Sep142024
List All Events
Talent hunt competition held
ਸਰਕਾਰੀ ਕਾਲਜ ਰੋਪੜ ਵਿਖੇ ਪ੍ਰਤਿਭਾ ਖੋਜ ਮੁਕਾਬਲਾ ਆਯੋਜਿਤ
ਵਿਦਿਆਰਥੀਆਂ ਦੀ ਪ੍ਰਤਿਭਾ ਦੀ ਪਰਖ ਕਰਨਾ ਅਤੇ ਚੋਣ ਕਰਨਾ ਸੀ ਉਦੇਸ਼
ਮਿਤੀ 14-09-2024, ਰੂਪਨਗਰ, ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਕਲਚਰਲ ਕੋਆਰਡੀਨੇਟਰ ਡਾ. ਨਿਰਮਲ ਸਿੰਘ ਬਰਾੜ, ਕੋ-ਕੋਆਰਡੀਨੇਟਰ ਡਾ. ਜਤਿੰਦਰ ਕੁਮਾਰ ਅਤੇ ਪ੍ਰੋ. ਅਰਵਿੰਦਰ ਕੌਰ ਦੀ ਅਗਵਾਈ ਹੇਠ ਸੈਸ਼ਨ 2024-25 ਦਾ ਪ੍ਰਤਿਭਾ ਖੋਜ ਮੁਕਾਬਲਾ ਆਯੋਜਿਤ ਕੀਤਾ ਗਿਆ। ਜਿਸਦਾ ਉਦੇਸ਼ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਪਰਖ ਕਰਨਾ ਅਤੇ ਉਹਨਾਂ ਦੀ ਪੰਜਾਬੀ ਯੂਨੀਵਸਿਟੀ ਪਟਿਆਲਾ ਦੇ ਰੋਪੜ-ਫਤਹਿਗੜ੍ਹ ਸਾਹਿਬ ਜ਼ੋਨ ਦੇ ਖੇਤਰੀ ਯੁਵਕ ਮੇਲੇ ਵਿੱਚ ਭਾਗ ਲੈਣ ਲਈ ਚੋਣ ਕਰਨਾ ਸੀ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਦੇਸ਼ਾ ਅਨੁਸਾਰ ਇਸ ਸਾਲ ਦਾ ਖੇਤਰੀ ਯੁਵਕ ਮੇਲਾ ਮਿਤੀ 13, 14, 15 ਅਕਤੂਬਰ, 2024 ਨੂੰ ਦੁਆਬਾ ਕਾਲਜ ਆੱਫ ਐਜੂਕੇਸ਼ਨ, ਘਟੌਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਸਭਿਆਚਾਰਕ ਆਈਟਮਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ । ਕਲਚਰਲ ਕੋਆਰਡੀਨੇਟਰ ਡਾ. ਨਿਰਮਲ ਸਿੰਘ ਬਰਾੜ ਨੇ ਦੱਸਿਆ ਕਿ ਖੇਤਰੀ ਯੁਵਕ ਮੇਲੇ ਵਿੱਚ ਵਿਦਿਆਰਥੀ ਸੰਗੀਤ ਕਲਾਵਾਂ, ਰੰਗਮੰਚੀ ਕਲਾਵਾਂ, ਭੰਗੜਾ, ਗਿੱਧਾ, ਕਲਾਸੀਕਲ ਡਾਂਸ, ਰਵਾਇਤੀ ਪਹਿਰਾਵਾ ਪ੍ਰਦਰਸ਼ਨੀ, ਸਾਹਿਤਕ ਕਲਾਵਾਂ ਅਤੇ ਕੋਮਲ ਕਲਾਵਾਂ ਅਧੀਨ ਲਗਭਗ 32 ਸਭਿਆਚਾਰਕ ਵੰਨਗੀਆਂ ਵਿੱਚ ਸ਼ਮੂਲੀਅਤ ਕਰਨਗੇ। ਉਹਨਾਂ ਨੇ ਦੱਸਿਆ ਕਿ ਇਹਨਾਂ ਆਈਟਮਾਂ ਦੀ ਤਿਆਰੀ ਲਈ ਪ੍ਰੋ.ਮੀਨਾ ਕੁਮਾਰੀ, ਪ੍ਰੋ. ਹਰਜੀਤ ਸਿੰਘ, ਪ੍ਰੋ. ਰਵਨੀਤ ਕੌਰ, ਡਾ. ਜਤਿੰਦਰ ਕੁਮਾਰ ਅਤੇ ਪ੍ਰੋ. ਅਰਵਿੰਦਰ ਕੌਰ ਬਤੌਰ ਕਨਵੀਨਰ ਵਿਦਿਆਰਥੀਆਂ ਨੂੰ ਅਗਵਾਈ ਪ੍ਰਦਾਨ ਕਰ ਰਹੇ ਹਨ। ਪ੍ਰਤਿਭਾ ਖੋਜ ਮੁਕਾਬਲੇ ਨੂੰ ਸਫ਼ਲ ਬਣਾਉਣ ਲਈ ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਡਾ. ਹਰਮਨਦੀਪ ਕੌਰ, ਪ੍ਰੋ. ਦੀਪੇਂਦਰ ਸਿੰਘ, ਪ੍ਰੋ. ਹਰਸਿਮਰਤ ਕੌਰ ਤੋਂ ਇਲਾਵਾ ਸਮੂਹ ਸਟਾਫ ਨੇ ਅਹਿਮ ਸਹਿਯੋਗ ਦਿੱਤਾ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸੁਖਜਿੰਦਰ ਕੌਰ, ਸਾਬਕਾ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਰ ਸਨ।
ਫੋਟੋ : ਪ੍ਰਤਿਭਾ ਖੋਜ ਮੁਕਾਬਲੇ ਦੀਆਂ ਝਲਕੀਆਂ।
2024-09-14 Talent Hunt Competition Held
Click View Album