Mar232023

List All Events

Shaheed-e-Azam at Government College Ropar. A warm tribute to Bhagat Singh, Rajguru, Sukhdev on the occasion of Martyrdom Day




ਸਰਕਾਰੀ ਕਾਲਜ ਰੋਪੜ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸ਼ਹੀਦੀ ਦਿਨ ਮੌਕੇ ਨਿੱਘੀ ਸ਼ਰਧਾਂਜਲੀ

ਮਿਤੀ 23-03-2023, ਰੂਪਨਗਰ, ਡਾਇਰੈਕਟਰ, ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੇ ਆਦੇਸ਼ ਅਨੁਸਾਰ ਸਰਕਾਰੀ ਕਾਲਜ ਰੋਪੜ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸ਼ਹੀਦੀ ਦਿਨ ਮੌਕੇ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ।ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ , ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਨੇ ਸ਼ਹੀਦਾਂ ਦੀ ਤਸਵੀਰ ਨੂੰ ਫੁੱਲ ਮਾਲ਼ਾ ਭੇਂਟ ਕੀਤੀਆਂ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦੇਸ਼ ਹਿੱਤ ਵਿਚ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਤਿਹਾਸ ਵਿਭਾਗ ਦੇ ਪ੍ਰੋ਼.ਮਨਜਿੰਦਰ ਸਿੰਘ ਨੇ ਆਜ਼ਾਦੀ ਲਈ ਸ਼ਹਾਦਤ ਦੇਣ ਵਾਲੇ ਯੋਧਿਆਂ ਦੀ ਜੀਵਨੀ ਅਤੇ ਕੁਰਬਾਨੀ ਤੇ ਚਾਨਣਾ ਪਾਇਆ।ਡਾ.ਨਿਰਮਲ ਸਿੰਘ ਬਰਾੜ ਨੇ ਆਪਣੀ ਕਵਿਤਾ ‘ਸਲਾਮ’ ਪੇਸ਼ ਕੀਤੀ ਅਤੇ ਡਾ. ਦਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਲਈ ਪ੍ਰੇਰਨਾ ਦਿੱਤੀ। ਵਿਦਿਆਰਥਣ ਹਰਵਿੰਦਰ ਕੌਰ, ਅਕ੍ਰਿਤੀ ਤਿਵਾੜੀ ਅਤੇ ਸਿਮਰਨ ਨੇ ਵੀ ਦੇਸ਼ ਲਈ ਕੁਰਬਾਨ ਹੋਣ ਵਾਲੇ ਯੋਧਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ. ਮੀਨਾ ਕੁਮਾਰੀ, ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਡਾ. ਜਤਿੰਦਰ ਕੁਮਾਰ, ਪ੍ਰੋ. ਸ਼ਮਿੰਦਰ ਕੌਰ ਤੋਂ ਇਲਾਵਾ ਪ੍ਰੋ. ਉਪਦੇਸ਼ਦੀਪ ਕੌਰ, ਪ੍ਰੋ. ਅਜੈ ਕੁਮਾਰ, ਪ੍ਰੋ. ਡਿੰਪਲ ਧੀਰ, ਪ੍ਰੋ.ਕੁਲਦੀਪ ਕੌਰ ਪ੍ਰੋ. ਚੰਦਰ ਗੁਪਤ ਪ੍ਰੋ. ਨਤਾਸ਼ਾ ਕਾਲੜਾ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਹਰਦੀਪ ਕੌਰ ਆਦਿ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।