Jun302023

List All Events

Government College Ropar hosted its convocation for the academic year 2021–2022




ਸਰਕਾਰੀ ਕਾਲਜ ਰੋਪੜ ਵਿਖੇ ਵਿੱਦਿਅਕ ਸੈਸ਼ਨ 2021-22 ਦਾ ਡਿਗਰੀ ਵੰਡ ਸਮਾਰੋਹ

ਪੰਜਾਬੀ ਆਪਣਾ ਭਵਿੱਖ ਪੰਜਾਬ ਵਿੱਚ ਰਹਿ ਕੇ ਆਪ ਸੋਚਣ : ਪ੍ਰੋਫੈਸਰ ਅਰਵਿੰਦ

ਰੂਨਪਗਰ, ਮਿਤੀ 30-06-2023, ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਦੀ ਸਰਪ੍ਰਸਤੀ ਅਤੇ ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ ਦੀ ਅਗਵਾਈ ਹੇਠ ਵਿੱਦਿਅਕ ਸੈਸ਼ਨ 2021-22 ਦਾ ਡਿਗਰੀ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪ੍ਰੋਫੈਸਰ ਅਰਵਿੰਦ ਮਾਨਯੋਗ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਗਮ ਦਾ ਆਗਾਜ਼ ਸ਼ਮਾ ਰੌਸ਼ਨ ਕਰਕੇ ਕੀਤਾ। ਪ੍ਰੋਫੈਸਰ ਅਰਵਿੰਦ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਪੰਜਾਬੀਆਂ ਨੂੰ ਆਪਣਾ ਭਵਿੱਖ ਪੰਜਾਬ ਵਿੱਚ ਰਹਿ ਕੇ ਆਪ ਸੋਚਣਾ ਚਾਹੀਦਾ ਹੈ। ਉਹਨਾਂ ਨੇ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਵਿੱਚ ਵੱਡੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ ਅਤੇ ਇਸ ਤੋਂ ਬਾਅਦ ਪੈਦਾ ਹੋਈਆਂ ਚੁਣੌਤੀਆਂ ਦੇ ਹੱਲ ਲਈ ਸਿਰ ਜੋੜ ਕੇ ਬੈਠਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਇਸ ਮੌਕੇ ਬੋਲਦਿਆਂ ਉਹਨਾਂ ਨੇ ਕਿਹਾ ਕੇ ਵਿਸ਼ਵ ਪੱਧਰੀ ਉਚੇਰੀ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰੀ ਵਿੱਦਿਅਕ ਸੰਸਥਾਵਾਂ ਨੂੰ ਮਜਬੂਤ ਕਰਨਾ ਹੋਵੇਗਾ। ਉਹਨਾਂ ਚੇਤਨ ਸਮਾਜ ਲਈ ਅਜੋਕੇ ਦੌਰ ਵਿੱਚ ਨਾਰੀ ਸ਼ਕਤੀ ਦੀ ਵੱਧ ਰਹੀ ਭੂਮਿਕਾ ਦੀ ਵੀ ਪ੍ਰੋੜ੍ਹਤਾ ਕੀਤੀ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਨੇ ਮੁੱਖ ਮਹਿਮਾਨ ਜੀ ਦੀ ਸਖ਼ਸ਼ੀਅਤ ਨਾਲ ਜਾਣ-ਪਛਾਣ ਕਰਵਾਉਂਦਿਆ ਕਿਹਾ ਕਿ ਦੁਨੀਆਂ ਦੀ ਨਾਮਵਰ ਸਖ਼ਸ਼ੀਅਤ ਵੱਲੋਂ ਸਾਡੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਾ ਸਾਡੇ ਲਈ ਮਾਣ ਵਾਲੀ ਗੱਲ਼ ਹੈ ਅਤੇ ਕਾਲਜ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਬਾਰੇ ਰਿਪੋਰਟ ਵੀ ਪੇਸ਼ ਕੀਤੀ। ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ ਨੇ ਸਭ ਦਾ ਧੰਨਵਾਦ ਕੀਤਾ।

ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ ਨੇ ਦੱਸਿਆ ਕਿ ਡਿਗਰੀ ਵੰਡ ਸਮਾਰੋਹ ਦੌਰਾਨ ਸੈਸ਼ਨ 2021-22 ਦੇ ਬੀ.ਏ. 128, ਬੀ.ਐਸ.ਸੀ. (ਮੈਡੀਕਲ / ਨਾਨ ਮੈਡੀਕਲ) 107, ਕਾਮਰਸ 63, ਬੀ.ਸੀ.ਏ. 09, ਐਮ.ਏ. (ਪੰਜਾਬੀ / ਅੰਗਰੇਜੀ / ਰਾਜਨੀਤੀ ਸ਼ਾਸਤਰ) 11 ਦੇ ਕੁੱਲ 318 ਵਿਦਿਆਰਥੀਆਂ ਨੂੰ ਡਿਗਰੀ ਪ੍ਰਦਾਨ ਕੀਤੀ ਗਈ ਹੈ। ਇਸ ਮੌਕੇ ਲੈਮਰਿਨ ਟੈੱਕ ਸਕਿੱਲਜ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਕਾਲਜ ਦੇ ਸਾਬਕਾ ਪ੍ਰੋ. ਬੀ.ਐਸ. ਸਤਿਆਲ, ਡਾ. ਰੁਪਿੰਦਰ ਕੌਰ, ਸ਼੍ਰੀਮਤੀ ਹਰਿੰਦਰ ਸੈਣੀ, ਐਡਵੋਕੇਟ ਚਰਨਜੀਤ ਸਿੰਘ ਘਈ ਅਤੇ ਜਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਕਰਨ ਮਹਿਤਾ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਪ੍ਰੋਫੈਸਰ ਅਰਵਿੰਦ ਨੇ ਕਾਲਜ ਮੈਗਜ਼ੀਨ ‘ਸ਼ਿਵਾਲਿਕ’ 2022-23 ਨੂੰ ਵੀ ਰਲੀਜ਼ ਕੀਤਾ। ਇਸ ਮੌਕੇ ਕਾਲਜ ਦੇ ਸਾਬਕਾ ਪ੍ਰੋਫੈਸਰ (ਡਾ.) ਜਗਜੀਤ ਸਿੰਘ, ਪ੍ਰੋ. ਸਰਬਜੀਤ ਕੌਰ, ਡਾ. ਜਸਬੀਰ ਕੌਰ, ਲਾਇਬ੍ਰੇਰੀਅਨ ਹਰਦਰਸ਼ਨ ਕੌਰ ਤੋਂ ਇਲਾਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਸੁਰਿੰਦਰ ਸਿੰਘ, ਸ਼੍ਰੀਮਤੀ ਕਿਰਨਪ੍ਰੀਤ ਕੌਰ ਗਿੱਲ, ਸ਼ਹਿਰ ਦੇ ਪਤਵੰਤੇ ਅਤੇ ਪ੍ਰੈਸ ਦੇ ਨੁਮਾਇੰਦੇ ਹਾਜ਼ਰ ਸਨ। ਇਸ ਸਮਾਰੋਹ ਨੂੰ ਸਫਲ ਬਨਾਉਣ ਲਈ ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ. ਹਰਜੀਤ ਸਿੰਘ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ ਤੋਂ ਇਲਾਵਾ ਕਾਲਜ ਦੇ ਸਮੂਹ ਟੀਚਿੰਗ ਸਟਾਫ ਅਤੇ ਨਾਨ ਟੀਚਿੰਗ ਸਟਾਫ ਨੇ ਅਹਿਮ ਰੋਲ ਅਦਾ ਕੀਤਾ। ਮੰਚ ਸੰਚਾਲਨ ਪ੍ਰੋ. ਅਰਵਿੰਦਰ ਕੌਰ, ਪ੍ਰੋ. ਡਿੰਪਲ ਧੀਰ, ਪ੍ਰੋ. ਹਰਦੀਪ ਕੌਰ, ਪ੍ਰੋ. ਲਵਲੀਨ ਵਰਮਾਂ ਨੇ ਕੀਤਾ। ਫੋਟੋ : ਡਿਗਰੀ ਵੰਡ ਸਮਾਰੋਹ ਦੀਆਂ ਝਲਕੀਆਂ

Image from related Gallery Visit Event Gallery

Convocation 2021-22

Click View Album