Jun212023

List All Events

Government College Ropar Prof Anu Rani's research work Technique for converting news into sign language published for patent




ਸਰਕਾਰੀ ਕਾਲਜ ਰੋਪੜ ਦੀ ਪ੍ਰੋ. ਅਨੂੰ ਰਾਣੀ ਦਾ ਖੋਜ ਕਾਰਜ ‘ਖਬਰਾਂ ਨੂੰ ਸੰਕੇਤਿਕ ਭਾਸ਼ਾ ਵਿੱਚ ਬਦਲਣ ਦੀ ਤਕਨੀਕ’ ਪੈਟੇਂਟ ਲਈ ਪ੍ਰਕਾਸ਼ਿਤ

ਮਿਤੀ 21-06-2023, ਰੂਪਨਗਰ, ਸਰਕਾਰੀ ਕਾਲਜ ਰੋਪੜ ਦੇ ਕੰਪਿਊਟਰ ਵਿਭਾਗ ਵਿੱਚ ਸੇਵਾ ਨਿਭਾ ਰਹੀ ਅਸਿਸਟੈਂਟ ਪ੍ਰੋਫੈਸਰ ਅਨੂੰ ਰਾਣੀ ਦਾ ਖੋਜ ਕਾਰਜ ਪੈਟੇਂਟ ਲਈ ਪ੍ਰਕਾਸਿ਼ਤ ਹੋਇਆ ਹੈ, ਜੋ ਪੈਟੇਂਟ ਪ੍ਰਾਪਤੀ ਦੀ ਪ੍ਰਕਿਰਿਆ ਵਿੱਚ ਪਹਿਲਾ ਪੜਾਅ ਮੰਨਿਆ ਜਾਂਦਾ ਹੈ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਵਿਗਿਆਨ ਵਿਭਾਗ ਦੇ ਪ੍ਰੋ. ਵਿਸ਼ਾਲ ਗੋਇਲ ਅਤੇ ਡੀ.ਏ.ਵੀ. ਕਾਲਜ, ਜਲੰਧਰ ਦੇ ਡਾ. ਲਲਿਤ ਗੋਇਲ ਅਧੀਨ ‘ਖਬਰਾਂ ਨੂੰ ਸੰਕੇਤਕ ਭਾਸ਼ਾ ਵਿੱਚ ਬਦਲਣ ਦੀ ਤਕਨੀਕ’ ਵਿਸ਼ੇ ਤੇ ਖੋਜ ਕਾਰਜ ਕਰ ਰਹੀ ਹੈ। ਕਾਲਜ ਪ੍ਰਿੰਸੀਪਲ ਜਤਿੰਦਰ ਗਿੱਲ ਨੇ ਪ੍ਰੋ. ਅਨੂੰ ਰਾਣੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਕਾਲਜ ਦੇ ਵਾਈਸ ਪ੍ਰਿੰਸੀਪਲ ਅਤੇ ਐੱਚ.ਈ.ਆਈ.ਐੱਸ. ਵਿਭਾਗ ਦੇ ਸਕੱਤਰ ਡਾ. ਹਰਜਸ ਕੌਰ ਨੇ ਕਿਹਾ ਕਿ ਕਾਲਜ ਦੇ ਕੰਪਿਊਟਰ ਵਿਭਾਗ ਲਈ ਇੱਕ ਸ਼ਲਾਘਾਯੋਗ ਉਪਲਬਧੀ ਹੈ।

ਪ੍ਰੋ. ਅਨੂੰ ਰਾਣੀ ਨੇ ਦੱਸਿਆ ਕਿ ਉਸਦਾ ਇਹ ਕਾਰਜ ਖ਼ਬਰਾਂ ਨੂੰ ਆਪਣੇ ਆਪ ਐਨੀਮੇਟਿਡ ਵੀਡੀਓ ਪ੍ਰਣਾਲ਼ੀ ਰਾਹੀਂ ਸੰਕੇਤਕ ਭਾਸ਼ਾ ਵਿੱਚ ਤਬਦੀਲ ਕਰਨ ਦਾ ਤਕਨੀਕੀ ਢੰਗ ਲੱਭਣ ਨਾਲ ਜੁੜਿਆ ਹੈ। ਜਿਸ ਨਾਲ ਸੁਣਨ ਤੋਂ ਅਸਮਰੱਥ ਲੋਕਾਂ ਨੂੰ ਲਾਭ ਪਹੁੰਚ ਸਕਦਾ ਹੈ ਅਤੇ ਇਸ ਤਕਨੀਕ ਰਾਹੀਂ ਨਿਯਮਤ ਰੂਪ ਵਿੱਚ ਸੰਕੇਤਕ ਭਾਸ਼ਾ ਵਿੱਚ ਖ਼ਬਰਾਂ ਦੀ ਸਮੱਗਰੀ ਉਪਲਬਧ ਹੋ ਸਕਦੀ ਹੈ। ਉਹਨਾਂ ਵੱਲੋਂ ਮੁਲਾਂਕਣ ਦੌਰਾਨ ਡੈੱਫ ਐਂਡ ਬਲਾਈਂਡ ਸਕੂਲ, ਪਟਿਆਲਾ ਦਾ ਦੌਰਾ ਕੀਤਾ ਗਿਆ ਅਤੇ ਸੁਣਨ ਤੋਂ ਅਸਮਰਥ ਵਿਦਿਆਰਥੀਆਂ ਅਤੇ ਸਕੂਲ ਦੇ ਅਧਿਆਪਕਾਂ ਨਾਲ਼ ਸੰਵਾਦ ਰਚਾਇਆ ਗਿਆ। ਨਿਊਜ਼ ਟੈਲੀਕਾਸਟ ਸਿਸਟਮ ਦੀ ਜਾਂਚ ਲਈ ਲੋੜੀਂਦੇ ਵਾਕਾਂ ਦੀ ਚੋਣ ਵੱਖ-ਵੱਖ ਨਿਊਜ਼ ਚੈਨਲਾਂ ਡੀਡੀ ਨਿਊਜ਼ ਫਾਰ ਹੀਅਰਿੰਗ ਇੰਪੇਅਰਡ, ਆਈ.ਐੱਸ.ਐੱਚ ਨਿਊਜ਼, ਅਤੇ ਇੰਡੀਆ ਟੂਡੇ ਆਦਿ ਤੋਂ ਲਈ ਗਈ ਹੈ। ਫੋਟੋ : ਪ੍ਰੋ. ਅਨੂੰ ਰਾਣੀ ਨੂੰ ਵਧਾਈ ਦਿੰਦੇ ਹੋਏ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਅਤੇ ਕਾਲਜ ਪ੍ਰਬੰਧਕ।