Dec022022

List All Events

Awareness Seminar and Essay Competition on Quality and Standards at Government College Rupnagar




ਸਰਕਾਰੀ ਕਾਲਜ ਰੂਪਨਗਰ ਵਿਖੇ ਕੁਆਲਿਟੀ ਅਤੇ ਸਟੈਂਡਰਡ ਵਿਸ਼ੇ ਤੇ ਜਾਗਰੂਕਤਾ ਸੈਮੀਨਾਰ ਅਤੇ ਲੇਖਣ ਮੁਕਾਬਲਾ

ਮਿਤੀ 02-12-2022, ਰੂਪਨਗਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰੀ ਕਾਲਜ ਰੂਪਨਗਰ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਬੀ.ਆਈ.ਐਸ. (ਬਿਊਰੋ ਆੱਫ ਇੰਡੀਅਨ ਸਟੈਂਡਰਡਸ) ਦੇ ਸਹਿਯੋਗ ਨਾਲ ਸਟੈਂਡਰਡ ਕਲੱਬ, ਬਾਇਓ ਸਾਇੰਸ ਅਤੇ ਸੀ.ਵੀ. ਰਮਨ ਸਾਇੰਸ ਸੁਸਾਇਟੀ ਵੱਲੋਂ ਕੁਆਲਿਟੀ ਅਤੇ ਸਟੈਂਡਰਡ ਵਿਸ਼ੇ ਤੇ ਜਾਗਰੂਕਤਾ ਸੈਮੀਨਾਰ ਅਤੇ ਲੇਖਣ ਮੁਕਾਬਲਾ ਆਯੋਜਿਤ ਕੀਤਾ ਗਿਆ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਪਭੋਗਤਾ ਨੂੰ ਅੱਜ ਦੇ ਸਮੇਂ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਵਿਦਿਆਰਥੀ ਇਸ ਜਾਗਰੂਕਤਾ ਵਿੱਚ ਵੱਡਾ ਰੋਲ ਅਦਾ ਕਰ ਸਕਦੇ ਹਨ।

ਮੁੱਖ ਵਕਤਾ ਸ਼੍ਰੀ ਕੁਸ਼ਾਗਰ ਜਿੰਦਲ, ਅਸਿਸਟੈਂਟ ਡਾਇਰੈਕਟਰ ਅਤੇ ਸਾਇੰਟਿਸਟ, ਸ਼੍ਰੀ ਵਿਕਸਿਤ ਕੁਮਾਰ, ਕੋਆਰਡੀਨੇਟਰ ਅਤੇ ਸਾਇੰਟਿਸਟ, ਬੀ.ਆਈ.ਐਸ. ਉੱਤਰੀ ਖੇਤਰ ਦਫਤਰ, ਚੰਡੀਗੜ੍ਹ ਨੇ ਵਿਦਿਆਰਥੀਆਂ ਨੂੰ ਵਸਤਾਂ ਦੇ ਸਟੈਂਡਰਡ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜਿਸ ਵਿੱਚ ਆਈ.ਐਸ.ਆਈ. ਅਤੇ ਬੀ.ਆਈ.ਐਸ. ਹੋਲਮਾਰਕ ਦੀ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਕਰਵਾਏ ਗਏ ਲੇਖ ਮੁਕਾਬਲੇ ਵਿਚ ਲਗਭਗ 50 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਜੇਤੂ ਵਿਦਿਆਰਥੀ ਨੀਤਾ ਜੋਸ਼ੀ, ਜੋਤੀ, ਰਮਨਦੀਪ ਕੌਰ, ਸਿਮਰਪ੍ਰੀਤ ਕੌਰ, ਰਵਜੋਤ ਕੌਰ, ਰਾਹੁਲ, ਜਸਪ੍ਰੀਤ ਸਿੰਘ, ਜਸਪਾਲ ਸਿੰਘ ਅਤੇ ਸਾਹਿਲ ਸੈਣੀ ਨੂੰ ਨਗਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸੈਮੀਨਾਰ ਦਾ ਮੰਚ ਸੰਚਾਲਨ ਪ੍ਰੋ. ਅਜੇ ਕੁਮਾਰ ਨੇ ਕੀਤਾ। ਪ੍ਰੋ. ਸਿਖਾ ਚੋਧਰੀ ਅਤੇ ਪ੍ਰੋ. ਸੁਰਿੰਦਰ ਸਿੰਘ ਨੇ ਸੈਮੀਨਾਰ ਨੂੰ ਸਫਲ ਬਣਾਉਣ ਵਿੱਚ ਅਹਿਮ ਸਹਿਯੋਗ ਦਿੱਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕਾਲਜ ਕੌਂਸਲ ਮੈਂਬਰ ਪ੍ਰੋ. ਮੀਨਾ ਕੁਮਾਰੀ, ਪ੍ਰੋ. ਹਰਜੀਤ ਸਿੰਘ, ਡਾ. ਨਿਰਮਲ ਸਿੰਘ ਤੋਂ ਇਲਾਵਾ ਪ੍ਰੋ. ਬੂਸ਼ਰਾ ਖਾਨਮ, ਪ੍ਰੋ. ਪੂਜਾ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਰਾਜਵੀਰ ਕੌਰ, ਪ੍ਰੋ. ਮਨਜਿੰਦਰ ਸਿੰਘ, ਐਸ.ਐਲ.ਏ. ਕਰਮਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।