Mar292023
List All Events
Exhibition of weather instruments on the occasion of World Meteorological Day at Government College Ropar
ਸਰਕਾਰੀ ਕਾਲਜ ਰੋਪੜ ਵਿਖੇ ਵਿਸ਼ਵ ਮੌਸਮ ਵਿਗਿਆਨ ਦਿਵਸ ਮੌਕੇ ਮੌਸਮੀ ਯੰਤਰਾਂ ਦੀ ਪ੍ਰਦਰਸ਼ਨੀ
ਮਿਤੀ 29-03-2023, ਰੂਪਨਗਰ : ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਜੌਗਰਫੀ ਵਿਭਾਗ ਦੇ ਮੁਖੀ ਪ੍ਰੋ. ਸ਼ਮਿੰਦਰ ਕੌਰ ਦੀ ਅਗਵਾਈ ਹੇਠ ਵਿਸ਼ਵ ਮੌਸ਼ਮ ਵਿਗਿਆਨ ਦਿਵਸ ਮੌਕੇ ਮੌਸਮੀ ਯੰਤਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਜੌਗਰਫੀ ਵਿਭਾਗ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਦਿਆਰਥੀ ਭੂਗੋਲ ਵਿਸ਼ੇ ਦੀ ਪੜ੍ਹਾਈ ਕਰਨ ਉਪਰੰਤ ਮੌਸਮ ਵਿਗਿਆਨ ਵਿੱਚ ਵੀ ਵੱਖ-ਵੱਖ ਅਹੁਦਿਆਂ ਤੇ ਆਪਣੇ ਰੁਜਗਾਰ ਦੇ ਮੌਕੇ ਹਾਸਲ ਕਰ ਸਕਦੇ ਹਨ। ਪ੍ਰੋ. ਸ਼ਮਿੰਦਰ ਕੌਰ ਨੇ ਵਿਸਵ ਮੌਸਮ ਵਿਗਿਆਨ ਦਿਵਸ ਦੇ ਥੀਮ ‘ਆਉਣ ਵਾਲੀਆਂ ਪੀੜ੍ਹੀਆਂ ਵਿੱਚ ਮੌਸਮ, ਜਲਵਾਯੂ ਅਤੇ ਪਾਣੀ ਦਾ ਭਵਿੱਖ’ ਤੇ ਚਾਨਣਾ ਪਾਇਆ। ਪ੍ਰੋ. ਰਣਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਖੇਤਰੀ ਕਾਰਜ ਨਾਲ ਸਬੰਧਿਤ ਯੰਤਰ ਚੁੰਬਕੀ ਸੁਈ, ਪਲੇਨ ਟੇਬਲ ਸਰਵੇਖਣ, ਪ੍ਰਿਜਮੈਟਿਕ ਕੰਪਾਸ, ਸੂਰਜੀ ਘੜੀ, ਫੀਤਾ ਅਤੇ ਜ਼ਰੀਬ ਆਦਿ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਡਿੰਪਲ ਧੀਰ ਨੇ ਪੀ.ਪੀ.ਟੀ. ਰਾਹੀਂ ਮੌਸਮ ਵਿਗਿਆਨ ਦਾ ਇਤਿਹਾਸ, ਭਾਰਤੀ ਮੌਸਮ ਵਿਗਿਆਨ ਕੇਂਦਰ ਅਤੇ ਮੌਸਮੀ ਯੰਤਰਾਂ ਬਾਰੇ ਵਿਸਥਾਰ ਪੁਰਵਕ ਚਾਨਣਾਂ ਪਾਇਆ। ਇਸ ਮੌਕੇ ਮੌਸਮੀ ਯੰਤਰਾਂ ਥਰਮਾ-ਮੀਟਰ, ਬੈਰੋਗਰਾਫ, ਬੈਰੋਮੀਟਰ, ਹਾਈਗ੍ਰੋਮੀਟਰ, ਰੇਨਗੇਜ਼, ਅਨੀਮੋਮੀਟਰ ਅਤੇ ਅਜ਼ਾਦੀ ਦੇ ਸਮੇਂ ਤੋਂ ਹੱਥਾਂ ਨਾਲ ਬਣੇ ਮੌਸਮੀ ਨਕਸ਼ਿਆਂ ਦੀ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਖੀ, ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕਰਕੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ. ਮੀਨਾ ਕੁਮਾਰੀ, ਪ੍ਰੋ. ਹਰਜੀਤ ਸਿੰਘ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ ਤੋਂ ਇਲਾਵਾ ਸੀਨੀਅਰ ਲੈਕਚਰ ਅਸਿਸਟੈਂਟ ਸ. ਰਣਜੀਤ ਸਿੰਘ, ਮਨਪ੍ਰੀਤ ਕੌਰ ਅਤੇ ਸਟਾਫ ਮੈਂਬਰ ਹਾਜ਼ਰ ਸਨ।
ਫੋਟੋ : ਮੌਸਮੀ ਵਿਗਿਆਨ ਦਿਵਸ ਮੌਕੇ ਲਗਾਈ ਗਈ ਪ੍ਰਦਰਸ਼ਨੀ ਦੀਆਂ ਝਲਕੀਆਂ
Exhibition Of Meteorological Instruments On The Occasion Of World Meteorological Day
Click View Album