Mar202024

List All Events

Seven day NSS camp at Government College Ropar concluded
ਸਰਕਾਰੀ ਕਾਲਜ ਰੋਪੜ ਵਿਖੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਸਮਾਪਤ

ਜਸਕਰਨ ਸਿੰਘ ਤੇ ਰੁਮਾਨੀ ਸ਼ਰਮਾ ਬੈਸਟ ਵਲੰਟੀਅਰ ਵਜੋਂ ਸਨਮਾਨਤ

ਰੂਪਨਗਰ, ਮਿਤੀ 20-03-2024, ਪ੍ਰੋਗਰਾਮ ਕੋਆਰਡੀਨੇਟਰ ਕੌਮੀ ਸੇਵਾ ਯੋਜਨਾ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪਰਸਤੀ ਅਧੀਨ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਡਾ. ਦਲਵਿੰਦਰ ਸਿੰਘ, ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ ਪ੍ਰੋ. ਅਰਵਿੰਦਰ ਕੌਰ ਪ੍ਰੋ. ਰਵਨੀਤ ਕੌਰ ਅਤੇ ਸਹਾਇਕ ਪ੍ਰੋਗਰਾਮ ਅਫਸਰ ਪ੍ਰੋ. ਕੁਲਦੀਪ ਕੌਰ, ਪ੍ਰੋ. ਲਵਲੀਨ ਵਰਮਾ ਪ੍ਰੋ. ਡਿੰਪਲ ਧੀਰ, ਪ੍ਰੋ. ਮਨਪ੍ਰੀਤ ਸਿੰਘ ਅਤੇ ਪ੍ਰੋ. ਜਗਜੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਕਾਲਜ ਰੋਪੜ ਵਿਖੇ ਲਗਾਏ ਗਏ ਸੱਤ ਰੋਜਾ ਐਨ.ਐਸ.ਐਸ ਸਪੈਸ਼ਲ ਕੈਂਪ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਹ ਸਮਾਰੋਹ ਸ਼ਹੀਦ-ਏ-ਆਜਮ ਸ.ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਤਾ ਗਿਆ।

ਆਪਣੇ ਸਵਾਗਤੀ ਭਾਸ਼ਣ ਵਿੱਚ ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਾਡੇ ਅੱਜ ਦੇ ਮੁੱਖ ਮਹਿਮਾਨ ਆਪ ਯੁਵਕ ਸੇਵਾਵਾਂ ਨਾਲ ਜੁੜੇ ਰਹੇ ਹਨ, ਇਸ ਲਈ ਅੱਜ ਦੇ ਮੌਕੇ ਅਜਿਹੀ ਸ਼ਖਸੀਅਤ ਨੂੰ ਵਲੰਟੀਅਰਾਂ ਦੇ ਰੂਬਰੂ ਕਰਨਾ ਮਾਣ ਦੀ ਗੱਲ ਹੈ।

ਇਸ ਮੌਕੇ ਸ਼੍ਰੀ ਸੁਰਿੰਦਰ ਸੈਣੀ ਰਿਟਾਇਰਡ ਸਟੇਟ ਡਾਇਰੈਕਟਰ, ਪੰਜਾਬ ਅਤੇ ਚੰਡੀਗੜ੍ਹ ਰੀਜਨ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਆਪਣੇ ਸੰਬੋਧਨ ਵਿੱਚ ਸ਼੍ਰੀ ਸੈਣੀ ਨੇ ਵਿਦਿਆਰਥੀਆਂ ਨੂੰ ਕਿਹਾ ਕੀ ਇਹ ਸੱਤ ਰੋਜ਼ਾ ਕੈਂਪ ਤੁਹਾਡੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹੋਵੇਗਾ, ਇੱਥੋਂ ਜੋ ਕੁਝ ਵੀ ਸਿੱਖਿਆ ਹੈ, ਆਪਣੇ ਅਧਿਆਪਕਾ ਰਾਹੀਂ ਪ੍ਰਾਪਤ ਕੀਤਾ ਹੈ, ਉਹ ਸਮੁੱਚੀ ਜ਼ਿੰਦਗੀ ਤੁਹਾਡੀ ਅਗਵਾਈ ਕਰੇਗਾ। ਮੈਂ ਉਮੀਦ ਕਰਦਾ ਹਾਂ ਕਿ ਜੋ ਗੁਣ ਇਸ ਐਨ.ਐਸ.ਐਸ. ਕੈਂਪ ਰਾਹੀ ਤੁਹਾਡੇ ਅੰਦਰ ਪੈਦਾ ਹੋਏ ਹਨ, ਤੁਸੀਂ ਉਹਨਾਂ ਨੂੰ ਸਮਾਜ ਵਿੱਚ ਲੈ ਕੇ ਜਾਓਗੇ ਅਤੇ ਇੱਕ ਵਧੀਆ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਯੋਗਦਾਨ ਦਿਓਗੇ। ਸਮਾਗਮ ਦਾ ਆਰੰਭ ਵਲੰਟੀਅਰ ਵੀਨਾ ਅਤੇ ਉਸਦੇ ਸਾਥੀਆਂ ਵੱਲੋਂ ਐਨ.ਐਸ.ਐਸ. ਗੀਤ ਦੁਆਰਾ ਕੀਤਾ ਗਿਆ। ਉਪਰੰਤ ਐਨ.ਐਸ.ਐਸ. ਸੱਤ ਰੋਜ਼ਾ ਸਪੈਸ਼ਲ ਕੈਂਪ ਦੀ ਰਿਪੋਰਟ ਵੋਲੰਟੀਅਰ ਰਸ਼ਮੀ ਨੇ ਪੜੀ । ਵਿਦਿਆਰਥਣ ਰਜਨੀ, ਵੀਨਾ, ਕੋਮਲ, ਪੂਜਾ, ਸੁਖਦੀਪ, ਅਮਿਤ ਕੁਮਾਰ, ਅੰਤਰਲੀਨ ਕੌਰ, ਸੰਜਨਾ ਦੁੱਗਲ ਅਤੇ ਦਿਲਸ਼ਾਦ ਨੇ ਕਾਵਿ ਉਚਾਰਨ ਪੇਸ਼ ਕੀਤਾ।

ਮੁਸਕਾਨ, ਗੁਰਲੀਨ, ਨੇਹਾ, ਹਰਪ੍ਰੀਤ, ਅੰਮ੍ਰਿਤ, ਮਾਨਸੀ ਰਾਣਾ ਅਤੇ ਭਾਵਨਾ ਨੇ ਸ਼ਹੀਦ –ਏ- ਆਜ਼ਮ ਭਗਤ ਸਿੰਘ ਜੀ ਦੀ ਜੀਵਨੀ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਮੁਸਕਾਨ ਅਤੇ ਉਸਦੇ ਸਾਥੀਆਂ ਹਰਮਨਪ੍ਰੀਤ ਕੌਰ, ਸੌਰਵ ਅਤੇ ਆਕਾਸ਼ ਨੇ ਗੀਤਾਂ ਦੀ ਪੇਸ਼ਕਾਰੀ ਕੀਤੀ। ਸਮੂਹ ਡਾਂਸ ਵਿੱਚ ਮਨਸ਼ਾ ਅਤੇ ਉਸਦੇ ਸਾਥੀਆਂ ਨੇ ਪੇਸ਼ ਕੀਤਾ। ਸਮੁੱਚੇ ਸੱਤ ਦਿਨਾਂ ਦੇ ਆਧਾਰ ਤੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਲੰਟੀਅਰ ਜਸਕਰਨ ਸਿੰਘ ਅਤੇ ਰੂਮਾਨੀ ਸ਼ਰਮਾ ਨੂੰ ਬੈਸਟ ਵਲੰਟੀਅਰ ਵਜੋਂ ਸਨਮਾਨਿਤ ਕੀਤਾ ਗਿਆ ਅਤੇ ਨਨਵੀਰ ਸਿੰਘ ਨੂੰ ਸਭ ਤੋਂ ਕਾਮਾਂ ਅਤੇ ਸਾਊ ਵਲੰਟੀਅਰ ਦਾ ਸਨਮਾਨ ਦਿੱਤਾ ਗਿਆ।

ਸਾਰੇ ਗਰੁੱਪ ਲੀਡਰਾਂ ਨੂੰ ਟਰੋਫੀਆਂ ਅਤੇ ਸਮੂਹ ਵਲੰਟੀਅਰਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕਾਲਜ ਕਾਉਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ. ਮੀਨਾ ਕੁਮਾਰੀ ਤੋ ਇਲਾਵਾ ਰੈਡ ਰਿਬਨ ਕਲੱਬ ਦੇ ਕਨਵੀਨਰ ਡਾ. ਅਨੂ ਸ਼ਰਮਾ ਅਤੇ ਐਨ.ਸੀ.ਸੀ ਦੇ ਕੈਡਿਟ ਹਾਜ਼ਰ ਸਨ। ਇਹਨਾਂ ਤੋਂ ਇਲਾਵਾ ਕਾਲਜ ਦਾ ਸਮੁੱਚਾ ਸਟਾਫ ਹਾਜ਼ਰ ਰਿਹਾ। ਮੰਚ ਸਚਾਲਕ ਦੀ ਭੂਮਿਕਾ ਪ੍ਰੋ. ਲਵਲੀਨ ਵਰਮਾ ਅਤੇ ਪ੍ਰੋਫੈਸਰ ਡਿੰਪਲ ਧੀਰ ਨੇ ਬਖੂਬੀ ਨਿਭਾਈ, ਧੰਨਵਾਦੀ ਮਤਾ ਪ੍ਰੋਫੈਸਰ ਅਰਵਿੰਦਰ ਕੌਰ ਨੇ ਪੇਸ਼ ਕੀਤਾ।

Image from related Gallery Visit Event Gallery

Seven Day Nss Camp Concluded

Click View Album