ਪੈਟਰਨ ਡਾ. ਆਰ.ਐਸ. ਪਰਮਾਰ ਨੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਦੀ ਸ਼ਲਾਘਾ ਕੀਤੀ। ਪ੍ਰੋ. ਅਰਵਿੰਦਰ ਕੌਰ ਨੇ ਪੀ.ਪੀ.ਟੀ ਮਾਧਿਅਮ ਰਾਹੀਂ ਕਾਲਜ ਦੇ ਵੱਖ-ਵੱਖ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਇਹਨਾਂ ਨੂੰ ਪੂਰਾ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
ਵਿਦਿਆਰਥੀ ਮਿਲਣੀ ਵਿੱਚ ਕਾਲਜ ਦੇ ਪੁਰਾਣੇ ਵਿਦਿਆਰਥੀ ਸ਼੍ਰੀ ਹੁਸਨ ਲਾਲ, ਆਈ.ਏ.ਐੱਸ. (ਰਿਟਾ.), ਸ਼੍ਰੀ ਅਸ਼ੋਕ ਬਾਠ, ਆਈ.ਪੀ.ਐੱਸ. (ਰਿਟਾ.), ਸ਼੍ਰੀ ਅਮਰੇਸ਼ਵਰ ਸਿੰਘ, ਆਈ.ਆਰ.ਐੱਸ., ਪ੍ਰਿੰਸੀਪਲ (ਰਿਟਾ.) ਡਾ. ਜਸਵਿੰਦਰ ਸਿੰਘ, ਸ. ਭਾਗ ਸਿੰਘ ਡੀ.ਈ.ਓ (ਰਿਟਾ.), ਐਡਵੋਕੇਟ ਚੇਤਨ ਅਗਰਵਾਲ, ਇੰਜੀ. ਅਰੁਣ ਐਰੀ, ਵੀ.ਕੇ. ਦਿਵੇਦੀ, ਐਡਵੋਕੇਟ ਚਰਨਜੀਤ ਸਿੰਘ ਘਈ, ਪ੍ਰਿੰਸੀਪਲ (ਰਿਟਾ) ਭਗਵੰਤ ਕੌਰ, ਸ. ਗੁਰਦੀਪ ਸਿੰਘ ਬੜੈਚ, ਸ. ਧਰਮਪਾਲ ਆਹਲੂਵਾਲੀਆਂ, ਪ੍ਰਿੰ. ਹਰਮਿੰਦਰ ਕੌਰ ਜੱਗੀ, ਡਾ. ਰਾਮਪਾਲ ਸਿੰਘ, ਸ. ਹਰਿੰਦਰ ਸਿੰਘ ਗਿੱਲ, ਪ੍ਰੋ. ਪਿਆਰਾ ਸਿੰਘ, ਪ੍ਰੋ. ਬੀ.ਐੱਸ. ਸਤਿਆਲ, ਦਰਸ਼ਨ ਸਿੰਘ ਥਿੰਦ, ਸੋਹਨ ਲਾਲ ਵਰਮਾ, ਸ਼੍ਰੀ ਤਜਿੰਦਰ ਚੋਪੜਾ, ਸ. ਪਰਗਟ ਸਿੰਘ, ਸ. ਹਰਬੰਸ ਸਿੰਘ ਪੰਧੇਰ, ਕਰਨਲ ਇੰਦਰ ਸਿੰਘ ਥਿੰਦ, ਸ. ਹਰਬੀਰ ਸਿੰਘ ਸਹੋਤਾ, ਐਡਵੋਕੇਟ ਪਾਲ ਸਿੰਘ, ਸ਼੍ਰੀਮਤੀ ਸੰਗੀਤਾ ਸਿੰਗਲਾ, ਸ਼੍ਰੀ ਅਨਿਲ ਕੁਮਾਰ ਸਿੰਗਲਾ, ਸ਼੍ਰੀ ਹੁਸਨ ਲਾਲ, ਸ਼੍ਰੀ ਗਿਰਧਾਰੀ ਲਾਲ ਤੋਂ ਇਲਾਵਾ ਸਮੂਹ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਅਨੁਭਵ ਅਤੇ ਯਾਦਾਂ ਸਾਂਝੀਆਂ ਕੀਤੀਆਂ।
ਇਸ ਮੌਕੇ ਰੰਗਾ-ਰੰਗ ਪ੍ਰੋਗਰਾਮ ਵਿੱਚ ਕਾਲਜ ਦੇ ਵਿਦਿਆਰਥੀਆਂ ਵੱਲੋਂ ਕੋਰੀਓਗ੍ਰਾਫੀ, ਮਲਵਈ ਗਿੱਧਾ, ਅਤੇ ਭੰਗੜੇ ਦੀ ਖੁਬਸੂਰਤ ਪੇਸ਼ਕਾਰੀ ਕੀਤੀ ਗਈ। ਪੁਰਾਣੇ ਵਿਦਿਆਰਥੀ ਐਡਵੋਕੇਟ ਸਰਬਜੀਤ ਸਿੰਘ ਵੱਲੋਂ ਕਵਿਤਾ, ਬਲਜਿੰਦਰ ਕੌਰ ਵੱਲੋ ਗੀਤ, ਸੁਨੀਲ ਭਾਰਦਵਾਜ ਵੱਲੋਂ ਟੱਪੇ ਪੇਸ਼ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਡਾ. ਦਲਵਿੰਦਰ ਸਿੰਘ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਅਤੇ ਸ਼ਿਰਕਤ ਕਰਨ ਲਈ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ. ਹਰਜੀਤ ਸਿੰਘ, ਪ੍ਰੋ. ਮੀਨਾ ਕੁਮਾਰੀ ਸਮੂਹ ਸਟਾਫ ਮੈਂਬਰ ਤੋਂ ਇਲਾਵਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ, ਕਿਰਨਪ੍ਰੀਤ ਕੌਰ ਗਿੱਲ ਅਤੇ ਅਹਿਮ ਸਖ਼ਸ਼ੀਅਤਾਂ ਹਾਜ਼ਰ ਸਨ। ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ, ਪ੍ਰੋ. ਅਰਵਿੰਦਰ ਕੌਰ ਅਤੇ ਡਾ. ਜਤਿੰਦਰ ਕੁਮਾਰ ਨੇ ਕੀਤਾ।
ਫੋਟੋ : ਸਰਕਾਰੀ ਕਾਲਜ ਰੋਪੜ ਵਿਖੇ ਕਰਵਾਏ ਗਏ ਪ੍ਰੋਗਰਾਮ ਮਿਲਾਪ-2024 ਦੀਆਂ ਝਲਕੀਆਂ।
Reunion Of Old Students At Government College Ropar - 2024
Click View Album