Mar062023

List All Events

The flag of Government College Ropar during the Yuva Utsav competitions




ਯੁਵਾ ਉਤਸਵ ਦੇ ਮੁਕਾਬਲਿਆਂ ਦੌਰਾਨ ਸਰਕਾਰੀ ਕਾਲਜ ਰੋਪੜ ਦੀ ਝੰਡੀ

ਮਿਤੀ 06-03-2023, ਰੂਪਨਗਰ, ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਰਾਸ਼ਟਰੀ ਯੁਵਾ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਅਤੇ ਨਹਿਰੂ ਯੁਵਾ ਕੇਂਦਰ ਰੋਪੜ ਵੱਲੋਂ ਮਨਾਏ ਯੁਵਾ ਉਤਸਵ ਵਿੱਚ ਕਰਵਾਏ ਮੁਕਾਬਲਿਆਂ ਦੌਰਾਨ ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀਆਂ ਨੇ ਇਨਾਮ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਆਈ.ਆਈ.ਟੀ ਰੋਪੜ ਵਿੱਚ ਹੋਏ ਇਹਨਾਂ ਮੁਕਾਬਲਿਆਂ ਦੌਰਾਨ ਕਾਲਜ ਦੀ ਵਿਦਿਆਰਥਣ ਸੁਮੇਧਾ ਨੇ ਪਹਿਲਾ, ਰੁਮਾਨੀ ਸ਼ਰਮਾਂ ਨੇ ਪੇਂਟਿੰਗ ਵਿੱਚ ਦੂਜਾ ਸਥਾਨ, ਭਾਸ਼ਣ ਪ੍ਰਤੀਯੋਗਤਾ ਵਿੱਚ ਰੀਤਿਕਾ ਨੇ ਪਹਿਲਾ, ਅਭਿਸ਼ੇਕ ਸਿੰਘ ਨੇ ਤੀਜਾ ਸਥਾਨ, ਫੋਟੋਗ੍ਰਾਫੀ ਵਿੱਚ ਪਾਰਸ਼ਵ ਜੈਨ ਨੇ ਤੀਜਾ, ਲੋਕਨਾਚ ਦੇ ਮੁਕਾਬਲਿਆਂ ਵਿੱਚ ਕਾਲਜ ਦੀ ਗਿੱਧਾ ਟੀਮ ਨੇ ਤੀਜਾ ਅਤੇ ਭੰਗੜਾ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਅਤੇ ਇੰਚਾਰਜ ਪ੍ਰੋਫੈਸਰ ਸਾਹਿਬਾਨਾਂ ਨੂੰ ਵਧਾਈ ਦਿੱਤੀ।