Mar072023

List All Events

Impressive event dedicated to International Women's Day at Government College Ropar




ਸਰਕਾਰੀ ਕਾਲਜ ਰੋਪੜ ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ

ਡਾ. ਹਰਜਸ ਕੌਰ ਨੂੰ ਅਚੀਵਰ ਆੱਫ ਦਾ ਡੇ ਦੇ ਸਨਮਾਨ ਨਾਲ ਨਿਵਾਜਿਆ

ਮਿਤੀ 07-03-2022, ਰੂਪਨਗਰ, ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਵੂਮੈਨ ਸੈੱਲ ਦੇ ਕਨਵੀਨਰ ਪ੍ਰੋ. ਮੀਨਾ ਕੁਮਾਰੀ, ਕੋ-ਕਨਵੀਨਰ ਪ੍ਰੋ. ਸ਼ਮਿੰਦਰ ਕੌਰ, ਮੈਂਬਰ ਡਾ. ਹਰਮਨਦੀਪ ਕੌਰ, ਪ੍ਰੋ. ਰਿਤੂ ਸਚਦੇਵਾ, ਪ੍ਰੋ. ਲਵਲੀਨ ਵਰਮਾਂ, ਪ੍ਰੋ. ਨਤਾਸ਼ਾ ਕਾਲੜਾ, ਪ੍ਰੋ. ਕਰੁਣਾ ਚੌਧਰੀ, ਪ੍ਰੋ. ਨਵਜੋਤ ਕੌਰ, ਪ੍ਰੋ. ਕੀਰਤੀ ਭਾਗੀਰਥ, ਪ੍ਰੋ. ਆਗਿਆਪਾਲ ਕੌਰ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕਾਲਜ ਦੀ ਪੁਰਾਣੀ ਵਿਦਿਆਰਥਣ ਅਮ੍ਰਿਤਦੀਪ ਕੌਰ, ਪੀ.ਸੀ.ਐੱਸ, ਸਟੇਟ ਟੈਕਸ ਅਫ਼ਸਰ, ਮੋਹਾਲੀ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਉਚੇਚੇ ਤੌਰ ਤੇ ਪ੍ਰਿੰਸੀਪਲ (ਰਿਟਾ.) ਡਾ. ਹਰਬੰਸ ਕੌਰ ਰਾਏ, ਪ੍ਰਿੰਸਪੀਲ (ਰਿਟਾ.) ਗੁਰਵਿੰਦਰ ਕੌਰ ਸੋਢੀ, ਪ੍ਰਿੰਸੀਪਲ (ਰਿਟਾ.), ਡਾ. ਸੁਖਜਿੰਦਰ ਕੌਰ ਭੱਠਲ, ਪ੍ਰਿੰਸੀਪਲ (ਰਿਟਾ.) ਸਵਿਤਾ ਸ਼ਰਮਾ ਅਤੇ ਸਮਾਜ ਸੇਵਾ ਵਿੱਚ ਸਟੇਟ ਅਵਾਰਡੀ ਅਤੇ ਰੈੱਡ ਕਰਾਸ ਸੁਸਾਇਟੀ ਰੂਪਨਗਰ ਦੇ ਪੈਟਰਨ ਕਿਰਨਪ੍ਰੀਤ ਕੌਰ ਗਿੱਲ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਸਮੂਹ ਸ਼ਖ਼ਸ਼ੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਥੀਮ ਤੇ ਵਿਸਥਾਰ ਸਹਿਤ ਚਾਨਣਾਂ ਪਾਇਆ। ਮੁੱਖ ਵਕਤਾ ਅਮ੍ਰਿਤਦੀਪ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ, ਕਿ ਅੱਜ ਦੇ ਯੁੱਗ ਵਿੱਚ ਉਹਨਾਂ ਨੂੰ ਅੱਗੇ ਵਧਣ ਲਈ ਅਹਿਮ ਮੌਕੇ ਪ੍ਰਾਪਤ ਹੋ ਰਹੇ ਹਨ। ਮਹਿਲਾ ਸ਼ਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਹੀ ਦਿਸ਼ਾ ਦੀ ਪਹਿਚਾਣ ਕਰਕੇ ਅੱਗੇ ਵਧਣ ਦਾ ਯਤਨ ਕਰੇ। ਇਸ ਮੌਕੇ ਸਮੂਹ ਵਕਤਾ ਨੇ ਆਪਣੇ ਨਿੱਜੀ ਅਨੁਭਵ ਵਿਦਿਆਰਥਣਾ ਨਾਲ ਸਾਂਝੇ ਕਰਦੇ ਹੋਏ ਮਹਿਲਾ ਸ਼ਕਤੀ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ਅਤੇ ਅੱਗੇ ਵਧਣ ਦੇ ਮੌਕਿਆਂ ਦੀ ਜਾਣਕਾਰੀ ਦਿੰਦਿਆ ਨਿਰੋਏ ਸਮਾਜ ਦੀ ਸਿਰਜਣਾ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਬੰਧਕਾਂ ਵੱਲੋਂ ਸਮੂਹ ਸਖ਼ਸ਼ੀਅਤਾਂ ਨੂੰ ਫੁਲਕਾਰੀ ਅਤੇ ਮੋਮੈਂਟੋ ਦੇ ਕੇ ਵੀ ਸਨਮਾਨਤ ਕੀਤਾ ਗਿਆ।

ਇਸ ਮੌਕੇ ਵਿਦਿਆਰਥਣਾ ਨੂੰ ਮਹਿਲਾਵਾਂ ਦੇ ਵੱਖ-ਵੱਖ ਮੁੱਦਿਆਂ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ। ਡਾਂਸ ਮੁਕਾਬਲੇ ਵਿੱਚ ਪੂਜਾ ਨੇ ਪਹਿਲਾ, ਸਿਮਰਨ ਕੌਰ ਨੇ ਦੂਜਾ ਅਤੇ ਨੇਹਾ ਨੇ ਤੀਜਾ ਸਥਾਨ, ਪੀ.ਪੀ.ਟੀ ਵਿੱਚ ਨੀਟਾ ਨੇ ਪਹਿਲਾ, ਮਾਨਵੀ ਨੇ ਦੂਜਾ ਅਤੇ ਪ੍ਰੇਰਨਾਦਾਇਕ ਕਹਾਣੀ ਵਿੱਚ ਮਾਨਸੀ ਨੇ ਪਹਿਲਾ ਸਥਾਨ ਹਾਸਲ ਕੀਤਾ। ਗੁਰੱਪ ਡਾਂਸ ਵਿੱਚ ਹੌਸਲਾ ਅਫ਼ਜਾਈ ਸਨਮਾਨ ਗੁਰਦੀਪ ਕੌਰ, ਜਸਕਿਰਨ ਕੌਰ, ਨਵਦੀਪ ਕੌਰ ਅਤੇ ਰਮਨ ਨੂੰ ਦਿੱਤਾ ਗਿਆ। ਕਾਲਜ ਦੇ ਸੰਗੀਤ ਵਿਭਾਗ ਦੇ ਮੁਖੀ ਅਤੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ ਨੂੰ ਅਚੀਵਰ ਆੱਫ ਦਾ ਡੇ ਦੇ ਸਨਮਾਨ ਨਾਲ ਸਨਮਾਨਤ ਕੀਤਾ ਗਿਆ। ਡਾਂਸ ਮੁਕਾਬਲੇ ਵਿੱਚ ਜਜਮੈਂਟ ਦੀ ਭੂਮਿਕਾ ਪ੍ਰੋ. ਕੁਲਦੀਪ ਕੌਰ, ਪ੍ਰੋ. ਰਜਿੰਦਰ ਕੌਰ, ਪ੍ਰੋ. ਸ਼ਿਖਾ ਚੌਧਰੀ ਅਤੇ ਪੀ.ਪੀ.ਟੀ. ਮੁਕਾਬਲੇ ਲਈ ਪ੍ਰੋ. ਨਵਜੋਤ ਕੌਰ ਨੇ ਨਿਭਾਈ। ਮੰਚ ਸੰਚਾਲਨ ਪ੍ਰੋ. ਨਤਾਸ਼ਾ ਕਾਲੜਾ ਨੇ ਕੀਤਾ ਅਤੇ ਧੰਨਵਾਦੀ ਸ਼ਬਦ ਪ੍ਰੋ. ਮੀਨਾ ਕੁਮਾਰੀ ਨੇ ਕਹੇ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਪ੍ਰੋ. ਅਰਵਿੰਦਰ ਕੌਰ, ਪ੍ਰੋ. ਤਰਨਜੋਤ ਕੌਰ, ਡਾ. ਅਨੂੰ ਸ਼ਰਮਾ, ਪ੍ਰੋ. ਰਵਨੀਤ ਕੌਰ ਅਤੇ ਸਮੂਹ ਸਟਾਫ ਨੇ ਅਹਿਮ ਸਹਿਯੋਗ ਦਿੱਤਾ। ਫੋਟੋ : ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ



Image from related Gallery Visit Event Gallery

International Women Day

Click View Album