Mar112023

List All Events

A one-day national workshop on International Milt Year 2023 was organized at Government College Ropar




ਸਰਕਾਰੀ ਕਾਲਜ ਰੋਪੜ ਵਿਖੇ ਅੰਤਰ-ਰਾਸ਼ਟਰੀ ਮਿਲਟ ਸਾਲ 2023 ਸਬੰਧੀ ਇੱਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ

ਮਿਤੀ 11-03-2023, ਰੂਨਪਗਰ, ਅੰਤਰ-ਰਾਸ਼ਟਰੀ ਮਿਲਟ ਸਾਲ- 2023 ਸਬੰਧੀ ਮਨਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ, ਹੋਮ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਅਰਵਿੰਦਰ ਕੌਰ ਦੀ ਅਗਵਾਈ ਹੇਠ ਅਤੇ ਡਾ. ਪਰਮਵੀਰ ਸਿੰਘ, ਕਨਵੀਨਰ, ਇੰਡੀਅਨ ਸਾਇੰਸ ਕਾਗਰਸ ਐਸੋਸੀਏਸ਼ਨ (ਪਟਿਆਲਾ ਚੈਪਟਰ) ਦੇ ਵਿੱਤੀ ਸਹਿਯੋਗ ਨਾਲ ਇੱਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਪ੍ਰਧਾਨਗੀ ਮੰਡਲ, ਵੱਖ-ਵੱਖ ਬੁਲਾਰੇ ਅਤੇ ਸਖ਼ਸ਼ੀਅਤਾਂ ਨੂੰ ਜੀ ਆਇਆਂ ਨੂੰ ਕਿਹਾ। ਪ੍ਰਧਾਨਗੀ ਭਾਸ਼ਨ ਦਿੰਦਿਆ ਪ੍ਰੋਫੈਸਰ (ਡਾ.) ਪਰਮਵੀਰ ਸਿੰਘ ਨੇ ਕਿਹਾ ਕਿ ਅਨਾਜ਼ ਸਾਡੀ ਸਰੀਰਕ, ਸਮਾਜਿਕ ਅਤੇ ਮਾਨਸਿਕ ਜਿੰਦਗੀ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦਾ ਹੈ। ਪੌਸਟਿਕ ਖਾਣਾ, ਸਰੀਰਕ ਕਸਰਤ ਅਤੇ ਸਰੀਰ ਦੀ ਲੋੜ ਅਨੁਸਾਰ ਆਰਾਮ ਕਰਨਾ ਹੀ ਸੁਚੱਜੇ ਜੀਵਨ ਦਾ ਮੰਤਰ ਹੈ। ਕੁੰਜੀਵਤ ਭਾਸ਼ਣ ਦਿੰਦਿਆ ਡਾਇਟੀਸ਼ੀਅਨ ਰੀਮਾ ਭਾਟੀਆ, ਸਰਕਾਰੀ ਮੈਡੀਕਲ ਕਾਲਜ, ਸੈਕਟਰ-32, ਚੰਡੀਗੜ੍ਹ ਨੇ ਮੋਟੇ ਅਨਾਜ ਬਾਜਰਾ, ਰਾਗੀ, ਜੁਵਾਰ ਅਤੇ ਜੌਂ ਆਦਿ ਨੂੰ ਸੰਤੁਲਿਤ ਖੁਰਾਕ ਲਈ ਕਿਸ ਤਰ੍ਹਾ ਵਰਤਿਆ ਜਾਵੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਸਬੰਧੀ ਸਮਾਜ ਵਿੱਚ ਵੱਧ-ਤੋਂ-ਵੱਧ ਜਾਗਰੂਕਤਾ ਪੈਦਾ ਕਰਨ ਲਈ ਵੀ ਪ੍ਰੇਰਿਤ ਕੀਤਾ। ਪ੍ਰੋ. ਰਣਜੀਤ ਕੌਰ ਨੇ ਵਿਦਿਆਰਥੀਆਂ ਨੂੰ ਹੌਮ ਸਾਇੰਸ ਵਿਸ਼ੇ ਵਿੱਚ ਕਿੱਤਾ ਮੁਖੀ ਕੰਮਾਂ ਬਾਰੇ ਜਾਣਕਾਰੀ ਦਿੱਤੀ ਜਿਸ ਨਾਲ ਉਹ ਆਪਣਾ ਸਵੈ ਰੋਜਗਾਰ ਸ਼ੁਰੂ ਕਰ ਸਕਦੇ ਹਨ। ਵਰਕਸ਼ਾਪ ਵਿੱਚ ਮੋਟੇ ਅਨਾਜ ਸਬੰਧੀ ਸੂਚਨਾ ਪੱਤਰਿਕਾ ਵੀ ਰਲੀਜ ਕੀਤਾ ਗਿਆ।

ਵਰਕਸ਼ਾਪ ਦੇ ਕਨਵੀਨਰ ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਇਸ ਮੌਕੇ ਮਿਲਟਸ ਤੋਂ ਬਣੇ ਪਕਵਾਨਾਂ ਦਾ ਮੁਕਾਬਲਾ, ਪੋਸਟਰ ਮੇਕਿੰਗ, ਰੰਗੋਲੀ ਮੇਕਿੰਗ ਅਤੇ ਨਿਯੂਟਰੀਸ਼ੀਅਨ ਬੂਲੇਟਿਨ ਬੋਰਡ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ 17 ਕਾਲਜਾਂ ਦੇ ਲਗਭਗ 45 ਵਿਦਿਆਰਥੀਆਂ ਨੇ ਹਿੱਸਾ ਲਿਆ। ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ, ਸਰਟੀਫਿਕੇਟ ਅਤੇ ਕਿਤਾਬਾਂ ਦੇ ਕੇ ਸਨਮਾਨਤ ਕੀਤਾ ਗਿਆ। ਇਹਨਾਂ ਮੁਕਾਬਲਿਆਂ ਵਿੱਚ ਜਜਮੈਂਟ ਦੀ ਭੂਮਿਕਾ ਹੌਮ ਸਾਇਸ ਵਿਭਾਗ ਦੇ ਸਾਬਕਾ ਮੁਖੀ ਡਾ. ਜਸਬੀਰ ਕੌਰ, ਕਿਰਨਪ੍ਰੀਤ ਕੌਰ ਗਿੱਲ ਅਤੇ ਪ੍ਰੋ. ਰਣਜੀਤ ਕੌਰ ਨੇ ਨਿਭਾਈ। ਵਰਕਸ਼ਾਪ ਦੌਰਾਨ ਡਾਇਟੀਸ਼ੀਅਨ ਹਨਦੀਪ ਕੌਰ ਨੇ ਡਾਇਟ ਕਲੀਨਿਕ, ਮਨਜੀਤ ਸਿੰਘ ਅਤੇ ਮਾਨਸੀ ਨੇ ਫਿਟਨੈਸ ਕਲੀਨਿਕ, ਫਿਜਿਓਥਰੈਪਿਸਟ ਸੰਦੀਪ ਨੇਗੀ ਅਤੇ ਡਾ. ਮਲੂਕ ਸਿੰਘ ਨੇ ਫਿਜਿਓ ਕਲੀਨਿਕ ਵਿੱਚ ਸਰੀਰਕ ਤੰਦਰੁਸਤੀ ਲਈ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਪ੍ਰੋ. ਨਵਨੀਤ ਕੌਰ ਨੇ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਡਾ. ਨਿਰਮਲ ਬਰਾੜ ਨੇ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਪ੍ਰੋ. ਮੀਨਾ ਕੁਮਾਰੀ, ਪ੍ਰੋ. ਹਰਜੀਤ ਸਿੰਘ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜਰ ਸਨ। ਵਰਕਸ਼ਾਪ ਨੂੰ ਸਫਲ ਬਣਾਉਣ ਵਿੱਚ ਹੌਮ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਅਹਿਮ ਸਹਿਯੋਗ ਦਿੱਤਾ।



Image from related Gallery Visit Event Gallery

National Workshop On International Milit Year 2023

Click View Album