Jan242023

List All Events

Students of Government College Ropar excelled in the annual examination of the University




ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀਆਂ ਦੀ ਯੂਨੀਵਰਸਿਟੀ ਦੀਆਂ ਸਲਾਨਾ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਾਪਤੀ

ਮਿਤੀ 24-01-2023, ਰੂਪਨਗਰ, ਰੂਪਨਗਰ ਜਿਲ੍ਹੇ ਦੀ ਸਿਰਮੌਰ ਵਿੱਦਿਅਕ ਸੰਸਥਾ ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਸੈਸ਼ਨ 2021-22 ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚ ਬੀ.ਏ. ਭਾਗ ਤੀਜਾ ਵਿੱਚ 82 ਪ੍ਰਤੀਸ਼ਤ ਤੋਂ ਵੱਧ ਅੰਕ, ਬੀ.ਐਸ.ਸੀ. (ਮੈਡੀਕਲ) ਭਾਗ ਤੀਜਾ 87 ਪ੍ਰਤੀਸ਼ਤ ਤੋਂ ਵੱਧ ਅੰਕ, ਬੀ.ਸੀ.ਏ. ਭਾਗ ਤੀਜਾ ਵਿੱਚ 84 ਪ੍ਰਤੀਸ਼ਤ ਤੋਂ ਵੱਧ ਅੰਕ, ਬੀ.ਕਾਮ. ਭਾਗ ਤੀਜਾ ਵਿੱਚ 82 ਪ੍ਰਤੀਸ਼ਤ ਤੋਂ ਵੱਧ ਅੰਕ, ਬੀ.ਐਸ.ਸੀ. (ਨਾਨ ਮੈਡੀਕਲ) ਭਾਗ ਤੀਜਾ ਵਿੱਚ 74 ਪ੍ਰਤੀਸ਼ਤ ਤੋ ਵੱਧ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਯੂਨੀਵਰਸਟੀ ਦੀਆਂ ਸਲਾਨਾ ਪ੍ਰੀਖਿਆ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਸਰਕਾਰੀ ਕਾਲਜ ਰੋਪੜ ਨੇ ਖੇਡਾਂ, ਐਨ.ਸੀ.ਸੀ., ਐਨ.ਐਸ.ਐਸ. ਅਤੇ ਸਭਿਆਚਾਰਕ ਗਤੀਵਿਧੀਆਂ ਤੋਂ ਇਲਾਵਾ ਅਕਾਦਮਿਕ ਖੇਤਰ ਵਿੱਚ ਵੀ ਹਮੇਸ਼ਾ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਇਸ ਉਪਲਬਧੀ ਲਈ ਉਹਨਾਂ ਨੇ ਸਮੂਹ ਟੀਚਿੰਗ ਸਟਾਫ ਦੀ ਸ਼ਲਾਘਾ ਕੀਤੀ ਅਤੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਸਟਾਫ ਵੱਲੋਂ ਕੀਤੀ ਜਾਂਦੀ ਯੋਗ ਅਗਵਾਈ ਦੀ ਪ੍ਰਸੰਸ਼ਾ ਵੀ ਕੀਤੀ।

ਕਾਲਜ ਦੇ ਵਾਈਸ ਪ੍ਰਿੰਸੀਪਲ ਅਤੇ ਰਜਿਸਟਰਾਰ (ਪ੍ਰੀਖਿਆਵਾਂ) ਡਾ. ਹਰਜਸ ਕੌਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੈਸ਼ਨ 2021-22 ਦੇ ਘੋਸ਼ਿਤ ਕੀਤੇ ਨਤੀਜਿਆਂ ਵਿੱਚ ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਗੁਰਲੀਨ ਕੌਰ ਨੇ (82.5%), ਹਰਪ੍ਰੀਤ ਕੌਰ ਨੇ (82%), ਸਿਮਰਨਜੀਤ ਕੌਰ ਨੇ (80%), ਬੀ.ਕਾਮ ਭਾਗ ਤੀਜਾ ਵਿੱਚ ਗਗਨਦੀਪ ਕੌਰ ਨੇ (82.35%), ਨੈਨਸੀ ਨੇ (81.5%), ਬੀ.ਸੀ.ਏ. ਭਾਗ ਤੀਜਾ ਵਿੱਚ ਜੈਸਮੀਨ ਬਸੀ ਨੇ (82%), ਬੀ.ਐਸ.ਸੀ. (ਮੈਡੀਕਲ) ਭਾਗ ਤੀਜਾ ਵਿੱਚ ਸਿਮਰਨਪ੍ਰੀਤ ਸੈਣੀ ਨੇ (87%), ਤੁਬਾ ਨੇ (85%) ਅੰਕ ਪ੍ਰਾਪਤ ਕੀਤੇ ਹਨ। ਬੀ.ਕਾਮ ਭਾਗ ਦੂਜਾ ਵਿੱਚ ਪਾਰਸ਼ਵ ਜੈਨ ਨੇ (81.2%), ਰੀਤਿਕਾ ਨੇ (80.95%), ਹਰਪ੍ਰੀਤ ਕੌਰ ਨੇ (79.3%), ਬੀ.ਸੀ.ਏ. ਭਾਗ ਦੂਜਾ ਵਿੱਚ ਹਰਪ੍ਰੀਤ ਕੌਰ ਨੇ (77.85%), ਨੀਰਜ ਰੱਤੂ ਨੇ (77.78%), ਮਨਜਿੰਦਰ ਕੌਰ ਨੇ (77.58%), ਬੀ.ਐਸ.ਸੀ. (ਮੈਡੀਕਲ) ਭਾਗ ਦੂਜਾ ਵਿੱਚ ਸਿਮਰਪ੍ਰੀਤ ਕੌਰ ਨੇ (85%), ਸ਼ਾਰਧਾ ਵਰਮਾਂ ਨੇ (82%) ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਬੀ.ਸੀ.ਏ. ਭਾਗ ਪਹਿਲਾ ਵਿੱਚ ਸ਼ਾਹੀਨਾ ਨਾਜ਼ ਨੇ (80%), ਤਾਨੀਆ ਸਦੀਕੀ ਨੇ (79%), ਮਨਜੀਤ ਕੌਰ ਨੇ (76.83%), ਬੀ.ਐਸ.ਸੀ. (ਨਾਨ ਮੈਡੀਕਲ) ਭਾਗ ਪਹਿਲਾ ਵਿੱਚ ਜਸਪ੍ਰੀਤ ਕੌਰ ਨੇ (89%), ਖੁਸ਼ਪ੍ਰੀਤ ਕੌਰ ਨੇ (76.8%), ਅਨਮੋਲ ਸਿੰਘ ਨੇ (76.2%) ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਇਸ ਮੌਕੇ ਅਕਾਦਮਿਕ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੇ ਕਾਲਜ ਪ੍ਰਿੰਸੀਪਲ ਨਾਲ ਯਾਦਗਾਰੀ ਤਸਵੀਰਾਂ ਖਿਚਵਾ ਕੇ ਖੁਸ਼ੀ ਦਾ ਇਜਹਾਰ ਕੀਤਾ।

ਫੋਟੋ : ਯੂਨੀਵਰਸਿਟੀ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਾਪਤੀ ਕਰਨ ਵਾਲੇ ਵਿਦਿਆਰਥੀ ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਅਤੇ ਰਜਿਸਟਰਾਰ ਪ੍ਰੀਖਿਆਵਾਂ ਡਾ. ਹਰਜਸ ਕੌਰ ਨਾਲ ਅਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ