Mar142023
List All Events
Soni Goyal, (IIM, Ahmedabad) gave information to the students about the highway and journey of success under career guidance and counseling workshop at Government College Ropar.
ਸਰਕਾਰੀ ਕਾਲਜ ਰੋਪੜ ਵਿਖੇ ਕਿੱਤਾ ਅਗਵਾਈ ਅਤੇ ਕਾਉਂਸਲਿੰਗ ਵਰਕਸ਼ਾਪ ਤਹਿਤ ਸੋਨੀ ਗੋਇਲ,(ਆਈਆਈਐਮ ,ਅਹਿਮਦਾਬਾਦ)ਦੁਆਰਾ ਸਫਲਤਾ ਦੀ ਹਾਈਵੇ ਤੇ ਯਾਤਰਾ ਸਬੰਧੀ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ
ਮਿਤੀ 14-03-2023, ਰੂਪਨਗਰ, ਪੰਜਾਬ ਸਰਕਾਰ ਤੋਂ ਪ੍ਰਾਪਤ ਵਿੱਤੀ ਗ੍ਰਾਂਟ ਤਹਿਤ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਕਰੀਅਰ ਕਾਉਂਸਲਿੰਗ ਤੇ ਪਲੇਸਮੈਂਟ ਸੈੱਲ ਦੇ ਕਨਵੀਨਰ ਪ੍ਰੋ. ਅਰਵਿੰਦਰ ਕੌਰ ਦੀ ਅਗਵਾਈ ਹੇਠ ਸੱਤ ਰੋਜ਼ਾ ਕਿੱਤਾ ਅਗਵਾਈ ਅਤੇ ਕਾਉਂਸਲਿੰਗ ਵਰਕਸ਼ਾਪ ਤਹਿਤ ਵਿਦਿਆਰਥੀਆਂ ਨੂੰ ਸਫਲਤਾ ਦੀ ਹਾਈਵੇ ਤੇ ਯਾਤਰਾ ਸਬੰਧੀ ਵੱਖ-ਵੱਖ ਮੌਕੇ ਅਤੇ ਆਪਣੀ ਕਾਬਲੀਅਤ ਨੂੰ ਨਿਖਾਰਨ ਲਈ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਵਕਤਾ ਵੱਜੋਂ ਸੋਨੀ ਗੋਇਲ,(ਆਈਆਈਐਮ,ਅਹਿਮਦਾਬਾਦ) ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਉਹਨਾਂ ਨੂੰ ਜੀ ਆਇਆਂ ਕਿਹਾ ਅਤੇ ਗੁਲਦਸਤਾ ਦੇ ਕੇ ਸਨਮਾਨਤ ਵੀ ਕੀਤਾ।
ਸੋਨੀ ਗੋਇਲ ਜੀ ਨੇ ਵਿਦਿਆਰਥੀਆਂ ਨੂੰ ਹਰ ਕੰਮ 100%ਧਿਆਨ ਲੱਗਾ ਕੇ ਕਰਨ ਲਈ ਕਿਹਾ । ਓਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਛੋਟੇ ਛੋਟੇ ਕਦਮਾਂ ਨਾਲ ਹੀ ਸਕਸੈਸ ਦੀ ਹਾਈਵੇ ਦੀ ਯਾਤਰਾ ਸੰਭਵ ਹੈ।ਓਹਨਾ ਨੇ ਵਿਦਿਆਰਥੀਆਂ ਨੂੰ ਸਕਸੈਸ ਹਾਸਿਲ ਕਰਨ ਦੇ ਵੱਖ ਵੱਖ ਨੁਕਤੇ ਵੀ ਦੱਸੇ। ਵਿਦਆਰਥੀਆਂ ਨੇ ਇਹਨਾਂ ਦੇ ਨਾਲ ਬਹੁਤ ਖੁਲ ਕੇ ਸੰਵਾਦ ਵੀ ਰਾਚਾਇਆ ।ਮੰਚ ਸੰਚਾਲਨ ਡਾ. ਜਤਿੰਦਰ ਕੁਮਾਰ ਅਤੇ ਧੰਨਵਾਦ ਡਾ. ਨਿਰਮਲ ਸਿੰਘ ਬਰਾੜ ਨੇ ਕੀਤਾ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਪ੍ਰੋ. ਹਰਜੀਤ ਸਿੰਘ, ਪ੍ਰੋ. ਮੀਨਾ ਕੁਮਾਰੀ, ਡਾ. ਦਲਵਿੰਦਰ ਸਿੰਘ, ਪ੍ਰੋ. ਕੁਲਦੀਪ ਕੌਰ, ਪ੍ਰੋ. ਡਿੰਪਲ ਧੀਰ, ਡਾ. ਅਨੂੰ ਸ਼ਰਮਾਂ, ਪ੍ਰੋ. ਲਵਲੀਨ ਵਰਮਾਂ, ਡਾ. ਹਰਪ੍ਰੀਤ ਕੌਰ, ਡਾ. ਨੀਰੂ ਚੌਪੜਾ, ਪ੍ਰੋ. ਰੀਨਾ ਰਾਣੀ, ਪ੍ਰੋ. ਸੁਰਿੰਦਰ ਸਿੰਘ, ਪ੍ਰੋ. ਮਨਜਿੰਦਰ ਸਿੰਘ ਆਦਿ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।


Career Guidance And Counseling Workshops
Click View Album