Feb252023

List All Events

The 71st Annual Sports Festival of Government College Ropar was memorable




ਸਰਕਾਰੀ ਕਾਲਜ ਰੋਪੜ ਦਾ 71ਵਾਂ ਸਲਾਨਾ ਖੇਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ

ਖਿਡਾਰੀ ਆਕਰਿਤੀ ਤਿਵਾੜੀ ਅਤੇ ਮਨਿੰਦਰ ਸਿੰਘ ਚੁਣੇ ਗਏ ਬੈਸਟ ਅਥਲੀਟ

ਮਿਤੀ 25-02-2023, ਰੂਪਨਗਰ, ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ ਦੀ ਅਗਵਾਈ ਹੇਠ 71ਵਾਂ ਸਲਾਨਾ ਖੇਡ ਸਮਾਰੋਹ ਸ਼ਾਨੋ ਸ਼ੌਕਤ ਨਾਲ ਸੰਪਨ ਹੋਇਆ। ਡਾ. ਜਸਵਿੰਦਰ ਕੌਰ, ਡਿਪਟੀ ਡਾਇਰੈਕਟਰ, ਉਚੇਰੀ ਸਿੱਖਿਆ ਵਿਭਾਗ, ਪੰਜਾਬ ਜੀ ਨੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਅਤੇ ਡਾ. ਜਸਵਿੰਦਰ ਸਿੰਘ, ਪ੍ਰਿੰਸੀਪਲ (ਰਿਟਾ) ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਡਾ. ਜਸਵਿੰਦਰ ਕੌਰ ਨੇ ਅਥਲੈਟਿਕ ਮੀਟ ਦੇ ਬੈਸਟ ਅਥਲੀਟ ਆਕਰਿਤੀ ਤਿਵਾੜੀ ਅਤੇ ਮਨਿੰਦਰ ਸਿੰਘ ਨੂੰ ਟਰਾਫੀ ਦੇ ਕੇ ਸਨਮਾਨਤ ਕੀਤਾ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਅਦਾ ਕੀਤੀ। ਉਹਨਾਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਮੱਲ੍ਹਾਂ ਮਾਰਨ ਦੇ ਨਾਲ – ਨਾਲ ਉਚੇਰੀ ਸਿੱਖਿਆ ਹਾਸਲ ਕਰਨ ਲਈ ਵੀ ਪ੍ਰੇਰਿਤ ਕੀਤਾ। ਵਿਸ਼ੇਸ਼ ਮਹਿਮਾਨ ਡਾ. ਜਸਵਿੰਦਰ ਸਿੰਘ ਨੇ ਖਿਡਾਰੀਆਂ ਨਾਲ ਕਾਲਜ ਦੇ ਪੁਰਾਣੇ ਵਿਦਿਆਰਥੀ ਹੋਣ ਨਾਤੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਖਿਡਾਰੀਆਂ ਨੂੰ ਖੇਡਾਂ ਵਿੱਚ ਟੀਮ ਭਾਵਨਾਂ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਪ੍ਰਾਪਤੀਆਂ ਕਰਨ ਦੀ ਨਸੀਹਤ ਦਿੱਤੀ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਜੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਕਿਹਾ। ਪ੍ਰੋ. ਹਰਜੀਤ ਸਿੰਘ ਨੇ ਖੇਡ ਪ੍ਰਾਪਤੀਆਂ ਸਬੰਧੀ ਸਲਾਨਾ ਰਿਪੋਰਟ ਪੇਸ਼ ਕੀਤੀ।

ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਲੜਕੇ 200 ਮੀਟਰ ਦੌੜ ਵਿੱਚ ਮਨਿੰਦਰ ਸਿੰਘ ਨੇ ਪਹਿਲਾ, ਨਰਿੰਦਰ ਸਿੰਘ ਨੇ ਦੂਜਾ, ਜਸਵੀਰ ਨੇ ਤੀਜਾ, ਲੜਕੀਆਂ ਦੀ 200 ਮੀਟਰ ਦੌੜ ਵਿੱਚ ਆਕਰਿਤੀ ਤਿਵਾੜੀ ਨੇ ਪਹਿਲਾ, ਅਪਰਨਾ ਨੇ ਦੂਜਾ, ਸ਼ਿਵਾਨੀ ਨੇ ਤੀਜਾ, ਲੜਕੇ 400 ਮੀਟਰ ਦੌੜ ਵਿੱਚ ਮਨਿੰਦਰ ਸਿੰਘ ਨੇ ਪਹਿਲਾ, ਜਸਵੀਰ ਸਿੰਘ ਨੇ ਦੂਜਾ, ਵਿਨੋਦ ਕੁਮਾਰ ਨੇ ਤੀਜਾ, 400 ਮੀਟਰ ਲੜਕੀਆਂ ਦੀ ਦੌੜ ਵਿੱਚ ਰਮਨ ਨੇ ਪਹਿਲਾ, ਜਸ਼ਨਪ੍ਰੀਤ ਕੌਰ ਨੇ ਦੂਜਾ, ਰੀਨਾ ਨੇ ਤੀਜਾ, 5000 ਮੀਟਰ ਦੌੜ ਲੜਕੀਆਂ ਵਿੱਚ ਟੀਨਾ ਸ਼ਰਮਾਂ ਨੇ ਪਹਿਲਾ, ਆਕਰਿਤੀ ਤਿਵਾੜੀ ਨੇ ਦੂਜਾ, ਸਿਮਰਨਪ੍ਰੀਤ ਕੌਰ ਨੇ ਤੀਜਾ, 5000 ਮੀਟਰ ਲੜਕਿਆਂ ਦੀ ਦੌੜ ਵਿੱਚ ਵਿਨੋਦ ਕੁਮਾਰ ਨੇ ਪਹਿਲਾ, ਹਰਮਨ ਸਿੰਘ ਨੇ ਦੂਜਾ, ਪਰਮਿੰਦਰ ਸਿੰਘ ਨੇ ਤੀਜਾ, ਲੰਬੀ ਛਾਲ ਲੜਕੀਆਂ ਵਿੱਚ ਮੰਜੂ ਨੇ ਪਹਿਲਾ, ਰਾਜਵੀਰ ਕੌਰ ਨੇ ਦੂਜਾ, ਜਸ਼ਨਪ੍ਰੀਤ ਕੌਰ ਨੇ ਤੀਜਾ, ਲੰਬੀ ਛਾਲ ਲੜਕੇ ਵਿੱਚ ਪਰਮਪ੍ਰੀਤ ਸਿੰਘ ਨੇ ਪਹਿਲਾ, ਨਰਿੰਦਰ ਸਿੰਘ ਨੇ ਦੂਜਾ, ਵਿਨੋਦ ਕੁਮਾਰ ਨੇ ਤੀਜਾ, ਸ਼ਾਟਪੁੱਟ ਲੜਕੀਆਂ ਵਿੱਚ ਆਸ਼ਾ ਵਰਮਾਂ ਨੇ ਪਹਿਲਾ, ਆਰਤੀ ਨੇ ਦੂਜਾ, ਲਛਮੀ ਨੇ ਤੀਜਾ, ਸ਼ਾਟਪੁੱਟ ਲੜਕੇ ਵਿੱਚ ਅਮ੍ਰਿਤਪਾਲ ਸਿੰਘ ਨੇ ਪਹਿਲਾ, ਅਰੁਣ ਕੁਮਾਰ ਨੇ ਦੂਜਾ, ਹਰਮਨਪ੍ਰੀਤ ਸਿੰਘ ਨੇ ਤੀਜਾ, ਸਟਾਫ ਦੇ ਬੱਚਿਆਂ ਦੀ ਦੌੜ ਵਿੱਚ ਸ਼ਨਾਇਆ ਧੀਰ ਨੇ ਪਹਿਲਾ, ਕੌਸ਼ਲ ਕਿਸ਼ੋਰ ਨੇ ਦੂਜਾ ਅਤੇ ਗੁਰਮੇਹਰ ਕੌਰ ਨੇ ਤੀਜਾ, ਫੰਨ ਗੇਮ ਵਿੱਚ ਡਾ. ਅਨੂੰ ਸ਼ਰਮਾ ਨੇ ਪਹਿਲਾ, ਪ੍ਰੋ. ਰਵਨੀਤ ਕੌਰ ਨੇ ਦੂਜਾ, ਪ੍ਰੋ. ਨਵਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਲੜਕੀਆਂ ਅਤੇ ਲੜਕਿਆਂ ਦੀ ਰੱਸਾ ਕੱਸੀ ਤੋਂ ਇਲਾਵਾ ਬਿਮਰਮਜੀਤ ਸਿੰਘ ਘੁੰਮਣ, ਆਰ.ਕੇ.ਸਿੱਕਾ ਅਤੇ ਯਸਵੰਤ ਬਸੀ ਦੀ ਅਗਵਾਈ ਵਿੱਚ ਕਰੇਜੀ ਦੌੜ ਅਤੇ ਹੋਰ ਮਨੋਰੰਜਕ ਭਰਪੂਰ ਖੇਡਾਂ ਵੀ ਕਰਵਾਈਆਂ ਗਈਆਂ ਜਿਨ੍ਹਾਂ ਦਾ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਿਆ। ਇਸ ਮੌਕੇ ਪ੍ਰਿੰਸੀਪਲ (ਰਿਟਾ.) ਡਾ. ਨਿਰਮਲ ਸਿੰਘ, ਪ੍ਰਿੰਸੀਪਲ (ਰਿਟਾ.) ਸਕੁੰਤਲਾ ਦੇਵੀ, ਡਾ. ਸੰਤ ਸੁਰਿੰਦਰ ਪਾਲ ਸਿੰਘ, ਡਾ. ਜਗਜੀਤ ਸਿੰਘ, ਪ੍ਰੋ. ਬੀ.ਐਸ. ਸਤਿਆਲ (ਰਜਿਸਟਰਾਰ, ਲੈਮਰਿਨ ਯੂਨੀਵਰਸਿਟੀ), ਡਾ. ਜਸਵੀਰ ਕੌਰ, ਪ੍ਰੋ. ਪ੍ਰਤਿਭਾ ਸੈਣੀ ਕਾਲਜ ਦੇ ਪੁਰਾਣੇ ਵਿਦਿਆਰਥੀ ਸ. ਇੰਦਰਪਾਲ ਸਿੰਘ ਚੱਢਾ, ਸ਼੍ਰੀ ਲਛਮਨ ਦਾਸ ਡੀ.ਐਸ.ਪੀ. (ਰਿਟਾ.), ਸ. ਹਰਜਿੰਦਰ ਸਿੰਘ, ਸ਼੍ਰੀ ਦਵਿੰਦਰ ਕੁਮਾਰ (ਐਕਸੀਅਨ ਪੀ.ਡਬਲਯੂ.ਡੀ.), ਸਪੋਰਟਸ ਅਫ਼ਸਰ ਗੁਰਬਖ਼ਸ ਸਿੰਘ, ਕਰਨਲ ਅਜੀਤ ਸਿੰਘ ਬੈਂਸ, ਰੋਇੰਗ ਕੋਚ ਜਗਜੀਵਨ ਸਿੰਘ, ਕੌਂਸਲਰ ਸ਼੍ਰੀਮਤੀ ਨੀਰੂ ਗੁਪਤਾ, ਸ਼ੂਟਿੰਗ ਕੋਚ ਨਰਿੰਦਰ ਸਿੰਘ ਬੰਗਾ, ਦਰਸ਼ਨ ਸਿੰਘ ਥਿੰਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਅਤੇ ਸਮਾਜਿਕ ਖੇਤਰ ਦੀਆਂ ਅਹਿਮ ਸਖ਼ਸ਼ੀਅਤਾਂ ਹਾਜ਼ਰ ਸਨ। ਸਲਾਨਾ ਖੇਡ ਮੇਲਾ ਯਾਦਗਾਰੀ ਹੋ ਨਿਬੜਿਆ। ਫੋਟੋ : ਸਰਕਾਰੀ ਕਾਲਜ ਰੋਪੜ ਦੇ 71ਵੇਂ ਸਲਾਨਾ ਖੇਡ ਸਮਾਰੋਹ ਦੀਆਂ ਝਲਕੀਆਂ।





Image from related Gallery Visit Event Gallery

College Games

Click View Album