Mar102023
List All Events
Government College Ropar's Special Achievement in Sports Player Jugraj Singh's selection for Dragon Boat World Cup Three players from the college won 11 medals in the 11th Dragon Boat
ਸਰਕਾਰੀ ਕਾਲਜ ਰੋਪੜ ਦੀ ਖੇਡਾਂ ਵਿੱਚ ਵਿਸ਼ੇਸ ਉਪਲਬਧੀ ਖਿਡਾਰੀ ਜੁਗਰਾਜ ਸਿੰਘ ਦੀ ਡਰੈਗਨ ਬੋਟ ਵਰਲਡ ਕੱਪ ਲਈ ਚੋਣ 11ਵੀਂ ਡਰੈਗਨ ਬੋਟ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਕਾਲਜ ਦੇ ਤਿੰਨ ਖਿਡਾਰੀਆਂ ਨੇ ਜਿੱਤੇ 11 ਮੈਡਲ
ਰੂਪਨਗਰ, ਮਿਤੀ 10-03-2023, ਸਰਕਾਰੀ ਕਾਲਜ ਰੋਪੜ ਦੇ ਖਿਡਾਰੀ ਜੁਗਰਾਜ ਸਿੰਘ ਨੇ 23-26 ਫਰਵਰੀ 2023 ਨੂੰ ਉੜੁੱਪੀ (ਕਰਨਾਟਕ) ਵਿਖੇ ਹੋਈ 11ਵੀਂ ਡਰੈਗਨ ਬੋਟ ਨੈਸ਼ਨਲ ਚੈਂਪੀਅਨਸ਼ਿਪ ਵਿੱਚ 1 ਗੋਲਡ ਮੈਡਲ, 4 ਸਿਲਵਰ ਮੈਡਲ ਅਤੇ 1 ਕਾਂਸੀ ਦਾ ਤਗਮਾ ਪ੍ਰਾਪਤ ਕਰਕੇ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿੱਚ ਕਾਲਜ ਦੇ ਯੋਗੇਸ਼ ਸਿੰਘ ਨੇ 2 ਸਿਲਵਰ ਮੈਡਲ ਅਤੇ ਨੇਹਾ ਕੁਮਾਰੀ ਨੇ 1 ਸਿਲਵਰ ਮੈਡਲ ਅਤੇ 2 ਕਾਂਸੇ ਦੇ ਤਗਮੇ ਪ੍ਰਾਪਤ ਕੀਤੇ ਹਨ। ਕਾਲਜ ਦੇ ਤਿੰਨ ਖਿਡਾਰੀਆਂ ਨੇ 11 ਮੈਡਲ ਪ੍ਰਾਪਤ ਕਰਕੇ ਕਾਲਜ ਦੇ ਇਤਿਹਾਸ ਵਿੱਚ ਨਵਾਂ ਮੁਕਾਮ ਹਾਸਲ ਕੀਤਾ ਹੈ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਇਹਨਾਂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਵਧਣ ਦੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ। ਕਾਲਜ ਪਹੁੰਚਣ ਤੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਤ ਵੀ ਕੀਤਾ ਗਿਆ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ ਨੇ ਦੱਸਿਆ ਕਿ ਖਿਡਾਰੀ ਜੁਗਰਾਜ ਸਿੰਘ ਦੀ ਮਈ, 2023 ਵਿੱਚ ਚੀਨ ਵਿਖੇ ਹੋ ਰਹੇ ਡਰੈਗਨ ਬੋਟ ਵਰਲਡ ਕੱਪ ਲਈ ਚੋਣ ਹੋਈ ਹੈ, ਜੋ ਕਿ ਕਾਲਜ ਦੀ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਉਪਲਬਧੀ ਹੈ ਅਤੇ ਜਿਲ੍ਹਾ ਰੂਪਨਗਰ ਲਈ ਮਾਣ ਵਾਲੀ ਗੱਲ ਹੈ। ਫੋਟੋ : ਡਰੈਗਨ ਬੋਟ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਕਾਲਜ ਪ੍ਰਬੰਧਕ