Sep162023

List All Events

Ozone Day was organized by Department of Botany and Zoology




ਓਜ਼ੋਨ ਦਿਵਸ ਦਾ ਆਯੋਜਨ ਬਨਸਪਤੀ ਅਤੇ ਜ਼ੁਆਲੋਜੀ ਵਿਭਾਗ ਦੁਆਰਾ ਕੀਤਾ ਗਿਆ

ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੇ ਮਾਰਗਦਰਸ਼ਨ ਹੇਠ ਓਜ਼ੋਨ ਦਿਵਸ ਦਾ ਆਯੋਜਨ ਬਨਸਪਤੀ ਅਤੇ ਜ਼ੁਆਲੋਜੀ ਵਿਭਾਗ ਦੁਆਰਾ ਕੀਤਾ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਪ੍ਰੋਫੈਸਰ ਸ਼ਿਖਾ ਚੌਧਰੀ, ਪ੍ਰੋ. ਸੁਰਿੰਦਰ ਸਿੰਘ ਅਤੇ ਪ੍ਰੋ. ਪੂਜਾ ਵਰਮਾ ਦੁਆਰਾ ਕੀਤੀ ਗਈ। ਇਸ ਮੌਕੇ ਇਸ ਸਾਲ ਦੀ ਥੀਮ Montreal Protocol: fixing the ozone layer and reducing climate change” ਦੇ ਅਧੀਨ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਪੋਸਟਰ ਮੁਕਾਬਲਿਆ ਦਾ ਮੁਲਾਂਕਣ ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਰਾਜਬੀਰ ਕੌਰ ਅਤੇ ਪ੍ਰੋ. ਸੁਰਿੰਦਰ ਸਿੰਘ ਦੁਆਰਾ ਕੀਤਾ ਗਿਆ। ਇਸ ਮੌਕੇ ਪ੍ਰੋ. ਸ਼ਿਖਾ ਚੌਧਰੀ ਨੇ PPT ਦੇ ਮਾਧਿਅਮ ਤੋਂ ਵਿਦਿਆਰਥੀਆਂ ਨੂੰ ਓਜ਼ੋਨ ਪਰਤ ਅਤੇ ਮੌਂਟਰੀਅਲ ਪ੍ਰੋਟੋਕੋਲ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਨੂੰ ਵਾਤਾਵਰਨ ਲਈ ਸੰਵੇਦਨਸ਼ੀਲ ਅਤੇ ਜਾਗਰੂਕ ਹੋਣ ਦੀ ਜ਼ਰੂਰਤ ਹੈ ਤਾਂ ਜੋ ਸਥਿਰ ਵਿਕਾਸ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ। ਪ੍ਰੋਗਰਾਮ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਹਰਸ਼ਿਕਾ ਸੂਦ, ਪ੍ਰਿਯੰਕਾ ਕੁਮਾਰੀ ਰੀਆ, ਅਨੀਤਾ, ਸੰਜਨਾ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਪ੍ਰੋ. ਸੁਖਜਿੰਦਰ ਕੌਰ ਅਤੇ ਪ੍ਰੋ. ਮੀਨਾ ਕੁਮਾਰੀ ਵੀ ਹਾਜਰ ਸਨ।

Image from related Gallery Visit Event Gallery

Ozone Day Celebration

Click View Album