Jan262024

List All Events

7-day workshops were organized from January 18 to January 24 to impart training in various skills




ਵਿੱਦਿਅਕ ਟੂਰ ਸਬੰਧੀ ਰਿਪੋਰਟ

26 ਜਨਵਰੀ ਰੂਪਨਗਰ
ਉਚੇਰੀ ਸਿੱਖਿਆ ਵਿਭਾਗ ,ਪੰਜਾਬ ਸਰਕਾਰ ਅਤੇ ਡਾਇਰੈਕਟੋਰੇਟ ਉਚੇਰੀ ਸਿੱਖਿਆ ਤੋਂ ਮਿਲੀ ਸਕਿੱਲ ਓਰੈਂਟਸ਼ੇਨ ਗਰਾਂਟ ਸਦਕਾ ਪ੍ਰਿੰਸੀਪਲ ਜਤਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਕਾਲਜ ਦੇ ਵਿਦਿਆਰਥੀਆਂ ਨੂੰ ਵੱਖ ਵੱਖ ਸਕਿਲਸ ਦੀ ਸਿਖਲਾਈ ਦੇਣ ਲਈ 18 ਜਨਵਰੀ ਤੋਂ 24 ਜਨਵਰੀ ਤਕ ਦੋ 7 ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀਆਂ ਗਈਆਂ।ਪਹਿਲੀ ਵਰਕਸ਼ਾਪ ਬੇਕਿੰਗ ਆਫ ਕੇਕਸ,ਕੂਕੀਜ਼ ਅਤੇ ਬ੍ਰੈੱਡ ਬਾਰੇ ਲਗਾਈ ਗਈ ।ਦੂਸਰੀ ਵਰਕਸ਼ਾਪ ਵਿਦਿਆਰਥਣਾਂ ਨੂੰ ਨੇਲ ਆਰਟ ਦਾ ਪਰਸਿਕਸ਼ਣ ਦੇਣ ਲਈ ਲਗਾਈ ਗਈ।ਇਹ ਦੋਨੋ ਵਰਕਸ਼ਾਪ ਹੋਮ ਸਾਇੰਸ ਵਿਭਾਗ ਵੱਲੋਂ ਕਰਵਾਈਆਂ ਗਈਆਂ।ਹੋਮ ਸਾਇੰਸ ਵਿਭਾਗ ਦੇ ਮੁਖੀ ਪ੍ਰੋ.ਅਰਵਿੰਦਰ ਕੌਰ ਨੇ ਦੱਸਿਆ ਕਿ ਇਹਨਾਂ ਵਰਕਸ਼ਾਪਾਂ ਵਿੱਚ ਲਗਭਗ 100 ਵਿਦਿਆਰਥੀਆਂ ਨੇ ਹੁਨਰ ਸਿਖਲਾਈ ਲਈ। ਬੇਕਰੀ ਦੀ ਸਿਖਲਾਈ ਪ੍ਰਸਿੱਧ ਬੇਕਰ ਸੰਯੋਗਿਤਾ ਗਜੇਂਦਰ ਸਿੰਘ ਨੇ ਦਿੱਤੀ ਜਿਸ ਵਿੱਚ ਵਿਦਿਆਰਥੀਆਂ ਨੇ ਵੱਖ ਵੱਖ ਕਿਸਮ ਦੇ ਕੇਕ ਬਣਾਉਣਾ, ਆਟੇ ਜੋਵਾਰ ਅਤੇ ਰਾਗੀ ਤੋਂ ਬਿਸਕੁਟ ਅਤੇ ਬ੍ਰੈੱਡ ਬਣਾਉਣਾ ਸਿੱਖਿਆ ਜਿਸ ਨਾਲ ਉਹ ਘਰ ਤੋਂ ਇਹ ਕੰਮ ਕਰ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਹਨ।

ਨੇਲ ਆਰਟ ਦਾ ਪਰਸਿਕਸ਼ਣ ਨੇਲ ਆਰਟਿਸਟ ਪਵਨਦੀਪ ਕੌਰ ਨੇ ਦਿੱਤਾ। ਓਹਨਾਂ ਨੇ ਦੱਸਿਆ ਕਿ ਇਹ ਸਕਿਲ ਨਾਲ ਵਿਦਿਆਰਥੀ ਆਪਣੇ ਖਾਲੀ ਸਮੇਂ ਵਿੱਚ ਇਸ ਹੁਨਰ ਨਾਲ ਪੜ੍ਹਾਈ ਦੇ ਨਾਲ ਨਾਲ ਇਕ ਉੱਦਮੀ ਦੇ ਤੌਰ ਤੇ ਸਥਾਪਿਤ ਹੋ ਸਕਦੇ ਨੇ। ਪ੍ਰਿੰਸੀਪਲ ਜਤਿੰਦਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਹੁਨਰ ਸਿੱਖ ਕੇ ਆਪਣਾ ਵਿਕਾਸ ਕਰਨ ਅਤੇ ਨਾਲ ਹੀ ਆਪਣੇ ਲਈ ਅਤੇ ਹੋਰਾਂ ਲਈ ਰੋਜ਼ਗਾਰ ਦੇ ਮੌਕੇ ਉਤਪੰਨ ਕਰਨ ਲਈ ਪ੍ਰੇਰਿਆ। ਓਹਨਾਂ ਨੇ ਇਸ ਮੌਕੇ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਚੇਰੀ ਸਿੱਖਿਆ ਵਿਭਾਗ ਵੱਲੋਂ ਮਿਲੀ ਵਿੱਤੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਹੁਨਰ ਸਿਖਲਾਈ ਦੇ ਮੌਕੇ ਪ੍ਰਤਾਪ ਹੋ ਰਹੇ ਹਨ ਜਿਸ ਨਾਲ ਓਹਨਾਂ ਦੇ ਹੁਨਰ ਚ ਵਾਧੇ ਦੇ ਨਾਲ ਨਾਲ ਸ਼ਸ਼ੀਅਤ ਦਾ ਵਿਕਾਸ ਵੀ ਹੋ ਰਿਹਾ ਹੈ। ਇਹਨਾਂ ਵਰਕਸ਼ਾਪ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਮੂਹ ਸਟਾਫ਼ ਨੇ ਭਰਭੂਰ ਯੋਗਦਾਨ ਦਿੱਤਾ ਅਤੇ ਆਪ ਵੀ ਸਿਖਲਾਈ ਲਿੱਤੀ ।

Image from related Gallery Visit Event Gallery

7-day Workshops Were Organized 2024-01-26

Click View Album