Jun142023

List All Events

Green and energy audit was conducted at Government College Ropar




ਸਰਕਾਰੀ ਕਾਲਜ ਰੋਪੜ ਵਿਖੇ ਗ੍ਰੀਨ ਅਤੇ ਐਨਰਜੀ ਆਡਿਟ ਕਰਵਾਇਆ ਗਿਆ

ਮਿਤੀ 14-06-2023, ਰੂਪਨਗਰ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਲਜਾਂ ਦੀ ਨੈਕ ਏਕਰੀਡੀਟੇਸ਼ਨ ਦੀ ਪਾਲਣਾ ਹਿੱਤ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ‘ਇੰਟਰਨਲ ਕੁਆਲਿਟੀ ਐਸ਼ੋਰੈਂਸ਼ ਸੈੱਲ’ ਦੇ ਕੋਆਰਡੀਨੇਟਰ ਡਾ. ਹਰਜਸ ਕੌਰ ਦੀ ਅਗਵਾਈ ਹੇਠ ਗ੍ਰੀਨ ਅਤੇ ਐਨਰਜੀ ਆਡਿਟ ਕਰਵਾਇਆ ਗਿਆ। ਜਿਸ ਦਾ ਉਦੇਸ਼ ਯੂਨਾਇਟਿਡ ਨੈਸ਼ਨ ਦੁਆਰਾ ‘ਹੰਡਣਸਾਰ ਵਾਤਾਵਰਣ’ ਲਈ ਦਿੱਤੇ ਗਏ ਟੀਚਿਆਂ ਅਨੁਸਾਰ ਵਾਤਾਵਰਣ ਦੀ ਸੰਭਾਲ ਅਤੇ ਐਨਰਜੀ ਦੀ ਬੱਚਤ ਕਰਨਾ ਹੈ। ਗੁਲਜ਼ਾਰ ਗਰੁੱਪ ਆੱਫ ਇੰਸਟੀਚਿਊਟਸ, ਖੰਨਾ ਦੀ ਟੀਮ ਦੇ ਚੇਅਰਮੈਨ ਡਾ. ਸਰਬਜੀਤ ਕੌਸਲ, ਮੈਂਬਰ ਇੰਜੀਨੀਅਰ ਮੋਹਿਤ ਜੰਬੋ, ਭਾਰਤ ਭੂਸ਼ਨ ਅਤੇ ਗੁਰਵਿੰਦਰ ਸਿੰਘ ਨੇ ਇਸ ਉਦੇਸ਼ ਦੇ ਮੁਲਾਂਕਣ ਲਈ ਕਾਲਜ ਦਾ ਦੌਰਾ ਕੀਤਾ। ਟੀਮ ਵੱਲੋਂ ਕਾਲਜ ਕੈਂਪਸ, ਹੋਸਟਲ ਅਤੇ ਖੇਡ ਮੈਦਾਨ ਵਿਖੇ ਹਰਿਆ ਭਰਿਆ ਵਾਤਾਵਰਣ, ਇਮਾਰਤ ਵਿੱਚ ਸੀ.ਐੱਫ.ਐੱਲ. ਲਾਈਟਾਂ ਅਤੇ ਰੌਸ਼ਨੀ ਦੇ ਪ੍ਰਬੰਧਾਂ ਦਾ ਜਾਇਜਾ ਲਿਆ। ਟੀਮ ਨੇ ਗ੍ਰੀਨ ਅਤੇ ਐਨਰਜੀ ਦੇ ਵੱਖ-ਵੱਖ ਪੱਖਾਂ ਨੂੰ ਘੋਖਣ ਉਪਰੰਤ ਸੰਸਥਾ ਦੀ ਸ਼ਲਾਘਾ ਕੀਤੀ ਅਤੇ ਆਪਣੇ ਵਡਮੁੱਲੇ ਸੁਝਾਅ ਦਿੱਤੇ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਆਈ ਟੀਮ ਦਾ ਧੰਨਵਾਦ ਕੀਤਾ ਅਤੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਸ਼ਲਾਘਾ ਕੀਤੀ। ਆਈ.ਕਿਯੂ.ਏ.ਸੀ. ਦੇ ਕੋ-ਕੋਆਰਡੀਨੇਟਰ ਪ੍ਰੋ. ਅਰਵਿੰਦਰ ਕੌਰ ਨੇ ਆਡਿਟ ਲਈ ਵੱਖ-ਵੱਖ ਰਿਪੋਰਟਾ ਤਿਆਰ ਕਰਨ, ਟੀਮ ਨਾਲ ਤਾਲ-ਮੇਲ ਕਰਨ, ਲੋੜੀਂਦਾ ਅੰਕੜਾ ਮੁਹੱਈਆ ਕਰਵਾਉਣ ਅਤੇ ਐਨਰਜੀ ਆਡਿਟ ਦੇ ਕਨਵੀਨਰ ਪ੍ਰੋ. ਦੀਪੇਂਦਰ ਸਿੰਘ ਨੇ ਅਹਿਮ ਰੋਲ ਅਦਾ ਕੀਤਾ। ਗ੍ਰੀਨ ਆਡਿਟ ਲਈ ਕਾਲਜ ਦੇ ਫਲੋਰਾ ਅਤੇ ਫੋਨਾ ਦਾ ਮੁਲਾਂਕਣ ਬਾਟਨੀ ਵਿਭਾਗ ਦੇ ਪ੍ਰੋ. ਸ਼ਿਖਾ ਚੋਧਰੀ ਅਤੇ ਪੂਜਾ ਵਰਮਾ ਨੇ ਕੀਤਾ। ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ. ਹਰਜੀਤ ਸਿੰਘ, ਪ੍ਰੋ. ਮੀਨਾ ਕੁਮਾਰੀ ਤੋਂ ਇਲਾਵਾ, ਕੌਮੀ ਸੇਵਾ ਯੋਜਨਾਂ ਦੇ ਪ੍ਰੋਗਰਾਮ ਅਫ਼ਸਰ ਡਾ. ਦਲਵਿੰਦਰ ਸਿੰਘ, ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ ਅਤੇ ਕੋਰ ਟੀਮ ਦੇ ਮੈਂਬਰ ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਕੁਲਵਿੰਦਰ ਕੌਰ ਨੇ ਗ੍ਰੀਨ ਅਤੇ ਐਨਰਜੀ ਆਡਿਟ ਲਈ ਅਹਿਮ ਭੂਮਿਕਾ ਨਿਭਾਈ । ਫੋਟੋ : ਗ੍ਰੀਨ ਅਤੇ ਐਨਰਜੀ ਆਡਿਟ ਲਈ ਕਾਲਜ ਕੈਂਪਸ ਦਾ ਦੌਰਾ ਕਰਦੇ ਹੋਏ ਟੀਮ ਮੈਂਬਰ।

Image from related Gallery Visit Event Gallery

Green And Energy Audit Was Conducted At Government College Ropar

Click View Album