Jun182024
List All Events
Scholarship distribution ceremony at Government College Ropar
ਸਰਕਾਰੀ ਕਾਲਜ ਰੋਪੜ ਵਿਖੇ ਵਜੀਫਾ ਵੰਡ ਸਮਾਰੋਹ
ਸਰਕਾਰੀ ਕਾਲਜ ਰਿਟਾਇਰਡ ਟੀਚਰ ਵੈਲਫੇਅਰ ਐਸੋਸੀਏਸ਼ਨ, ਪੰਜਾਬ ਵੱਲੋਂ 25 ਵਿਦਿਆਰਥੀਆਂ ਨੂੰ ਵਜੀਫਾ ਚੈੱਕ ਕੀਤੇ ਤਕਸੀਮ
ਰੂਪਨਗਰ, ਮਿਤੀ 18-06-2024, ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਸਰਕਾਰੀ ਕਾਲਜ ਰਿਟਾਇਰਡ ਟੀਚਰ ਵੈਲਫੇਅਰ ਐਸੋਸੇਏਸ਼ਨ, ਪੰਜਾਬ ਵੱਲੋਂ ਲੋੜਵੰਦ ਅਤੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਵਜੀਫੇ ਸਬੰਧੀ ‘ਵਜੀਫਾ ਫੰਡ ਸਮਾਰੋਹ’ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸਰਕਾਰੀ ਕਾਲਜ ਰਿਟਾਇਰਡ ਟੀਚਰ ਵੈਲਫੇਅਰ ਐਸੋਸੇਏਸ਼ਨ (ਪੰਜਾਬ) ਦੇ ਟ੍ਰਾਈਸਿਟੀ ਪ੍ਰਧਾਨ ਡਾ. ਸੰਤ ਸੁਰਿੰਦਰਪਾਲ ਸਿੰਘ ਅਤੇ ਸਟੇਟ ਪ੍ਰੈਸ ਸੈਕਟਰੀ ਪ੍ਰੋ. ਬੀ.ਐੱਸ. ਸਤਿਆਲ ਅਤੇ ਮੈਂਬਰ ਡਾ ਹਰਜਸ ਕੌਰ ਨੇ ਕਾਲਜ ਦੇ 25 ਵਿਦਿਆਰਥੀਆਂ ਨੂੰ ਵਜੀਫਾ ਚੈੱਕ ਤਕਸੀਮ ਕੀਤੇ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਆਏ ਮਹਿਮਾਨਾ ਨੂੰ ਜੀ ਆਇਆ ਕਿਹਾ ਅਤੇ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਡਾ. ਗੁਰਜੰਟ ਸਿੰਘ, ਅਤੇ ਪ੍ਰਧਾਨ ਪ੍ਰੋ. ਗੁਰਮੇਲ ਸਿੰਘ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਜਿਨਾਂ ਨੇ ਲੋੜਵੰਦ ਅਤੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ 2500 ਰੁਪਏ ਪ੍ਰਤੀ ਵਿਦਿਆਰਥੀ ਵਜੀਫਾ ਦੇ ਕੇ ਉਚੇਰੀ ਪੜ੍ਹਾਈ ਕਰਨ ਲਈ ਉਤਸ਼ਾਹਤ ਕੀਤਾ।
ਇਸ ਮੌਕੇ ਡਾ. ਸੰਤ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਰਕਾਰੀ ਕਾਲਜ ਰਿਟਾਇਰਡ ਟੀਚਰ ਵੈਲਫੇਅਰ ਐਸੋਸੀਏਸ਼ਨ, ਪੰਜਾਬ ਵੱਲੋਂ ਪੰਜਾਬ ਰਾਜ ਦੇ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਇਹ ਵਜੀਫਾ ਪ੍ਰਦਾਨ ਕੀਤਾ ਜਾਂਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਲਗਨ ਅਤੇ ਮਿਹਨਤ ਨਾਲ ਆਪਣੀ ਪੜ੍ਹਾਈ ਨੂੰ ਪੂਰਾ ਕਰਨ ਲਈ ਪ੍ਰੇਰਿਤ ਵੀ ਕੀਤਾ। ਪ੍ਰੋ. ਬੀ.ਐੱਸ. ਸਤਿਆਲ ਨੇ ਕਾਲਜ ਨਾਲ ਜੁੜੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਵਜੀਫਾ ਵੰਡ ਸਮਾਰੋਹ ਨੂੰ ਸਫ਼ਲ ਬਣਾਉਣ ਵਿੱਚ ਪ੍ਰੋ. ਉਪਦੇਸ਼ਦੀਪ ਕੌਰ, ਡਾ. ਅੰਨੂ ਸ਼ਰਮਾ ਅਤੇ ਪ੍ਰੋ. ਰਵਨੀਤ ਕੌਰ ਨੇ ਅਹਿਮ ਸਹਿਯੋਗ ਦਿੱਤਾ। ਕਾਲਜ ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ ਨੇ ਰਿਟਾਇਰਡ ਟੀਚਰ ਵੈਲਫੇਅਰ ਐਸੋਸੀਏਸ਼ਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ ਵੱਲੋਂ ਕੀਤਾ ਗਿਆ। ਇਸ ਮੌਕੇ ਕਾਲਜ ਕੌਂਸ਼ਲ ਮੈਂਬਰ ਪ੍ਰੋ. ਹਰਜੀਤ ਸਿੰਘ, ਡਾ. ਹਰਮਨਦੀਪ ਕੌਰ, ਪ੍ਰੋ. ਸਿਖਾ ਚੌਧਰੀ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਸ਼ਮਿੰਦਰ ਕੌਰ, ਡਾ. ਜਤਿੰਦਰ ਕੁਮਾਰ, ਪ੍ਰੋ. ਅਜੈ ਕੁਮਾਰ, ਅਤੇ ਪ੍ਰੋ. ਦੇਪਿੰਦਰ ਸਿੰਘ ਤੋਂ ਇਲਾਵਾ ਸਟਾਫ਼ ਮੈਂਬਰ ਵੀ ਹਾਜ਼ਰ ਸਨ।
ਫੋਟੋ : ਸਰਕਾਰੀ ਕਾਲਜ ਰਿਟਾਇਰਡ ਟੀਚਰ ਵੈਲਫੇਅਰ ਐਸੋਸੀਏਸ਼ਨ, ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਵਜੀਫਾ ਚੈੱਕ ਤਕਸੀਮ ਕੀਤੇ ਜਾਣ ਦਾ ਦ੍ਰਿਸ਼।
2024-06-18 Scholarship Distribution Ceremony At Government College Ropar
Click View Album