Feb052024

List All Events

NCC participating in the Republic Day Parade. Honor of Cadet Under Officer Balwinder Kaur




ਸਰਕਾਰੀ ਕਾਲਜ ਰੋਪੜ ਦੀ ਐਨ.ਸੀ.ਸੀ. ਵਿੱਚ ਮਾਣਮੱਤੀ ਪ੍ਰਾਪਤੀ ਬਰਕਰਾਰ

ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ ਵਾਲੀ ਐਨ.ਸੀ.ਸੀ. ਕੈਡਿਟ ਅੰਡਰ ਅਫ਼ਸਰ ਬਲਵਿੰਦਰ ਕੌਰ ਦਾ ਸਨਮਾਨ

ਰੂਪਨਗਰ, ਮਿਤੀ 05-02-2024, ਸਰਕਾਰੀ ਕਾਲਜ ਰੋਪੜ ਦੀ ਐਨ.ਸੀ.ਸੀ. ਕੈਡਿਟ ਅੰਡਰ ਅਫ਼ਸਰ ਬਲਵਿੰਦਰ ਕੌਰ ਨੇ 26 ਜਨਵਰੀ ਨੂੰ ਗਣਤੰਤਰਤਾ ਦਿਵਸ ਪਰੇਡ ਵਿੱਚ ਹਿੱਸਾ ਲੈ ਕੇ ਐਨ.ਸੀ.ਸੀ. ਵਿੱਚ ਕਾਲਜ ਦੀ ਮਾਣਮੱਤੀ ਪ੍ਰਾਪਤੀ ਨੂੰ ਬਰਕਰਾਰ ਰੱਖਿਆ ਹੈ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਕੈਡਿਟ ਬਲਵਿੰਦਰ ਕੌਰ ਨੂੰ ਕਾਲਜ ਪਹੁੰਚਣ ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਅਤੇ ਕਾਲਜ ਪ੍ਰਸ਼ਾਸਨ ਵੱਲੋਂ ਉਸਦਾ ਟਰਾਫੀ ਦੇ ਕੇ ਸਨਮਾਨ ਵੀ ਕੀਤਾ ਗਿਆ। ਉਹਨਾਂ ਨੇ ਖੁਸ਼ੀ ਜਾਹਿਰ ਕੀਤੀ ਕਿ ਕਾਲਜ ਦੇ ਐਨ.ਸੀ.ਸੀ. ਕੈਡਿਟ ਨੇ ਹਰ ਸਾਲ ਗਣਤੰਤਰਤਾ ਦਿਵਸ ਪਰੇਡ ਵਿੱਚ ਹਿੱਸਾ ਲੈ ਕੇ ਕਾਲਜ ਅਤੇ ਇਲਾਕੇ ਦੇ ਮਾਣ ਵਿੱਚ ਵਾਧਾ ਕੀਤਾ ਹੈ।

ਐਨ.ਸੀ.ਸੀ. ਇੰਚਾਰਜ ਪ੍ਰੋ. ਹਰਜੀਤ ਸਿੰਘ ਨੇ ਦੱਸਿਆ ਕਿ ਕਰਤੱਵਿਆ ਪਥ ਤੇ ਐਨ.ਸੀ.ਸੀ. ਟੁਕੜੀ ਵਿੱਚ ਇਸ ਕੈਡਿਟ ਨੇ ਪਰੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੂਸਰੇ ਕੈਡਿਟਾਂ ਲਈ ਪ੍ਰੇਰਨਾ ਅਤੇ ਮਿਸਾਲ ਕਾਇਮ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਕਾਲਜ ਦੇ 44 ਕੈਡਿਟਾਂ ਨੇ ਸੀ.ਏ.ਟੀ.ਸੀ. ਕੈਂਪ, ਐੱਨ.ਸੀ.ਸੀ ਅਕੈਡਮੀ ਰੂਪਨਗਰ ਵਿਖੇ ਲਗਾਇਆ ਹੈ, ਇਹਨਾਂ ਕੈਡਿਟਾਂ ਦਾ ਵੀ ਸਨਮਾਨ ਕੀਤਾ ਗਿਆ ਹੈ। ਕੈਡਿਟ ਬਲਵਿੰਦਰ ਕੌਰ ਨੇ ਕਰਤੱਵਿਆ ਪੱਥ ਤੇ ਐਨ.ਸੀ.ਸੀ. ਦੀ ਟੁਕੜੀ ਸਬੰਧੀ ਆਪਣੇ ਵਿਚਾਰ ਅਤੇ ਤਜ਼ਰਬਾ ਵੀ ਸਾਂਝਾ ਕੀਤਾ। ਉਹਨਾਂ ਨੇ ਦੱਸਿਆ ਕਿ ਸਾਨੂੰ ਦੇਸ਼ ਦੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਮਿਲਣ ਦਾ ਮਾਣ ਪ੍ਰਾਪਤ ਹੋਇਆ ਅਤੇ ਰਾਸ਼ਟਰਪਤੀ ਭਵਨ, ਕਰਤੱਵਿਆ ਪੱਥ, ਤਿੰਨ ਭਾਰਤੀ ਸੈਨਾਵਾਂ ਦੇ ਮੁਖੀ ਸਾਹਿਬਾਨ, ਪੰਜਾਬ ਰਾਜ ਦੇ ਰਾਜਪਾਲ ਅਤੇ ਵੱਖ-ਵੱਖ ਅਹਿਮ ਸ਼ਖਸ਼ੀਅਤਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਹੈ। ਕੈਡਿਟ ਦੇ ਸਨਮਾਨ ਸਮਾਰੋਹ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ ਅਤੇ ਪ੍ਰੋ. ਰਵਨੀਤ ਕੌਰ ਅਤੇ ਐਨ.ਸੀ.ਸੀ. ਕੈਡਿਟ ਹਾਜ਼ਰ ਸਨ।

ਫੋਟੋ : ਅੰਡਰ ਅਫ਼ਸਰ ਬਲਵਿੰਦਰ ਕੌਰ ਦਾ ਸਨਮਾਨ ਕਰਦੇ ਹੋਏ ਕਾਲਜ ਪ੍ਰਿੰਸੀਪਲ ਅਤੇ ਪ੍ਰਬੰਧਕ।

Image from related Gallery Visit Event Gallery

Rd Parade Honor Of Cadet Under Officer Balwinder Kaur 2024-02-05

Click View Album