Oct072022

List All Events

One day seminar on awareness about sexual harassment and helpline at Govt College Rupnagar




ਸਰਕਾਰੀ ਕਾਲਜ ਰੂਪਨਗਰ ਵਿਖੇ ਜਿਨਸੀ ਸੋਸ਼ਣ ਅਤੇ ਹੈਲਪਲਾਈਨ ਬਾਰੇ ਜਾਗਰੂਕਤਾ ਸਬੰਧੀ ਇੱਕ ਰੋਜ਼ਾ ਸੈਮੀਨਾਰ

ਮਿਤੀ 07-10-2022, ਰੂਪਨਗਰ : ਜਿਲ੍ਹਾ ਪੁਲਿਸ ਪ੍ਰਸ਼ਾਸਨ ਰੂਪਨਗਰ ਅਤੇ ਸਰਕਾਰੀ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਤਹਿਤ ‘ਵੂਮੈਨ ਐਂਡ ਐਂਟੀ ਸੈਕਸੂਅਲ ਹਰਾਸ਼ਮੈਂਟ ਸੈੱਲ’ ਦੇ ਸਹਿਯੋਗ ਨਾਲ ‘ਜਿਨਸੀ ਸੋਸ਼ਣ ਅਤੇ ਹੈਲਪਲਾਈਨ ਬਾਰੇ ਜਾਗਰੂਕਤਾ’ ਸਬੰਧੀ ਇੱਕ ਰੋਜ਼ਾ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਅਰਜੁਨਾ ਅਵਾਰਡੀ, ਰਾਜਪਾਲ ਸਿੰਘ ਹੁੰਦਲ, ਐਸ.ਪੀ. ਹੈਡਕੁਆਰਟਰ, ਰੂਪਨਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਜੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਕਿਹਾ।

ਰਾਜਪਾਲ ਸਿੰਘ ਹੁੰਦਲ ਨੇ ਜਿਨਸੀ ਸੋਸ਼ਣ ਬਾਰੇ ਜਿਲ੍ਹਾ ਪ੍ਰਸਾਸ਼ਨ ਰੂਪਨਗਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਸਬੰਧੀ ਚਾਨਣਾਂ ਪਾਇਆ। ਇਸ ਮੌਕੇ ਉਹਨਾਂ ਨੇ ਵਿਸ਼ੇਸ ਤੋਰ ਤੇ ਕਿਹਾ ਕਿ ਸਮਾਜ ਦੀ ਸਿਰਜਨਾ ਕਿੰਨੀ ਮਜਬੂਤ ਹੋ ਸਕਦੀ ਹੈ, ਇਹ ਉਸ ਸਮਾਜ ਦੀਆਂ ਔਰਤਾਂ ਦੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਤੇ ਨਿਰਭਰ ਕਰਦਾ ਹੈ। ਉਹਨਾਂ ਨੇ ਆਪਣੇ ਜਿੰਦਗੀ ਦੇ ਸਫਰ, ਤਜ਼ਰਬਾ ਅਤੇ ਆਈਆਂ ਮੁਸ਼ਕਲਾਂ ਨੂੰ ਵਿਦਿਆਰਥੀਆਂ ਨਾਲ ਸਾਂਝੇ ਕਰਦੇ ਹੋਏ ਆਪਣੀ ਸਿੱਖਿਆ ਦੀ ਦਿਸ਼ਾ ਨੂੰ ਸਹੀ ਰੱਖਣ ਲਈ ਪ੍ਰੇਰਿਤ ਕੀਤਾ। ਸਬ ਇੰਸਪੈਕਟਰ, ਪ੍ਰਭਜੋਤ ਕੌਰ, ਇੰਚਾਰਜ, ਵੂਮੈਨ ਹੈਲਪ ਡੈਸਕ ਨੇ ਜਿਨਸੀ ਸੋਸ਼ਣ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪਿੱਛਾ ਕਰਨਾ, ਛੇੜ-ਛਾੜ, ਗਾਲੀ ਗਲੋਚ ਵਰਗੀਆਂ ਘਟਨਾਵਾਂ ਰੋਜ਼ਾਨਾ ਜੀਵਨ ਵਿੱਚ ਵਾਪਰ ਰਹੀਆਂ ਹਨ। ਇਸ ਨੂੰ ਰੋਕਣ ਲਈ ਸਾਨੂੰ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ। ਇਸ ਸਬੰਧੀ ਹੈਲਪਲਾਈਨ ਨੰਬਰ 112, 181 ਅਤੇ 1091 ਤੇ ਸੰਪਰਕ ਕੀਤਾ ਜਾ ਸਕਦਾ ਹੈ। ਹੌਲਦਾਰ ਸੁਖਵੀਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਜਿਨਸੀ ਸੋਸ਼ਣ ਸਬੰਧੀ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਜਾਣਕਾਰੀ ਦਿੱਤੀ। ਇਚਾਰਜ, ਟਰੈਫਿਕ ਐਜੂਕੇਸ਼ਨ ਸੈੱਲ, ਸੁਖਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ। ਵੂਮੈਨ ਸੈੱਲ ਦੇ ਕਨਵੀਨਰ ਪ੍ਰੋ. ਸ਼ਮਿੰਦਰ ਕੌਰ ਨੇ ਧੰਨਵਾਦ ਕੀਤਾ ਅਤੇ ਪ੍ਰੋ. ਨਤਾਸ਼ਾ ਕਾਲੜਾ ਨੇ ਮੰਚ ਸੰਚਾਲਨ ਕੀਤਾ। ਸੈਮੀਨਾਰ ਨੂੰ ਸਫਲ ਬਣਾਉਣ ਵਿੱਚ ਕਨਵੀਨਰ ਪ੍ਰੋ. ਮੀਨਾ ਕੁਮਾਰੀ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ।

Image from related Gallery Visit Event Gallery

Seminar On Awareness About Sexual Harassment

Click View Album