Jan242023

List All Events

National Voter's Day was celebrated at Government College, Ropar




ਸਰਕਾਰੀ ਕਾਲਜ, ਰੋਪੜ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ

ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਕਾਲਜਾਂ ਪੰਜਾਬ, ਪ੍ਰੋਗਰਾਮ ਕੋਆਰਡੀਨੇਟਰ, ਕੌਮੀ ਸੇਵਾ ਯੋਜਨਾ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਐਨ.ਐਸ.ਐਸ ਯੂਨਿਟ ਵੱਲੋਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਵਲੰਟੀਅਰਾਂ ਨੂੰ ਵੋਟ ਦੇ ਸਹੀ ਇਸਤੇਮਾਲ ਸਬੰਧੀ ਜਾਗਰੁਕ ਕੀਤਾ। ਵਲੰਟੀਅਰ ਸਿਮਨਰਜੀਤ ਕੌਰ ਨੇ ਵੋਟ ਦੇ ਮਹੱਤਵ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਮੂਹ ਸਟਾਫ, ਐਨ.ਐਸ.ਐਸ ਵਲੰਟੀਅਰ ਅਤੇ ਐਨ.ਸੀ.ਸੀ ਕੈਡਿਟਾ ਨੇ ਆਪਣੇ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਕਰਨ ਦਾ ਪ੍ਰਣ ਵੀ ਕੀਤਾ। ਕਾਲਜ ਦੇ ਵਾਇਸ ਪ੍ਰਿੰਸੀਪਲ ਡਾ. ਹਰਜਸ ਕੌਰ ਨੇ ਰਾਸ਼ਟਰੀ ਵੋਟਰ ਦਿਵਸ ਦੇ ਥੀਮ “ਵੋਟ ਵਰਗਾ ਕੁੱਝ ਨਹੀਂ, ਵੋਟ ਜਰੂਰ ਪਵਾਂਗੇ ਅਸੀਂ” ਬਾਰੇ ਚਾਨਣਾ ਪਾਇਆ।

ਪ੍ਰੋਗਰਾਮ ਦੇ ਕਨਵੀਨਰ ਪ੍ਰੋ. ਦੀਪੇੰਦਰ ਸਿੰਘ ਨੇ ਦੱਸਿਆ ਕਿ ਅੱਜ ਰਾਸ਼ਟਰੀ ਵੋਟਰ ਦਿਵਸ ਸਬੰਧੀ ਜਿਲ੍ਹਾ ਪੱਧਰੀ ਪ੍ਰੋਗਰਾਮ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ ਚੋਣ ਜਾਗਰੁਕਤਾ ਵਿੱਚ ਪਾਏ ਯੋਗਦਾਨ ਸਬੰਧੀ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ, ਕਾਲਜ ਦੇ ਪ੍ਰੋਫੈਸਰ ਡਾ. ਜਤਿੰਦਰ ਕੁਮਾਰ ਦਾ ਜਿਲ੍ਹਾ ਰੂਪਨਗਰ ਦੇ ਦਿਵਿਆਂਗ ਚੋਣ ਆਈ-ਕਾਨ ਵਜੋਂ, ਕਾਲਜ ਦੀਆਂ ਵਿਦਿਆਰਥਣਾ ਅੰਤਰਰਾਸ਼ਟਰੀ (ਰਾਇਫਲ ਸੂਟਿੰਗ) ਖਿਡਾਰਨ ਜੈਸਮੀਨ ਕੌਰ ਅਤੇ ਅੰਤਰਰਾਸ਼ਟਰੀ (ਰਾਇਫਲ ਸੂਟਿੰਗ) ਖਿਡਾਰਨ ਖੁਸ਼ੀ ਸੈਣੀ ਦਾ ਜਿਲ੍ਹਾ ਯੂਥ ਆਈ-ਕਾਨ ਵੱਜੋਂ ਸਨਮਾਨ ਕੀਤਾ ਗਿਆ